ਪਠਾਨਕੋਟ : ਪਹਾੜਾਂ 'ਚ ਹੋ ਰਹੀ ਲਗਾਤਾਰ ਬਰਸਾਤ ਕਾਰਨ ਉਝ ਦਰਿਆ 'ਚ ਇਕ ਵਾਰ ਫਿਰ ਉਫਾਨ ਉਤੇ ਹੈ। ਜ਼ਿਆਦਾ ਬਾਰਿਸ਼ ਹੋਣ ਤੇ ਦੂਜਾ ਉਝ ਦਰਿਆ ਵਿੱਚ 2 ਲਖ 50 ਹਜ਼ਾਰ ਪਾਣੀ ਪਹੁੰਚਣ ਦੇ ਕਾਰਨ ਦਰਿਆ ਦਾ ਪਾਣੀ ਬਮਿਆਲ ਚੌਕ ਤੱਕ ਪਹੁੰਚ ਗਿਆ, ਜਿਸ ਨਾਲ ਲੋਕਾਂ ਦੇ ਘਰ, ਬਾਜ਼ਾਰ ਅਤੇ ਸਰਕਾਰੀ ਦਫਤਰ ਵੀ ਪਾਣੀ ਨਾਲ ਭਰ ਗਏ। ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਜਦਕਿ ਲੋਕਾਂ ਨੇ ਦੱਸਿਆ ਕਿ ਇਸ ਉਝ ਦਰਿਆ 'ਚ ਪਾਣੀ ਆਉਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਦਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਉਝ ਦਰਿਆ ਵਿਚ ਪਾਣੀ ਆਉਣ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਹੁਣ ਇਕ ਵਾਰ ਫਿਰ ਹੜ੍ਹ ਦੀ ਸਥਿਤੀ ਕਾਰਨ ਲੋਕ ਕਾਫੀ ਮੁਸ਼ਕਿਲ ਵਿੱਚ ਹਨ।
ਸਥਾਨਕ ਲੋਕਾਂ ਨੇ ਸਰਕਾਰ ਪਾਸੋਂ ਕੀਤੀ ਆਰਥਿਕ ਮਦਦ ਦੀ ਮੰਗ : ਇਸ ਸਬੰਧੀ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਝ ਦਰਿਆ 'ਚ ਜ਼ਿਆਦਾ ਪਾਣੀ ਆਉਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ। ਕੁਝ ਦਿਨ ਪਹਿਲਾ ਵੀ ਪਾਣੀ ਆਉਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਦਫਤਰਾਂ, ਬਾਜ਼ਾਰਾਂ ਅਤੇ ਦੁਕਾਨਾਂ ਤੱਕ ਪਾਣੀ ਪਹੁੰਚ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਦਾ ਨੁਕਸਾਨ ਹੋਇਆ ਹੈ, ਜਿਸ ਦਾ ਮੁਆਵਜ਼ਾ ਸਰਕਾਰ ਦੇਵੇ। ਉਨ੍ਹਾਂ ਸਰਕਾਰ ਪਾਸੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।
- ਅਧਿਆਪਕਾਂ 'ਤੇ ਦਰਜ ਪੰਜ ਸਾਲ ਪੁਰਾਣੇ ਕੇਸ ਮੁੜ ਖੋਲ੍ਹੇ, ਅਧਿਆਪਕਾਂ 'ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ
- ਹੁਣ ਤੀਜੀ ਵਾਰ ਫਿਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਦਾ ਵਿਦੇਸ਼ ਜਾਣ ਤੋਂ ਰੋਕਿਆ, ਪੜ੍ਹੋ ਕਿਰਨਦੀਪ ਕੌਰ ਨੇ ਚੁੱਕੇ ਕਿਹੜੇ ਸਵਾਲ
- ਦਿੱਲੀ ਆਰਡੀਨੈਂਸ ਮਸਲੇ 'ਤੇ ਪੰਜਾਬ ਕਾਂਗਰਸ, ਹਾਈਕਮਾਂਡ ਦੇ ਨਾਲ ਨਹੀਂ, ਕਾਂਗਰਸ ਦੀ ਪੰਜਾਬ ਇਕਾਈ 'ਆਪ' ਨਾਲ ਨਹੀਂ ਕਰੇਗੀ ਸਮਝੌਤਾ
ਦਰਿਆ ਨਾਲ ਲੱਗਦੇ ਇਲਾਕਿਆਂ ਵਿੱਚ ਦੌਰਾ : ਇਸ ਸਬੰਧੀ ਗੱਲਬਾਤ ਕਰਦਿਆਂ ਐਸਡੀਐਮ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਕਰੀਬ 2 ਲੱਖ 50 ਹਜ਼ਾਰ ਕਿਊਸਿਕ ਪਾਣੀ ਬਮਿਆਲ 'ਚ ਆ ਗਿਆ ਸੀ, ਜਿਸ ਕਾਰਨ ਬਮਿਆਲ ਦੇ ਵੱਖ-ਵੱਖ ਸਰਕਾਰੀ ਦਫਤਰਾਂ ਅਤੇ ਬਾਜ਼ਾਰਾਂ 'ਚ ਪਾਣੀ ਭਰ ਗਿਆ ਸੀ। ਫਿਲਹਾਲ ਸਥਿਤੀ ਕਾਬੂ 'ਚ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਲੋਕਾਂ ਨੂੰ ਦਰਿਆ ਕਿਨਾਰੇ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਵੱਲੋਂ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਸਾਡੀ ਟੀਮ ਵੱਲੋਂ ਰਾਹਤ ਕੈਂਪਾਂ ਸਬੰਧੀ ਪਿੰਡ ਵਾਸੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਆਈਟੀ ਬਮਿਆਲ ਵਿੱਚ ਇਕ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ, ਪਰ ਫਿਰ ਵੀ ਪ੍ਰਸ਼ਸਾਨ ਵੱਲੋਂ ਪੂਰੀ ਚੌਕਸੀ ਅਜਮਾਈ ਜਾ ਰਹੀ ਹੈ।