ETV Bharat / state

ਪਠਾਨਕੋਟ ਵਾਸੀ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ

ਪਠਾਨਕੋਟ ਦੇ ਵਾਰਡ ਨੰਬਰ 13 ਵਿੱਚ ਸੀਵਰੇਜ ਦੇ ਪਾਣੀ ਦੀ ਬਲੋਕੇਜ ਹੋਣ ਕਾਰਨ ਸਥਾਨਕ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਦੇ ਕੌਂਸਲਰ ਨੇ ਸਥਾਨਕ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਇਸ ਮੁਸ਼ਕਲ ਦਾ ਹਲ ਕਰ ਰਹੇ ਹਨ।

ਵਾਰਡ ਨੰਬਰ-13 ਵਿੱਚ ਸੀਵਰੇਜ ਦੇ ਪਾਣੀ ਦੀ ਬਲੋਕੇਜ ਨਾਲ ਸਥਾਨਕ ਵਾਸੀ ਹੋਏ ਪਰੇਸ਼ਾਨ

author img

By

Published : Jul 24, 2020, 1:42 PM IST

ਪਠਾਨਕੋਟ: ਸ਼ਹਿਰ ਦੇ ਵਾਰਡ ਨੰਬਰ 13 ਵਿੱਚ ਸੀਵਰੇਜ ਦੇ ਪਾਣੀ ਦੀ ਬਲੋਕੇਜ ਹੋਣ ਕਾਰਨ ਸਥਾਨਕ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਵਿੱਚ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਗੰਦੇ ਪਾਣੀ ਦੇ ਨਿਕਾਸ ਲਈ ਗੁਹਾਰ ਲਗਾਈ।

ਸਥਾਨਕ ਵਾਸੀਆਂ ਨੇ ਕਿਹਾ ਕਿ 7-8 ਸਾਲ ਪਹਿਲਾਂ ਭਾਵ ਕਿ ਭਾਜਪਾ ਸਰਕਾਰ ਵੇਲੇ ਇਸ ਸੜਕ ਨੂੰ ਤੋੜਿਆ ਗਿਆ ਸੀ ਜਿਸ ਤੋਂ ਬਾਅਦ ਇਸ ਸੜਕ ਦੀ ਮੁੜ ਤੋਂ ਮੁਰੰਮਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਸੜਕ ਦੀ ਹਾਲਤ ਬਹੁਤ ਵਧੀਆ ਹੁੰਦੀ ਸੀ ਜਦੋਂ ਦੀ ਇਸ ਦੀ ਤੋੜ ਭੰਨ੍ਹ ਕੀਤੀ ਗਈ ਹੈ ਉਦੋਂ ਤੋਂ ਹੀ ਇਸ ਦੀ ਹਾਲਤ ਖ਼ਸਤਾ ਹੋ ਗਈ ਹੈ।

ਪਠਾਨਕੋਟ ਵਾਸੀ ਸਿਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ

ਸਥਾਨਕ ਵਾਸੀ ਨੇ ਕਿਹਾ ਕਿ ਇਹ ਗੰਦਾ ਪਾਣੀ ਸੀਵਰੇਜ ਦੀ ਬਲੋਕੇਜ ਹੋਣ ਕਾਰਨ ਸੜਕ ਉੱਤੇ ਖੜ੍ਹਾ ਹੋ ਜਾਂਦਾ ਹੈ। ਪਾਣੀ ਦੇ ਖੜ੍ਹੇ ਹੋਣ ਕਾਰਨ ਇਥੇ ਮੱਛਰ ਪੈਂਦਾ ਹੋਣ ਦਾ ਖ਼ਦਸ਼ਾ ਹੁੰਦਾ ਹੈ ਜਿਸ ਨਾਲ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਐਮਐਲਏ ਨੂੰ ਦਰਖਾਸਤ ਕੀਤੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਉਨ੍ਹਾਂ ਦੀ ਇਸ ਮੁਸ਼ਕਲ ਨੂੰ ਹਲ ਕੀਤਾ ਜਾਵੇਗਾ।

ਨਿਗਰ ਨਿਗਮ ਦੇ ਕੌਂਸਲਰ ਨੇ ਦੱਸਿਆ ਕਿ ਅੱਜ ਹੀ ਉਨ੍ਹਾਂ ਦੀ ਇਸ ਮੁਸ਼ਕਲ ਨੂੰ ਹਲ ਕੀਤਾ ਜਾਵੇਗਾ। ਖੜ੍ਹੇ ਪਾਣੀ ਦੇ ਨਿਕਾਸੀ ਲਈ ਮੁਲਾਜ਼ਮ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ:16 ਪਿੰਡਾਂ ਨਾਲ ਲੱਗਦੀ ਲਿੰਕ ਰੋਡ ਦੀ ਹਾਲਤ ਖ਼ਸਤਾ, ਪਿੰਡ ਵਾਸੀ ਪਰੇਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.