ਪਠਾਨਕੋਟ: ਬੱਸ ਸਟੈਂਡ ਦੇ ਕੋਲ 2 ਬੱਸ ਡਰਾਈਵਰਾਂ ਦੀ ਹੋਈ ਆਪਸ ਝੜਪ ’ਚ ਇੱਕ ਬੱਸ ਡਰਾਈਵਰ ਵੱਲੋਂ ਆਪਣੇ ਸਾਥੀਆਂ ਨੂੰ ਬੁਲਾ ਕੇ ਬੱਸ ਦੇ ਵਿੱਚ ਸੁੱਤੇ ਪਏ ਕੰਡਕਟਰ ’ਤੇ ਫਾਇਰਿੰਗ ਕਰ ਦਿੱਤੀ। ਦੱਸ ਦਈਏ ਕਿ ਪਠਾਨਕੋਟ ਬੱਸ ਸਟੈਂਡ ਦੇ ਨਜ਼ਦੀਕ ਕਿਸੇ ਗੱਲ ਨੂੰ ਲੈ ਕੇ 2 ਬਸ ਡਰਾਈਵਰਾਂ ਅਤੇ ਕੰਡਕਟਰਾਂ ਦੇ ਵਿੱਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇੱਕ ਬੱਸ ਡਰਾਈਵਰ ਵੱਲੋਂ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਆਪਣੇ ਪੁੱਤਰ ਨੂੰ ਅਤੇ ਉਸ ਦੇ ਸਾਥੀਆਂ ਨੂੰ ਬੁਲਾਇਆ ਜੋ ਕਿ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਪਠਾਨਕੋਟ ਪੁੱਜੇ ਅਤੇ ਰਾਤ ਬਸ ਦੇ ਅੰਦਰ ਸੁੱਤੇ ਪਏ ਕੰਡਕਟਰ ’ਤੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜੋ: ਅੰਮ੍ਰਿਤਧਾਰੀ ਸਿੰਘ ਦੀ ਦਾੜ੍ਹੀ ਤੇ ਵਾਲ ਕੱਟ ਕੇ ਫ਼ਰਾਰ ਹੋਏ ਮੁਲਜ਼ਮ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 2 ਬਸ ਡਰਾਇਵਰ ਆਪਸ ’ਚ ਝਗੜ ਪਏ ਹਨ ਜਿਸ ਦੇ ਚਲਦੇ ਇੱਕ ਬਸ ਡਰਾਈਵਰ ਵੱਲੋਂ ਆਪਣੇ ਸਾਥੀਆਂ ਨੂੰ ਬੁਲਾ ਕੇ ਫਾਇਰਿੰਗ ਕੀਤੀ ਗਈ ਹੈ। ਜਿਸ ਦੇ ਚਲਦੇ 3 ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਹੁਸ਼ਿਆਰਪੁਰ: ਫ਼ਾਇਨਾਂਸਰਾਂ ਤੋਂ ਤੰਗ ਆਈ ਲੜਕੀ ਨੇ ਕੀਤੀ ਖ਼ੁਦਕੁਸ਼ੀ