ETV Bharat / state

ਲਾਟਰੀ ਰਾਹੀਂ ਰਾਤੋ-ਰਾਤ ਕਰੋੜਪਤੀ ਬਣਿਆ ਪਠਾਨਕੋਟ ਦਾ ਗਗਨ - pathankot man wins lottery bumper

ਪਠਾਨਕੋਟ ਵਿੱਚ ਸਬਜ਼ੀ ਵਿਕਰੇਤਾ ਦਾ ਡੇਢ ਕਰੋੜ ਦਾ ਲਾਟਰੀ ਬੰਪਰ ਨਿਕਲਿਆ ਜਿਸ ਤੋਂ ਬਾਅਦ ਉਸ ਦੀ ਖ਼ੁਸ਼ੀ ਦਾ ਠਿਕਾਣਾ ਨਹੀਂ ਰਿਹਾ।

ਗਗਨ
ਗਗਨ
author img

By

Published : Jan 19, 2020, 5:34 PM IST

ਪਠਾਨਕੋਟ: ਕਹਿੰਦੇ ਨੇ ਜਦੋਂ ਵੀ ਰੱਬ ਦਿੰਦਾ, ਤਾਂ ਛੱਪੜ ਫਾੜ ਕੇ ਦਿੰਦਾ ਹੈ, ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਵਿੱਚ ਜਿੱਥੇ ਗਗਨ ਨਾਂਅ ਦਾ ਆੜ੍ਹਤੀਆ ਕਰੋੜਪਤੀ ਬਣ ਗਿਆ।

ਵੀਡੀਓ

ਦੱਸ ਦਈਏ, ਪਠਾਨਕੋਟ ਦੇ ਰਹਿਣ ਵਾਲੇ ਗਗਨ ਦਾ ਡੇਢ ਕਰੋੜ ਦਾ ਲਾਟਰੀ ਬੰਪਰ ਨਿਕਲਿਆ ਜਿਸ ਤੋਂ ਬਾਅਦ ਉਸ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਧਰ ਉਸ ਦੇ ਘਰ ਵਿੱਚ ਵੀ ਖ਼ੁਸ਼ੀ ਦਾ ਮਾਹੌਲ ਹੈ, ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ।

ਲੋਹੜੀ ਬੰਪਰ ਵਿਜੇਤਾ ਆੜ੍ਹਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਾਟਰੀ ਵੇਚਣ ਵਾਲਾ ਖੁਦ ਉਸ ਕੋਲ ਆਇਆ ਸੀ ਤੇ ਲੋਹੜੀ ਬੰਪਰ ਪਾਉਣ ਲਈ ਕਿਹਾ। ਇਸ ਤੋਂ ਬਾਅਦ ਉਸ ਦਾ ਫੋਨ ਆਇਆ ਕਿ ਉਨ੍ਹਾਂ ਦਾ ਲੋਹੜੀ ਬੰਪਰ ਨਿਕਲ ਗਿਆ ਹੈ।

ਇਹ ਸੁਣ ਕੇ ਉਸ ਨੂੰ ਬੜੀ ਹੈਰਾਨਗੀ ਹੋਈ ਤੇ ਉਹ ਕਾਫ਼ੀ ਖ਼ੁਸ਼ ਹੋਇਆ। ਲਾਟਰੀ ਨਿਕਲਣ ਨਾਲ ਗਗਨ ਦੇ ਘਰ ਕਾਫ਼ੀ ਖ਼ੁਸ਼ੀ ਦਾ ਮਾਹੌਲ ਤੇ ਪਤਾ ਲੱਗਣ 'ਤੇ ਨੇੜੇ-ਤੇੜੇ ਦੇ ਲੋਕ ਉਸ ਦੇ ਘਰ ਮੁਬਾਰਕਾਂ ਦੇਣ ਲਈ ਪੁੱਜ ਰਹੇ ਹਨ।

Intro:ਪਠਾਨਕੋਟ ਵਿੱਚ ਸਬਜ਼ੀ ਵਿਕਰੇਤਾ ਦਾ ਨਿਕਲਿਆ ਡੇਢ ਕਰੋੜ ਦੀ ਲਾਟਰੀ ਬੰਪਰ ਘਰ ਦੇ ਵਿੱਚ ਖ਼ੁਸ਼ੀ ਦਾ ਮਾਹੌਲ ਦੋ ਸੌ ਰੁਪਏ ਦੀ ਲਾਟਰੀ ਨੇ ਬਣਾਇਆ ਕਰੋੜ ਪਤੀ

Body:ਕਹਿੰਦੇ ਨੇ ਜਦੋਂ ਵੀ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਏਦਾਂ ਦਾ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਵਿੱਚ ਜਿੱਥੇ ਕਿ ਇੱਕ ਆੜ੍ਹਤੀ ਜਿਸ ਦਾ ਨਾਮ ਗਗਨ ਹੈ ਉਸ ਦਾ ਡੇਢ ਕਰੋੜ ਦੀ ਲਾਟਰੀ ਬੰਪਰ ਨਿਕਲਿਆ ਹੈ ਜਿਸ ਦੇ ਨਾਲ ਜਿੱਥੇ ਕਿ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਉਧਰ ਉਸ ਦੇ ਘਰ ਵਿੱਚ ਵੀ ਖ਼ੁਸ਼ੀ ਦਾ ਮਾਹੌਲ ਹੈ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ ਮੁਬਾਰਕਾਂ ਦੇਣ ਦੇ ਲਈ ਜਿਸ ਨੂੰ ਵੀ ਪਤਾ ਲੱਗਾ ਉਹ ਘਰ ਆ ਗਿਆ ਮੁਬਾਰਕ ਦੇਣ ਵਾਸਤੇ ਲੋਹੜੀ ਬੰਪਰ ਜੋ ਕਿ ਨਿਕਲਣ ਦੇ ਵਿੱਚ ਕੁਝ ਘੰਟੇ ਹੀ ਬਾਕੀ ਸਨ ਅਤੇ ਲਾਟਰੀ ਵੇਚਣ ਵਾਲੇ ਤੋਂ ਲਾਟਰੀ ਖਰੀਦਣ ਦੇ ਕੁਝ ਘੰਟੇ ਬਾਅਦ ਹੀ ਲਾਟਰੀ ਵਿਕਰੇਤਾ ਨੇ ਪਠਾਨਕੋਟ ਦੇ ਇੱਕ ਆੜ੍ਹਤੀ ਜਿਸ ਨੂੰ ਲਾਟਰੀ ਵੇਚੀ ਸੀ ਉਸ ਦਾ ਲਾਟਰੀ ਬੰਪਰ ਨਿਕਲਣ ਦੀ ਖ਼ੁਸ਼ੀ ਦਿੱਤੀ ਅਤੇ ਆੜ੍ਹਤੀ ਨੂੰ ਯਕੀਨ ਨਹੀਂ ਹੋਇਆ ਕਿ ਉਹ ਦੋ ਸੌ ਰੁਪਏ ਦੀ ਲਾਟਰੀ ਦੇ ਨਾਲ ਡੇਢ ਕਰੋੜ ਰੁਪਏ ਦਾ ਮਾਲਿਕ ਬਣ ਗਿਆ ਹੈ ਅਤੇ ਉਹ ਹੁਣ ਕਰੋੜਪਤੀ ਹੈ

Conclusion:ਇਸ ਬਾਰੇ ਜਦ ਲੋਹੜੀ ਬੰਪਰ ਵਿਜੇਤਾ ਆੜ੍ਹਤੀ ਦੇ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਲਾਟਰੀ ਵਾਲਾ ਬੰਪਰ ਨਿਕਲ ਤੋਂ ਕੁਝ ਘੰਟੇ ਪਹਿਲਾਂ ਹੀ ਉਹਦੇ ਕੋਲ ਆਇਆ ਸੀ ਅਤੇ ਲੋਹੜੀ ਬੰਪਰ ਪਾਉਣ ਲਈ ਕਿਹਾ ਅਤੇ ਉਸ ਤੋਂ ਬਾਅਦ ਉਸ ਦਾ ਫੋਨ ਹੈ ਕਿ ਉਨ੍ਹਾਂ ਦਾ ਲੋਹੜੀ ਬੰਪਰ ਨਿਕਲ ਗਿਆ ਹੈ ਸੁਣ ਕੇ ਬੜੀ ਹੈਰਾਨਗੀ ਹੋਈ ਤੇ ਨਾਲ ਖੁਸ਼ੀ ਵੀ ਹੋਈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਲਾਟਰੀ ਵਿਜੇਤਾ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ
ਵਾਈਟ -ਗਗਨ ਲਾਟਰੀ ਵਿਜੇਤਾ
ਬਾਈਟ- ਪਿੰਟੂ ਵਿਜੇਤਾ ਦਾ ਭਰਾ
ETV Bharat Logo

Copyright © 2025 Ushodaya Enterprises Pvt. Ltd., All Rights Reserved.