ਪਠਾਨਕੋਟ: ਪੰਜਾਬ ਪੁਲਿਸ ਸਮੇਂ-ਸਮੇਂ 'ਤੇ ਸ਼ਰਾਰਤੀ ਅਨਸਰਾਂ ਉੱਤੇ ਨੱਥ ਪਾਉਣ ਲਈ ਲਗਾਤਾਰ ਚੈਕਿੰਗ ਅਭਿਆਨ ਚਲਾ ਰਹੀ ਹੈ। ਪਠਾਨਕੋਟ, ਜੋ ਕਿ ਅਤਿ ਸੰਵੇਦਨਸ਼ੀਲ ਜ਼ਿਲ੍ਹਾ ਹੈ ਜਿਸ ਦੇ ਇੱਕ ਪਾਸੇ ਭਾਰਤ-ਪਾਕਿਸਤਾਨ ਦੀ ਸਰਹੱਦ ਅਤੇ ਦੂਜੇ ਪਾਸੇ ਜੰਮੂ ਕਸ਼ਮੀਰ ਅਤੇ ਹਿਮਾਚਲ ਸੂਬੇ ਲੱਗਦੇ ਹਨ। ਇਸ ਦੇ ਚੱਲਦੇ ਪਠਾਨਕੋਟ ਵਿੱਚ ਸਖ਼ਤੀ ਨਾਲ ਸਮੇਂ ਸਮੇਂ ਉੱਤੇ ਚੈਕਿੰਗ ਕੀਤੀ ਜਾਂਦੀ ਹੈ।
ਪਠਾਨਕੋਟ ਪੁਲਿਸ ਨੇ ਇਸ ਸਬੰਧੀ ਆਪਣੇ ਅਧਿਕਾਰਿਤ ਅਕਾਉਂਟ ਐਕਸ ਉੱਤੇ ਵੀ ਪੋਸਟ ਸਾਂਝੀ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਪਠਾਨਕੋਟ ਪੁਲਿਸ ਨੇ ਜ਼ਿਲ੍ਹਾ ਪਠਾਨਕੋਟ ਵਿੱਚ ਮਾੜੇ ਅਨਸਰਾਂ ਦੀ ਆਵਾਜਾਈ ਨੂੰ ਰੋਕਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ 'ਤੇ ਵਿਸ਼ੇਸ਼ ਸਰਚ "ਆਪ੍ਰੇਸ਼ਨ ਈਗਲ lll" ਚਲਾਇਆ।
-
Pathankot Police conducted Special Search “Operation Eagle lll” at railway stations & Bus stand to curb the movement of Bad Elements and maintain the Law and Order situation in district Pathankot. #OperationEagle #ActionAgainstCrime pic.twitter.com/r14djUPz8R
— Pathankot Police (@PathankotPolice) January 2, 2024 " class="align-text-top noRightClick twitterSection" data="
">Pathankot Police conducted Special Search “Operation Eagle lll” at railway stations & Bus stand to curb the movement of Bad Elements and maintain the Law and Order situation in district Pathankot. #OperationEagle #ActionAgainstCrime pic.twitter.com/r14djUPz8R
— Pathankot Police (@PathankotPolice) January 2, 2024Pathankot Police conducted Special Search “Operation Eagle lll” at railway stations & Bus stand to curb the movement of Bad Elements and maintain the Law and Order situation in district Pathankot. #OperationEagle #ActionAgainstCrime pic.twitter.com/r14djUPz8R
— Pathankot Police (@PathankotPolice) January 2, 2024
ਭੀੜ ਵਾਲੇ ਇਲਾਕਿਆਂ 'ਚ ਚੈਕਿੰਗ: ਅੱਜ ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਵਿੱਚ ਵੱਖ-ਵੱਖ ਜਗ੍ਹਾਂ 'ਤੇ ਚੈਕਿੰਗ ਕੀਤੀ ਗਈ ਹੈ। ਅਤੇ ਪੰਜਾਬ ਪੁਲਿਸ ਵੱਲੋਂ ਐਂਟੀ ਸੋਸ਼ਲ ਐਲੀਮੈਂਟਸ ਉੱਤੇ ਨਕੇਲ ਕੱਸਣ ਲਈ ਆਪਰੇਸ਼ਨ ਇਗਲ-ਤਿੰਨ ਚਲਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਆਪਰੇਸ਼ਨ ਇੱਗਲ ਤਿਨ ਦੇ ਤਹਿਤ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।
ਰੂਟੀਨ ਚੈਕਿੰਗ ਕੀਤੀ ਜਾ ਰਹੀ : ਇਸ ਬਾਰੇ ਜਦੋਂ ਡੀਐਸਪੀ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਆਪਰੇਸ਼ਨ ਈਗਲ ਤਿੰਨ ਦੇ ਤਹਿਤ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਥਾਵਾਂ ਉੱਤੇ ਪੁਲਿਸ ਵੱਲੋਂ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਰਾਰਤੀ ਅਨਸਰ ਕਿਸੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਕਿਹਾ ਕਿ ਸ਼ੱਕੀ ਵਾਹਨਾਂ ਤੇ ਲੋਕਾਂ ਦੀ ਚੈਕਿੰਗ ਸਖ਼ਤੀ ਨਾਲ ਕੀਤੀ ਜਾ ਰਹੀ ਹੈ। ਇੱਕ ਤਾਂ ਆਗਾਮੀ ਚੋਣਾਂ ਕਰਕੇ ਅਤੇ ਤਿਉਹਾਰਾਂ ਦੇਮ ਦਿਨਾਂ ਕਰਕੇ ਰੂਟੀਨ ਚੈਕਿੰਗ ਕੀਤੀ ਜਾ ਰਹੀ ਹੈ।