ਪਠਾਨਕੋਟ: ਘੱਲੂਘਾਰਾ ਦਿਵਸ (Ghallughara Day) ਮੌਕੇ ਜਿੱਥੇ ਪੁਲਿਸ ਵੱਲੋਂ ਹਰ ਪਾਸੇ ਸੁਰੱਖਿਆ ਦੇ ਪੁਖਤਾ ਪ੍ਰਬੰਧ (Strong security on all sides by the police) ਕੀਤੇ ਜਾ ਰਹੇ ਹਨ, ਉੱਥੇ ਹੀ ਪਠਾਨਕੋਟ ਜ਼ਿਲ੍ਹਾ (Pathankot district) ਜੋ ਕਿ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ, ਜਿਸ ਦੇ ਇੱਕ ਪਾਸੇ ਭਾਰਤ-ਪਾਕਿ ਸਰਹੱਦ (Indo-Pak border) ਹੈ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਹੈ ਇੱਥੇ 6 ਜੂਨ ਨੂੰ ਘੱਲੂਘਾਰਾ ਦਿਵਸ (Ghallughara Day on 6th June) ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਜਿੱਥੇ ਪੁਲਿਸ ਵੱਲੋਂ ਥਾਂ-ਥਾਂ ਨਾਕਾਬੰਦੀ ਕੀਤੀ ਜਾ ਰਹੀ ਹੈ, ਉੱਥੇ ਹੀ ਪਠਾਨਕੋਟ ਪੁਲਿਸ ਵੱਲੋਂ ਫਲੈਗ ਮਾਰਚ (Flag march by Pathankot police) ਕੱਢ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਪੁਲਿਸ ਜਨਤਾ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਹੈ, ਇਸ ਤੋਂ ਇਲਾਵਾ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਫਲੈਗ ਮਾਰਚ ਪਠਾਨਕੋਟ ਦੇ ਵੱਖ-ਵੱਖ ਬਾਜ਼ਾਰਾਂ (Different markets of Pathankot) ਵਿੱਚੋਂ ਦੀ ਲੰਘਿਆ ਹੈ।
ਇਹ ਵੀ ਪੜ੍ਹੋ: Operation Blue Star: ਜਾਣੋ ਉਸ ਕਾਲੇ ਦਿਨ ਨਾਲ ਜੁੜੇ ਖਾਸ ਤੱਥਾਂ ਬਾਰੇ...
ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘੱਲੂਘਾਰਾ ਦਿਵਸ (Ghallughara Day) ਮੌਕੇ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ, ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪਠਾਨਕੋਟ ਵਿਖੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਮਾਰਚ ਕੱਢਿਆ ਗਿਆ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।
ਇਹ ਵੀ ਪੜ੍ਹੋ: Operation Blue Star: ਸਾਕਾ ਨੀਲਾ ਤਾਰਾ ਦੀ ਬਰਸੀ, ਕਈ ਜ਼ਿਲ੍ਹਿਆ ’ਚ ਧਾਰਾ 144 ਲਾਗੂ