ਪਠਾਨਕੋਟ: ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉਥੇ ਹੀ ਜੇਕਰ ਜ਼ਮੀਨੀ ਹਕੀਕਤ ਦੇਖੀਏ ਤਾਂ ਉਹ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਸਕੂਲਾਂ ਦੇ ਵਿੱਚ ਗੰਦਗੀ ਹੈ। ਆਲਮ ਇਹ ਹੈ ਕਿ ਪੰਦਰਾਂ ਦਿਨ ਬਾਅਦ ਬਾਥਰੂਮ ਸਾਫ ਹੋ ਰਹੇ ਹਨ। ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਤੇ ਬੱਜਰੀ ਕੰਪਨੀ ਵਿੱਚ ਪੈਂਦੇ ਐਲੀਮੈਂਟਰੀ ਸਕੂਲ ਵਿੱਚ ਜਿੱਥੇ ਸਾਫ਼ ਸਫ਼ਾਈ ਦਾ ਕੋਈ ਧਿਆਨ ਨਹੀਂ ਜਿਨ੍ਹਾਂ ਬਾਥਰੂਮਾਂ ਨੂੰ ਬੱਚੇ ਇਸਤੇਮਾਲ ਕਰਦੇ ਹਨ ਉੱਥੇ ਗੰਦਗੀ ਹੈ।
ਇਸ ਸਕੂਲ 'ਚ ਕੋਈ ਸਫ਼ਾਈ ਕਰਮਚਾਰੀ ਹੈ। ਪੰਦਰਾਂ ਦਿਨ ਬਾਅਦ ਬਾਥਰੂਮ ਸਾਫ ਹੁੰਦੇ ਹਨ, ਉਹ ਵੀ ਅਧਿਆਪਕ ਆਪਣੇ ਕੋਲੋਂ ਪੈਸੇ ਖਰਚ ਕੇ ਸਾਫ ਕਰਵਾਉਂਦੇ ਹਨ। ਇਹੀ ਨਹੀਂ ਸਕੂਲ ਵਿੱਚ ਪੜ੍ਹਨ ਆਏ ਛੋਟੇ ਛੋਟੇ ਵਿਦਿਆਰਥੀ ਆਪਣੇ ਕੰਮ ਖੁਦ ਕਰਦੇ ਹਨ ਚਾਹੇ ਉਹ ਜ਼ਮੀਨ 'ਤੇ ਟਾਟ ਵਿਛਾਉਣਾ ਹੋਵੇ ਜਾਂ ਫਿਰ ਆਪਣੇ ਸਕੂਲ ਦੇ ਕਮਰੇ ਦੇ ਵਿੱਚ ਸਫ਼ਾਈ ਕਰਨੀ ਹੋਵੇ। ਪੰਜਾਬ ਸਰਕਾਰ ਦੇ ਸਮਾਰਟ ਸਕੂਲਾਂ ਦੀ ਇਹ ਸਕੂਲ ਪੋਲ ਖੋਲ ਰਿਹਾ ਹੈ।
ਇਸ ਬਾਰੇ ਸਕੂਲ ਦੀ ਮੁੱਖ ਅਧਿਆਪਕਾ ਸੁਮਨ ਨੇ ਕਿਹਾ ਕਿ ਇੱਥੇ ਪੰਦਰਾਂ ਦਿਨਾਂ ਬਾਅਦ ਸਫ਼ਾਈ ਕਰਵਾਈ ਜਾਂਦੀ ਹੈ। ਉਨ੍ਹਾਂ ਕੋਲ ਕੋਈ ਵੀ ਸਫਾਈ ਕਰਮਚਾਰੀ ਨਹੀਂ ਹੈ ਅਤੇ ਮਹੀਨੇ ਦੇ ਵਿੱਚ ਸਿਰਫ ਦੋ ਵਾਰ ਹੀ ਸਫ਼ਾਈ ਆਪਣੇ ਕੋਲੋਂ ਪੈਸੇ ਖਰਚ ਕੇ ਕਰਵਾਈ ਜਾ ਰਹੀ ਹੈ।