ETV Bharat / state

ਕਰੈਸ਼ਰ ਯੂਨੀਅਨ ਦੇ ਮਾਲਕਾਂ ਨੇ ਖੋਲ੍ਹਿਆ ਪਠਾਨਕੋਟ ਪ੍ਰਸ਼ਾਸਨ ਖ਼ਿਲਾਫ਼ ਮੋਰਚਾ

ਪਠਾਨਕੋਟ 'ਚ ਹਿਮਾਚਲ ਸਟੋਨ ਕਰੈਸ਼ਰ ਯੂਨੀਅਨ ਵੱਲੋਂ ਪਠਾਕੋਟ ਪ੍ਰਸ਼ਾਸਨ ਦੇ ਖ਼ਿਲਾਫ਼ ਮੋਰਚਾ ਖੋਲਿਆ ਗਿਆ ਹੈ।

author img

By

Published : Feb 24, 2020, 11:52 PM IST

ਫ਼ੋਟੋ
ਫ਼ੋਟੋ

ਪਠਾਨਕੋਟ: ਹਿਮਾਚਲ ਸਟੋਨ ਕਰੈਸ਼ਰ ਯੂਨੀਅਨ ਵੱਲੋਂ ਪਠਾਨਕੋਟ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਹ ਪ੍ਰੈੱਸ ਕਾਨਫਰੰਸ ਪਠਾਨਕੋਟ ਪ੍ਰਸ਼ਾਸਨ ਵੱਲੋਂ ਚੈੱਕ ਪੋਸਟ 'ਤੇ ਗੱਡੀਆ ਦੀ ਚੈਕਿੰਗ ਤੇ ਚਲਾਨ ਨੂੰ ਲੈ ਕੇ ਕੀਤੀ ਗਈ।

ਹਿਮਾਚਲ ਸਟੋਨ ਕਰੈਸ਼ਰ ਯੂਨੀਅਨ ਦੇ ਪ੍ਰਧਾਨ ਰਣਵੀਰ ਸਿੰਘ ਨਿੱਕਾ ਨੇ ਕਿਹਾ ਕਿ ਪਠਾਨਕੋਟ ਪ੍ਰਸ਼ਾਸਨ ਰੇਤਾਂ ਬੱਜਰੀ ਦੀਆਂ ਗੱਡੀਆਂ ਨੂੰ ਓਵਰਲੋਡ ਦੇ ਨਾਂਅ ਚੈੱਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਗੱਡੀਆਂ ਦਾ ਚਲਾਨ ਕਰ ਚਾਲਕਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਪਠਾਨਕੋਟ ਪ੍ਰਸ਼ਾਸਨ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ।

ਵੀਡੀਓ

ਉਨ੍ਹਾਂ ਨੇ ਕਿਹਾ ਕਿ ਰੇਤਾਂ ਬੱਜਰੀ ਦੀਆਂ ਗੱਡੀਆਂ ਦੀ ਚੈਕਿੰਗ ਦੌਰਾਨ ਉਥੇ ਚੈੱਕ ਪੋਸਟ 'ਤੇ ਪ੍ਰਾਈਵੇਟ ਠੇਕੇਦਾਰ ਮੌਜੂਦ ਹੁੰਦੇ ਹਨ ਪਰ ਹਾਈਕੋਰਟ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਚੈੱਕ ਪੋਸਟ 'ਤੇ ਕੋਈ ਵੀ ਠੇਕੇਦਾਰ ਨਹੀਂ ਹੋਵੇਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਨਹੀਂ ਕਰ ਪਾ ਰਹੀ। ਪੰਜਾਬ ਦੀ ਓਵਰਲੋਡ ਗੱਡੀ 'ਤੇ ਪੰਜਾਬ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਪਰ ਹਿਮਾਚਲ ਦੀ ਗੱਡੀ ਨੂੰ ਓਵਰਲੋਡ ਦੱਸ ਕੇ ਉਸ ਦਾ ਚਲਾਨ ਕੀਤਾ ਜਾ ਰਿਹਾ।

ਉਨ੍ਹਾਂ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਪਠਾਨਕੋਟ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਨਾ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ।

ਇਹ ਵੀ ਪੜ੍ਹੋ:ਮਾਨਸਾ ਰੇਲਵੇ ਸਟੇਸ਼ਨ ਦੇ ਬਾਹਰ ਸਿੱਖ ਵਿਅਕਤੀ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ

ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੀ ਬਾਰਡਰ ਖੇਤਰ ਦੇ ਵਿੱਚ ਵੇਵਿੰਗ ਮਸੀਨਾਂ ਲਗਾਈ ਗਈ ਹੈ ਉਹ ਸਰਕਾਰ ਦੇ ਆਦੇਸ਼ 'ਤੇ ਹੀ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਬਾਰਡਰ ਖੇਤਰ ਦੇ ਨਾਲ ਲੱਗਦੇ ਇਲਾਕਿਆਂ 'ਚ ਵੇਵਿੰਗ ਮਸ਼ੀਨਾਂ ਹਨ ਉਹ ਗੈਰ ਕਾਨੂੰਨੀ ਮਾਈਨਿੰਗ ਨੂੰ ਚੈੱਕ ਕਰਨ ਲਈ ਲਗਾਈਆਂ ਜਾਣ ਗਈਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.