ਪਠਾਨਕੋਟ: ਇੱਕ ਪਾਸੇ ਜਿੱਥੇ ਕਾਂਗਰਸ ਲੋਕਾਂ ਦੀ ਵੱਡੀ ਹਮਾਇਤੀ ਬਣੀ ਹੋਈ ਹੈ ਅਤੇ ਪਿਛਲੀ ਕਾਂਗਰਸ ਸਰਕਾਰ (Congress Government) ਰੇਤਾ-ਬੱਜਰੀ ਦੇ ਭਾਅ ਸਸਤੀ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ, ਉੱਥੇ ਹੀ ਇਸ ਕਾਂਗਰਸ ਦੇ ਕਈ ਅਹੁਦੇਦਾਰ ਆਪਣਾ ਕਾਰੋਬਾਰ ਚਲਾਉਣ ਵਿੱਚ ਲੱਗੇ ਹੋਏ ਹਨ। ਇਸ ਰਾਹੀਂ ਰੇਤਾ-ਬੱਜਰੀ ਦੇ ਜ਼ਰੀਏ ਫਿਰੌਤੀ ਮੰਗੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ (Pathankot) 'ਚ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਮਹਿਲਾ ਸੈਕਟਰੀ (Punjab Pradesh Congress Women Secretary) ਟੀਨਾ ਚੌਧਰੀ 'ਤੇ ਫਿਰੌਤੀ ਸਮੇਤ ਕਈ ਧਾਰਾਵਾਂ ਤਹਿਤ ਪਠਾਨਕੋਟ ਦੇ ਦੋ ਵੱਖ-ਵੱਖ ਥਾਣਿਆਂ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਇਸ ਮਾਮਲੇ 'ਚ ਕਰੱਸ਼ਰ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦੇਣ, ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਚੁੱਕਣ ਅਤੇ ਉਨ੍ਹਾਂ ਦੇ ਕਾਊਂਟਰ 'ਚ ਪਏ ਪੈਸੇ ਚੋਰੀ ਕਰਨ ਦੇ ਦੋਸ਼ ਹਨ, ਜਿਸ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਟੀਨਾ ਚੌਧਰੀ ਆਪਣੇ ਚਾਰ ਸਾਥੀਆਂ ਸਮੇਤ ਫ਼ਰਾਰ ਦੱਸੀ ਜਾ ਰਹੀ ਹੈ।
ਇਸ ਸਬੰਧੀ ਜਦੋਂ ਪੀੜਤਾ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ 'ਚ ਕੰਮ ਕਰ ਰਿਹਾ ਸੀ ਤਾਂ ਇੱਕ ਔਰਤ ਆਪਣੇ ਚਾਰ ਹੋਰ ਸਾਥੀਆਂ ਨਾਲ ਆਈ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਈ, ਇੰਨਾ ਹੀ ਨਹੀਂ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਵੀ ਚੁੱਕ ਲਏ ਅਤੇ ਜਦੋਂ ਉਹ ਆਈ ਤਾਂ ਉਸ ਔਰਤ ਨੂੰ ਦੇਖ ਕੇ ਦਫ਼ਤਰ ਤੋਂ ਬਾਹਰ ਜਾਣਾ ਹੀ ਮੁਨਾਸਿਬ ਸਮਝਿਆ, ਪਰ ਜਦੋਂ ਉਸ ਨੇ ਵਾਪਸ ਆ ਕੇ ਪੈਸਿਆਂ ਦਾ ਕਾਊਂਟਰ ਚੈੱਕ ਕੀਤਾ ਤਾਂ ਉਸ ਵਿਚੋਂ 15 ਤੋਂ 18 ਹਜ਼ਾਰ ਰੁਪਏ ਗਾਇਬ ਸਨ।
ਇਸ ਦੇ ਨਾਲ ਹੀ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਰੱਸ਼ਰ ਇੰਡਸਟਰੀ ਦੀ ਮਾਈਨਿੰਗ ਨਾਲ ਜੁੜੇ ਲੋਕਾਂ ਨੇ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਦੇ ਦਫ਼ਤਰ 'ਚ ਇੱਕ ਔਰਤ ਨੇ ਆ ਕੇ ਉਸ ਨਾਲ ਦੁਰਵਿਵਹਾਰ ਕੀਤਾ, ਧਮਕੀਆਂ ਦਿੱਤੀਆਂ ਜਿਸ ਤਹਿਤ ਉਸ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:ਪਟਿਆਲਾ ਹਿੰਸਾ ਮਾਮਲਾ: ਬਲਜਿੰਦਰ ਸਿੰਘ ਪਰਵਾਨਾ ਦੇ ਹੱਕ 'ਚ ਉਤਰੇ ਖਹਿਰਾ