ETV Bharat / state

ਲੀਚੀ ਦੀ ਵਧੀਆ ਫਸਲ ਨਾਲ ਬਾਗਬਾਨਾਂ ਦੇ ਚਿਹਰੇ ਖਿੜੇ - ਸਰਕਾਰ ਤੋਂ ਮਦਦ ਦੀ ਅਪੀਲ

ਲੀਚੀ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਦੱਸਿਆ ਕਿ ਉਹ ਕਰੀਬ 70 ਕਿਲੇ 'ਚ ਲੀਚੀ ਦੀ ਖੇਤੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਥੋਂ ਲੀਚੀ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਚ ਵੇਚਿਆ ਜਾਂਦਾ ਹੈ। ਕਿਸਾਨ ਦਾ ਕਹਿਣਾ ਕਿ ਬਾਹਰੀ ਸੂਬਿਆਂ 'ਚ ਲੀਚੀ ਦੀ ਜ਼ਿਆਦਾ ਡਿਮਾਂਡ ਹੈ, ਪਰ ਕੋਰੋਨਾ ਦੇ ਚੱਲਦਿਆਂ ਏਅਰਲਾਈਨ ਦੀ ਦਿੱਕਤ ਆ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਟ੍ਰਾਂਸਪੋਰਟ 'ਚ ਪਰੇਸ਼ਾਨੀ ਝੱਲਣੀ ਪੈ ਰਹੀ ਹੈ।

ਲੀਚੀ ਦੀ ਵਧੀਆ ਫਸਲ ਨਾਲ ਬਾਗਬਾਨਾਂ ਦੇ ਚਿਹਰੇ ਖਿੜੇ

author img

By

Published : Jun 18, 2021, 1:38 PM IST

ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਜਿਸ ਨੂੰ ਕਿ ਪਿਛਲੀ ਅਕਾਲੀ ਸਰਕਾਰ ਵਲੋਂ ਲੀਚੀ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਪਠਾਨਕੋਟ 'ਚ ਕਿਸਾਨ ਲੀਚੀ ਦੀ ਕਾਸ਼ਤ ਕਰਦੇ ਹਨ। ਜਿਸ ਤੋਂ ਬਾਅਦ ਪਠਾਨਕੋਟ ਦੀ ਲੀਚੀ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਭੇਜੀ ਜਾਂਦੀ ਹੈ, ਉਥੇ ਹੀ ਕਈ ਕਿਸਾਨ ਲੀਚੀ ਨੂੰ ਵਿਦੇਸ਼ਾਂ 'ਚ ਵੀ ਵੇਚ ਚੁੱਕੇ ਹਨ। ਇਸ ਵਾਰ ਲੀਚੀ ਦੀ ਵਧੀਆ ਕਾਸ਼ਤ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ, ਪਰ ਕੋਰੋਨਾ ਦੇ ਚੱਲਿਦਿਆਂ ਉਨ੍ਹਾਂ ਨੂੰ ਲੀਚੀ ਵੇਚਣ 'ਚ ਸਮੱਸਿਆਵਾਂ ਆ ਰਹੀਆਂ ਹਨ। ਜਿਸ ਨੂੰ ਲੈਕੇ ਉਨ੍ਹਾਂ ਸਰਕਾਰ ਤੋਂ ਮਦਦ ਲਈ ਅਪੀਲ ਕੀਤੀ ਹੈ।

ਲੀਚੀ ਦੀ ਵਧੀਆ ਫਸਲ ਨਾਲ ਬਾਗਬਾਨਾਂ ਦੇ ਚਿਹਰੇ ਖਿੜੇ

ਇਸ ਸਬੰਧੀ ਲੀਚੀ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਦੱਸਿਆ ਕਿ ਉਹ ਕਰੀਬ 70 ਕਿਲੇ 'ਚ ਲੀਚੀ ਦੀ ਖੇਤੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਥੋਂ ਲੀਚੀ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਚ ਵੇਚਿਆ ਜਾਂਦਾ ਹੈ। ਕਿਸਾਨ ਦਾ ਕਹਿਣਾ ਕਿ ਬਾਹਰੀ ਸੂਬਿਆਂ 'ਚ ਲੀਚੀ ਦੀ ਜਿਆਦਾ ਡਿਮਾਂਡ ਹੈ, ਪਰ ਕੋਰੋਨਾ ਦੇ ਚੱਲਦਿਆਂ ਏਅਰਲਾਈਨ ਦੀ ਦਿੱਕਤ ਆ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਟ੍ਰਾਂਸਪੋਰਟ 'ਚ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਦੇ ਚੱਲਦਿਆਂ ਉਨ੍ਹਾਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਇਸ ਸਬੰਧੀ ਵਪਾਰੀ ਦਾ ਕਹਿਣਾ ਕਿ ਉਹ ਕਈ ਸਾਲਾਂ ਤੋਂ ਪਠਾਨਕੋਟ 'ਚ ਲੀਚੀ ਦਾ ਵਪਾਰ ਕਰ ਰਿਹਾ ਹੈ। ਉਸ ਦਾ ਕਹਿਣਾ ਕਿ ਇਥੋਂ ਵੱਖ-ਵੱਖ ਸੂਬਿਆਂ 'ਚ ਲੀਚੀ ਸਪਲਾਈ ਕੀਤੀ ਜਾਂਦੀ ਹੈ। ਵਪਾਰੀ ਦਾ ਕਹਿਣਾ ਕਿ ਇਸ ਵਾਰ ਲੀਚੀ ਦੀ ਪੈਦਾਵਰ ਵਧੀਆ ਹੋਣ ਕਾਰਨ ਉਸ ਦਾ ਭਾਅ ਵੀ ਵਧੀਆ ਹੈ। ਉਨ੍ਹਾਂ ਦਾ ਕਹਿਣਾ ਕਿ ਕੋਰੋਨਾ ਦੇ ਚੱਲਦਿਆਂ ਉਨ੍ਹਾਂ ਨੂੰ ਲੀਚੀ ਸਪਲਾਈ ਕਰਨ 'ਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੇ ਨਾਲ ਹੀ ਬਾਗਬਾਨੀ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਕਿ ਇਸ ਵਾਰ ਲਚਿੀ ਦੀ ਬੰਪਰ ਫਸਲ ਹੋਈ ਹੈ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਤੋਂ ਬਾਹਰ ਲੀਚੀ ਦੀ ਜਿਆਦਾ ਡਿਮਾਂਡ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਟ੍ਰਾਂਸਪੋਰਟ 'ਚ ਆ ਰਹੀ ਦਿੱਕਤ ਨੂੰ ਦੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ:ਰੰਗ-ਬਿਰੰਗੇ ਬਗੀਚੇ ਨਾਲ ਵਾਤਾਵਰਣ ਸੰਭਾਲ ਦਾ ਸੰਦੇਸ਼ ਦੇ ਰਹੀ ਨਰਸਿੰਗ ਅਫਸਰ

ETV Bharat Logo

Copyright © 2025 Ushodaya Enterprises Pvt. Ltd., All Rights Reserved.