ਪਠਾਨਕੋਟ: ਕੋਰੋਨਾ ਕਾਰਨ ਲੱਗੇ ਲੌਕਡਾਊਨ ਵਿੱਚ ਵਿਦਿਅਕ ਸਥਾਨਾਂ ਵੱਲੋਂ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ। ਆਨਲਾਈਨ ਪੜ੍ਹਾਈ ਕਈ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਤੇ ਕਈਆਂ ਲਈ ਇਹ ਫਾਹਾ ਬਣ ਗਈ ਹੈ। ਆਨਲਾਈਨ ਪੜ੍ਹਾਈ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਠਾਨਕੋਟ ਦੇ ਗ਼ਰੀਬ ਪਰਿਵਾਰ ਦੇ 4 ਬੱਚੇ ਇੱਕ ਹੀ ਫੋਨ ਤੋਂ ਆਪਣੀ ਆਨਲਾਈਨ ਪੜ੍ਹਾਈ ਕਰ ਰਹੇ ਹਨ।
ਵਿਦਿਆਰਥੀ ਨੇ ਦੱਸਿਆ ਕਿ ਉਹ 4 ਭੈਣਾਂ ਹਨ ਤੇ 2 ਚਾਚੇ ਦੀਆਂ ਕੁੜੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਚਾਰੇ ਭੈਣਾਂ ਆਪਣੇ ਚਾਚੇ ਦੇ ਫੋਨ ਤੋਂ ਹੀ ਪੜ੍ਹਾਈ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਚਾਰਾਂ ਭੈਣਾਂ ਨੂੰ ਇੱਕੋ ਫੋਨ 'ਤੇ ਪੜ੍ਹਾਈ ਕਰਨ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸਾਡੀ ਚਾਰਾਂ ਭੈਣਾਂ ਦੀ ਇਕੋਂ ਸਮੇਂ ਉੱਤੇ ਹੀ ਕਲਾਸ ਹੁੰਦੀ ਹੈ ਜਿਸ ਵੇਲੇ ਉਨ੍ਹਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ।
ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਪੜ੍ਹਨ ਵਾਲੇ ਚਾਰ ਬੱਚੇ ਹਨ ਅਤੇ ਫੋਨ ਇੱਕ ਹੈ ਤੇ ਉਹ ਵੀ ਬੜੀ ਮੁਸ਼ਕਲ ਨਾਲ ਰੀਚਾਰਜ ਹੁੰਦਾ ਹੈ। ਇਸ ਕਾਰਨ ਸਾਡੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫੋਨ ਦੀ ਵੀ 2 ਜੀਬੀ ਹੈ, ਜੋ ਕਿ ਬਹੁਤ ਹੀ ਹੌਲੀ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੌਕਡਾਊਨ ਲਗਾ ਕੇ ਆਨਲਾਈਨ ਪੜ੍ਹਾਈ ਦੀ ਤਾਂ ਸ਼ੁਰੂਆਤ ਕਰ ਦਿੱਤੀ ਪਰ ਸਰਕਾਰ ਨੇ ਗਰੀਬ ਪਰਿਵਾਰ ਦੇ ਬੱਚਿਆਂ ਬਾਰੇ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇੱਕ ਵਾਰ ਆਨਲਾਈਨ ਪੜ੍ਹਾਈ ਦਾ ਜਾਇਜ਼ਾ ਲੈਣ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਰਕਾਰ ਨੇ ਅਨਲੌਕ 3.0 ਨੂੰ ਸ਼ੁਰੂ ਕਰ ਦਿਤਾ ਹੈ ਤੇ ਇਸ ਸਬੰਧ ਵਿੱਚ ਨਵੀਂ ਗਾਈਡ ਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਗਾਈਡ ਲਾਈਨਜ਼ ਮੁਤਾਬਕ ਸਰਕਾਰ ਨੇ ਫਿਰ ਤੋਂ 31 ਅਗਸਤ ਤੱਕ ਸਕੂਲ ਬੰਦ ਰਹਿਣ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ:ਲੁਧਿਆਣਾ: ਪੁਰਾਣੀ ਰਜਿੰਸ਼ ਦੇ ਚਲਦਿਆਂ ਵਿਅਕਤੀ ਦਾ ਕਤਲ