ETV Bharat / state

ਏਡਜ਼ ਨੂੰ ਜਨਮ ਦੇ ਰਹੀਆਂ ਨੇ ਨਸ਼ੇ ਦੇ ਟੀਕਿਆਂ ਦੀਆਂ ਸਰਿੰਜਾਂ

ਪਠਾਨਕੋਟ ਸਿਹਤ ਵਿਭਾਗ ਦੇ ਓ ਟੀ ਐੱਸ ਸੈਂਟਰ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਜਿਸ ਵਿੱਚ ਹੁਣ ਤੱਕ 48 ਮਰੀਜ਼ ਐੱਚ ਆਈ ਵੀ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਸਾਰਿਆਂ ਨੂੰ ਏਡਜ਼ ਦੀ ਬਿਮਾਰੀ ਇੱਕ ਹੀ ਸੂਈ ਤੋਂ ਇੰਜੈਕਸ਼ਨ ਲਗਾਉਣ ਦੀ ਵਜ੍ਹਾ ਨਾਲ ਹੋਈ ਹੈ।

ਫ਼ੋਟੋ
ਫ਼ੋਟੋ
author img

By

Published : Jan 1, 2020, 5:40 PM IST

ਪਠਾਨਕੋਟ: ਨਸ਼ੇ ਦਾ ਪ੍ਰਕੋਪ ਪੰਜਾਬ ਵਿੱਚ ਕੁੱਝ ਇਸ ਕਦਰ ਵਧ ਗਿਆ ਹੈ ਕਿ ਇਹ ਕਈ ਹੋਰ ਭਿਆਨਕ ਬਿਮਾਰੀਆਂ ਨੂੰ ਵੀ ਜਨਮ ਦੇ ਰਿਹਾ ਹੈ। ਨਸ਼ੇ ਦੇ ਟੀਕੇ ਲਾਉਣ ਵਾਲੇ ਕਈ ਨਸ਼ੇੜੀ ਵਾਰ-ਵਾਰ ਇੱਕ ਹੀ ਸਰਿੰਜ ਦੀ ਵਰਤੋਂ ਕਰਕੇ ਏਡਸ ਦੀ ਚਪੇਟ ਵਿੱਚ ਜਾ ਰਹੇ ਹਨ। ਸਿਹਤ ਵਿਭਾਗ ਦੇ ਓ ਟੀ ਐੱਸ ਸੈਂਟਰ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਜਿਸ ਵਿੱਚ ਹੁਣ ਤੱਕ 48 ਮਰੀਜ਼ ਅਜਿਹੇ ਹਨ ਜੋ ਐੱਚ ਆਈ ਵੀ ਪੌਜ਼ੀਟਿਵ ਪਾਏ ਗਏ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਏਡਜ਼ ਦੀ ਬਿਮਾਰੀ ਇੱਕ ਹੀ ਸੂਈ ਤੋਂ ਇੰਜੈਕਸ਼ਨ ਲਗਾਉਣ ਦੀ ਵਜ੍ਹਾ ਨਾਲ ਹੋਈ ਹੈ।

ਵੇਖੋ ਵੀਡੀਓ

ਇਸ ਮੌਕੇ ਐਸਐਮਓ ਪਠਾਨਕੋਟ ਨੇ ਦੱਸਿਆ ਇਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪਠਾਨਕੋਟ 'ਚ ਏਡਜ਼ ਦੇ ਕੇਸ ਯੌਨ ਸਬੰਧਾਂ ਨਾਲ ਨਹੀਂ ਬਲਕਿ ਇੱਕ ਹੀ ਸੂਈ ਤੋਂ ਕਈ ਵਾਰ ਨਸ਼ਾ ਲੈਣ ਦੀ ਵਜ੍ਹਾ ਨਾਲ ਨਸ਼ੇੜੀਆਂ ਨੂੰ ਹੋ ਰਿਹਾ ਹੈ। ਦੱਸ ਦਈਏ ਸਾਲ 2019 ਵਿੱਚ ਇੱਕੋ ਸੂਈ ਦੇ ਨਾਲ ਨਸ਼ਾ ਲੈਣ ਦੀ ਵਜ੍ਹਾ ਨਾਲ 37 ਲੋਕਾਂ ਨੂੰ ਏਡਜ਼ ਹੋਇਆ ਹੈ।

ਇਹ ਵੀ ਪੜ੍ਹੋ: ਦੇਸ਼ ਭਰ 'ਚ ਨਵੇਂ ਸਾਲ ਦਾ ਜਸ਼ਨ, ਰਾਸ਼ਟਰਪਤੀ ਤੇ ਪੀਐਮ ਸਣੇ ਕਈ ਸਿਆਸੀ ਆਗੂਆਂ ਨੇ ਦਿੱਤੀ ਵਧਾਈ

ਸਿਹਤ ਵਿਭਾਗ ਸਮੇਂ-ਸਮੇਂ 'ਤੇ ਜਾਗਰੂਕਤਾ ਕੈਂਪ ਲਗਾ ਰਿਹਾ ਹੈ ਪਰ ਇਹ ਅੰਕੜੇ ਉਨ੍ਹਾਂ ਨੂੰ ਵੀ ਹੈਰਾਨ ਕਰ ਰਹੇ ਹਨ। ਉਨ੍ਹਾਂ ਨੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੈਗੂਲਰ ਓ ਟੀ ਐੱਸ ਸੈਂਟਰ ਤੋਂ ਦਵਾਈ ਲੈਣ ਤਾਂ ਜੋ ਉਹ ਇਸ ਭਿਆਨਕ ਬਿਮਾਰੀ ਤੋਂ ਬਚ ਸਕਣ।

Intro:ਪਠਾਨਕੋਟ ਸਿਹਤ ਵਿਭਾਗ ਦੇ ਓ ਟੀ ਐੱਸ ਸੈਂਟਰ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ, ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ ਜੋ ਨਸ਼ੇੜੀ ਓਟੀਸੀ ਸੈਂਟਰ ਚ ਆਪਣਾ ਇਲਾਜ ਕਰਵਾਉਣ ਦੇ ਲਈ ਆ ਰਹੇ ਹਨ ਉਨ੍ਹਾਂ ਚੋਂ ਹੁਣ ਤੱਕ 48 ਮਰੀਜ਼ ਅਜਿਹੇ ਹਨ ਜੋ ਐੱਚ ਆਈ ਵੀ ਪੋਜਟਿਵ ਪਾਏ ਗਏ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਏਡਜ਼ ਦੀ ਬਿਮਾਰੀ ਇੱਕ ਹੀ ਸੂਈ ਤੋਂ ਇੰਜੈਕਸ਼ਨ ਲਗਾਉਣ ਦੀ ਵਜ੍ਹਾ ਨਾਲ ਹੋਈ ਹੈ ਜਿਨ੍ਹਾਂ ਚ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ, ਇਸ ਦਾ ਮਤਲਭ ਪਠਾਨਕੋਟ ਚ ਏਡਜ਼ ਯੌਨ ਸਬੰਧਾਂ ਨਾਲ ਨਹੀਂ ਬਲਕਿ ਇੱਕ ਹੀ ਸੂਈ ਤੋਂ ਕਈ ਵਾਰ ਨਸ਼ਾ ਲੈਣ ਦੀ ਵਜ੍ਹਾ ਨਾਲ ਨਸ਼ੇੜੀਆਂ ਨੂੰ ਏਡਜ਼ ਹੋ ਰਿਹਾ ਹੈ, 2019 ਵਿਚ ਹੀ ਇੱਕੋ ਸੂਈ ਦੇ ਨਾਲ ਨਸ਼ਾ ਲੈਣ ਦੀ ਵਜ੍ਹਾ ਨਾਲ 37 ਲੋਕਾਂ ਨੂੰ ਏਡਜ਼ ਹੋਇਆ ਹੈ। Body:ਪਠਾਨਕੋਟ ਚ ਨਸ਼ੇੜੀਆਂ ਦਾ ਇਲਾਜ ਜਿੱਥੇ ਕੀਤਾ ਜਾਂਦਾ ਹੈ ਉਸ ਸੈਂਟਰ ਦਾ ਨਾਮ ਓ ਟੀ ਐੱਸ ਸੈਂਟਰ ਹੈ ਅਤੇ ਇਸ ਸੈਂਟਰ ਸਿਵਲ ਹਸਪਤਾਲ ਦੇ ਅੰਦਰ ਹੀ ਬਣਿਆ ਹੋਇਆ ਹੈ ਇਸ ਸੈਂਟਰ ਚ ਜ਼ਿਆਦਾ ਹੈਰੋਇਨ ਦਾ ਨਸ਼ਾ ਕਰਨ ਵਾਲੇ ਮਰੀਜ ਹੀ ਆਪਣਾ ਇਲਾਜ ਕਰਵਾਉਣ ਦੇ ਲਈ ਜਾਂਦੇ ਹਨ ਅਤੇ ਰੋਜ਼ਾਨਾ ਇਨ੍ਹਾਂ ਦਾ ਇਲਾਜ ਇਸ ਸੈਂਟਰ ਵਿੱਚ ਹੁੰਦਾ ਹੈ ਹੈਰੋਇਨ ਦਾ ਨਸ਼ਾ ਛੱਡਣ ਦੇ ਲਈ ਮਰੀਜ ਇੱਥੇ ਆਉਂਦੇ ਹਨ ਅਤੇ ਆਪਣੀ ਹਰ ਰੋਜ਼ ਦੀ ਦਵਾਈ ਲੈ ਕੇ ਚਲੇ ਜਾਂਦੇ ਹਨ ਮੀਡੀਆ ਦੇ ਹੱਥ ਇਸ ਸੈਂਟਰ ਦੇ ਜੋ ਅੰਕੜੇ ਲੱਗੇ ਹਨ ਉਹ ਹੈਰਾਨ ਕਰ ਦੇਣ ਵਾਲੇ ਹਨ ਇਸ ਸੈਂਟਰ ਚ ਆਉਣ ਵਾਲੇ 48 ਮਰੀਜ਼ਾਂ ਨੂੰ ਇੱਕੋ ਸੂਈ ਤੋਂ ਇੰਜੈਕਸ਼ਨ ਲਗਾਉਣ ਨਾਲ ਏਡਸ ਹੋਇਆ ਹੈ ਅਤੇ ਇਨ੍ਹਾਂ ਮਰੀਜ਼ਾਂ ਵਿੱਚੋਂ ਇੱਕ ਦੀ ਮੌਤ ਵੀ ਹੋ ਚੁੱਕੀ ਹੈ ਸਿਰਫ 2019 ਚ ਹੀ ਇੱਕੋ ਸੂਈ ਤੋਂ ਨਸ਼ਾ ਲੈਣ ਦੀ ਵਜਹ ਨਾਲ 37 ਲੋਕਾਂ ਨੂੰ ਏਡਸ ਹੋਈ ਹੈ ਇਹ ਬਹੁਤ ਹੈਰਾਨ ਕਰ ਦੇਣ ਵਾਲੇ ਅੰਕੜੇ ਹਨ ਜੋ ਕਿ ਸਿਹਤ ਵਿਭਾਗ ਦੇ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ ਪਰ ਇਹ ਅੰਕੜੇ ਆਏ ਦਿਨ ਵਧਦੇ ਹੀ ਜਾ ਰਹੇ ਹਨ ਜਿਸ ਦਾ ਸ਼ਿਕਾਰ ਜ਼ਿਆਦਾਤਰ ਨੌਜਵਾਨ ਹੋ ਰਹੇ ਹਨ ਇਨ੍ਹਾਂ ਅੰਕੜਿਆਂ ਨੇ ਸਿਹਤ ਵਿਭਾਗ ਦੀ ਨੀਂਦ ਉਡਾ ਰੱਖੀ ਹੈ।Conclusion:ਸਿਹਤ ਵਿਭਾਗ ਦੇ ਅਧਿਕਾਰੀ ਵੀ ਇਨ੍ਹਾਂ ਅੰਕੜਿਆਂ ਤੋਂ ਹੈਰਾਨ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਲੋੜ ਹੈ ਉਨ੍ਹਾਂ ਦੇ ਵੱਲੋਂ ਕਈ ਵਾਰ ਸੈਮੀਨਾਰ ਦੇ ਰਾਹੀਂ ਜਨਤਾ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਇੱਕ ਹੀ ਸਰਿੰਜ ਦਾ ਇਸਤੇਮਾਲ ਕਰਨ ਵਾਲੇ ਏਡਜ਼ ਦਾ ਸ਼ਿਕਾਰ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਕਾਰਨ ਹੈ।

ਬਾਈਟ---ਡਾਕਟਰ ਭੁਪਿੰਦਰ ਸਿੰਘ (ਐਸਐਮਓ ਪਠਾਨਕੋਟ)
ETV Bharat Logo

Copyright © 2024 Ushodaya Enterprises Pvt. Ltd., All Rights Reserved.