ਪਠਾਨਕੋਟ:ਇਕ ਪਾਸੇ ਦੇਸ਼ ਦੇ ਰਾਜਨੀਤਕ ਦਲ ਚਾਹੇ ਉਹ ਵਿਰੋਧੀ ਪਾਰਟੀ ਹੋਵੇ ਜਾਂ ਫਿਰ ਸੱਤਾਧਾਰੀ ਹਰ ਕੋਈ ਸਿਆਸੀ ਰੋਟੀਆਂ ਸੇਕਣ ਤੇ ਲੱਗਿਆ ਹੋਇਆ ਹੈ ਪਰ ਦੇਸ਼ ਦੀ ਜਨਤਾ ਦੇ ਬਾਰੇ ਇਹ ਰਾਜਨੀਤਕ ਪਾਰਟੀਆਂ ਸ਼ਾਇਦ ਸੋਚਣਾ ਬੰਦ ਕਰ ਚੁੱਕੀਆਂ ਹਨ ਕਿਉਂਕਿ ਕੋਰੋਨਾ ਕਾਲ ਦੀ ਵਜ੍ਹਾ ਦੇ ਨਾਲ ਕਾਰੋਬਾਰ ਪਹਿਲਾਂ ਹੀ ਕਾਫੀ ਪ੍ਰਭਾਵਤ ਹੋਏ ਹਨ ਅਤੇ ਇਨ੍ਹਾਂ ਦੇ ਵਿੱਚ ਦਿਨ ਬ ਦਿਨ ਵਧ ਰਹੇ ਦੇਸ਼ ਦੇ ਖਾਦ ਸਮੱਗਰੀ ਦੇ ਨਾਲ ਨਾਲ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ।ਇਸ ਵਧ ਰਹੀ ਮਹਿੰਗਾਈ ਦੇ ਪੁੜ ਥੱਲੇ ਆਮ ਆਦਮੀ ਪਿਸਦਾ ਜਾ ਰਿਹਾ ਹੈ।
ਜੇ ਗੱਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਕਰੀਏ ਤਾਂ ਪੈਟਰੋਲ 99 ਰੁਪਏ 60 ਵੈਸੇ ਤੱਕ ਪੁੱਜ ਚੁੱਕਿਆ ਹੈ ਅਤੇ ਡੀਜ਼ਲ ਦੀ ਕੀਮਤ 91 ਰੁਪਏ 66 ਪੇਸੇ ਵੱਧ ਚੁੱਕੀ ਹੈ ਜਿਸ ਦੇ ਨਾਲ ਮਹਿੰਗਾਈ ਪਹਿਲੇ ਨਾਲੋਂ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਤੇ ਆਮ ਆਦਮੀ ਤ੍ਰਾਹ-ਤ੍ਰਾਹ ਕਰ ਰਿਹਾ ਹੈ।
ਇਸ ਸੰਬੰਧੀ ਜਦੋਂ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੀ ਵਜ੍ਹਾ ਨਾਲ ਸਾਮਾਨ ਵੀ ਪਹਿਲੇ ਨਾਲੋਂ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਸੌ ਕਿੱਲੋ ਮਾਲ ਵੇਚ ਕੇ ਘਰ ਜਾਂਦੇ ਸਨ ਹੁਣ ਇਹ ਪੰਜਾਹ ਕਿੱਲੋ ਹੀ ਰਹਿ ਗਿਆ ਹੈ ਜਿਸ ਵਜ੍ਹਾ ਨਾਲ ਕਮਾਈ ਦੇ ਵਿੱਚ ਖਾਸਾ ਅਸਰ ਪਿਆ ਹੈ।ਇਸ ਦੌਰਾਨ ਉਨ੍ਹਾਂ ਦੇ ਵੱਲੋਂ ਕੇਂਦਰ ਸਰਕਾਰ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਜਾਵੇ ਤਾਂ ਕਿ ਆਮ ਜਨਤਾ ਨੂੰ ਰਾਹਤ ਮਿਲ ਸਕੇ।