ਪਠਾਨਕੋਟ: ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ 4 ਦਸੰਬਰ 1971 ਦੀ ਭਾਰਤ ਪਾਕਿ ਲੜਾਈ ਦੌਰਾਨ ਸਰਹੱਦ ਦੀ ਜੀਰੋ ਰੇਖਾ ਉੱਤੇ ਸਥਿਤ ਪਿੰਡ ਸਕੋਲ ਵਿਖੇ ਸ਼ਹੀਦ ਕੰਵਲਜੀਤ ਸਿੰਘ ਦੇ ਸ਼ਹੀਦੀ ਸਮਾਰਕ ਉੱਤੇ ਪਿੰਡ ਦੀਆਂ ਕੁੜੀਆਂ ਵਲੋਂ ਰੱਖੜੀ ਬੰਨ੍ਹ ਕੇ ਇਸ ਤਿਉਹਾਰ ਨੂੰ ਮਨਾਇਆ ਗਿਆ।
ਇਸ ਮੌਕੇ 'ਤੇ ਸ਼ਹੀਦ ਸੈਨਿਕ ਸੁਰੱਖਿਆ ਪ੍ਰੀਸ਼ਦ ਸਕੱਤਰ ਕੁੰਵਰ ਰਵਿੰਦਰ ਵਿੱਕੀ ਮੁੱਖ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ 'ਤੇ ਪੋਸਟ ਉੱਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ ਬਟਾਲੀਅਨ 121 ਦੇ ਜਵਾਨਾਂ ਨੂੰ ਵੀ ਪਿੰਡ ਦੀਆਂ ਧੀਆਂ ਵਲੋਂ ਰੱਖੜੀ ਬੰਨ੍ਹੀ ਗਈ।
ਇਸ ਮੌਕੇ ਬੀਐਸਐਫ ਦੇ ਜ਼ਵਾਨਾਂ ਨੇ ਕਿਹਾ ਕਿ ਅੱਜ ਜਿਥੇ ਪਿੰਡ ਦੀਆਂ ਭੈਣਾਂ ਨੇ ਸ਼ਹੀਦ ਦੇ ਸਮਾਰਕ 'ਤੇ ਰੱਖੜੀ ਬੰਨ੍ਹੀ ਹੈ, ਉਥੇ ਹੀ ਬੀਐਸਐਫ ਦੇ ਜ਼ਵਾਨਾਂ ਦੇ ਰੱਖੜੀ ਬੰਨ੍ਹ ਕੇ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਕਮੀ ਮਹਿਸੂਸ ਨਹੀਂ ਹੋਣ ਦਿਤੀ।
ਉਧਰ ਜਦੋ ਲੜਕੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਤਿਉਹਾਰ ਆਪਣੇ ਫੌਜੀ ਵੀਰਾਂ ਨਾਲ ਮਨਾਈਏ। ਇਸੇ ਲਈ ਅਸੀਂ ਅੱਜ ਇਨ੍ਹਾਂ ਦੇ ਰੱਖੜੀ ਬੰਨ੍ਹ ਕੇ ਮੁਬਾਰਕਬਾਦ ਦਿੱਤੀ ਹੈ।
ਇਹ ਵੀ ਪੜ੍ਹੋ:ਗ੍ਰਹਿ ਮੰਤਰੀ ਅਨਿਲ ਵਿਜ ਦੀ ਵਿਗੜੀ ਸਿਹਤ, ਚੰਡੀਗੜ੍ਹ PGI 'ਚ ਕੀਤਾ ਗਿਆ ਭਰਤੀ