ਪਠਾਨਕੋਟ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ। ਦਰਅਸਲ ਇੰਪਰੂਵਮੈਂਟ ਟਰੱਸਟ ਵੱਲੋਂ ਬਣਾਈ ਇਮਾਰਤ ਦੀ ਪਾਰਕਿੰਗ ਦੇ ਵਿੱਚ ਨਿਗਮ ਦੇ ਟਿਊਬਵੈਲ ਤੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ।
ਇਸ ਖ਼ਬਰ ਨੂੰ ਈਟੀਵੀ ਭਾਰਤ ਨੇ ਪ੍ਰਮੁੱਖਤਾ ਨਾਲ ਵਿਖਾਇਆ ਜਿਸ ਦਾ ਨਤੀਜਾ ਇਹ ਹੋਇਆ ਕਿ ਟਿਊਬਲ ਤੋਂ ਬਿਜਲੀ ਚੋਰੀ ਦੇ ਕੁਨੈਕਸ਼ਨ ਨੂੰ ਕੱਟ ਦਿੱਤਾ ਗਿਆ। ਇਸ ਮੁੱਦੇ 'ਤੇ ਮੇਅਰ ਅਨਿਲ ਵਾਸੂ ਦੇਵਾ ਨੇ ਕੜਾ ਸੰਗਿਆਨ ਲੈਂਦੇ ਹੋਏ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਅਨਿਲ ਵਾਸੂ ਦੇਵਾ ਨੇ ਕਿਹਾ ਕਿ ਤੁਸੀਂ ਇਹ ਬਿਜਲੀ ਚੋਰੀ ਦਾ ਮਾਮਲਾ ਮੇਰੇ ਧਿਆਨ ਵਿੱਚ ਲਿਆਂਦਾ ਸੀ ਜਿਸ ਨੂੰ ਵੇਖਦੇ ਹੋਏ ਹੁਣ ਟਿਊਬਲ ਤੋਂ ਜੋ ਕੁੰਡੀ ਪਾਈ ਗਈ ਸੀ ਉਸ ਨੂੰ ਹਟਾ ਦਿੱਤਾ ਗਿਆ ਹੈ।
ਜਿਸ ਤਰ੍ਹਾਂ ਨਿਗਮ ਵੱਲੋਂ ਟਿਊਬਲ ਤੋਂ ਹੋ ਰਹੀ ਬਿਜਲੀ ਚੋਰੀ 'ਤੇ ਕੜਾ ਸੰਗਿਆਨ ਲਿਆ ਅਗਰ ਇਸੇ ਤਰ੍ਹਾਂ ਹੀ ਸਰਕਾਰਾਂ ਅਤੇ ਪ੍ਰਸਾਸ਼ਨ ਆਪਣਾ ਕੰਮ ਕਰਨ ਤਾਂ ਸੂਬੇ ਦੇ ਹਾਲਾਤਾਂ 'ਚ ਸੁਧਾਰ ਆ ਸਕਦਾ ਹੈ।