ETV Bharat / state

ਪਠਾਨਕੋਟ ਤੋਂ ਡਲਹੌਜ਼ੀ ਰੋਡ ਸਟੇਸ਼ਨ ਤੱਕ ਜਲਦ ਬਣੇਗਾ ਐਲੀਵੇਟਿਡ ਰੇਲ ਟਰੈਕ - pathankot

ਪਠਾਨਕੋਟ ਤੋਂ ਡਲਹੌਜ਼ੀ ਰੋਡ ਸਟੇਸ਼ਨ ਤੱਕ ਜਲਦ ਬਣਾਇਆ ਜਾਵੇਗਾ ਐਲੀਵੇਟਿਡ ਰੇਲ ਟਰੈਕ। ਕਵਿਤਾ ਖੰਨਾ ਨੇ ਪ੍ਰੈੱਸ ਕਾਨਫ਼ਰੰਸ ਕਰ ਦਿੱਤੀ ਜਾਣਕਾਰੀ।

ਫ਼ੋਟੋ।
author img

By

Published : Feb 23, 2019, 11:31 PM IST

ਪਠਾਨਕੋਟ: ਪਠਾਨਕੋਟ ਤੋਂ ਲੈ ਕੇ ਡਲਹੌਜ਼ੀ ਰੋਡ ਸਟੇਸ਼ਨ ਤੱਕ ਜਲਦ ਹੀ ਐਲੀਵੇਟਿਡ ਰੇਲ ਟਰੈਕ ਬਣਾਇਆ ਜਾਵੇਗਾ। ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਪ੍ਰੈੱਸ ਕਾਨਫ਼ਰੰਸ ਕਰ ਇਸ ਬਾਰੇ ਜਾਣਕਾਰੀ ਦਿੱਤੀ।

ਵੀਡੀਓ।
ਉਨ੍ਹਾਂ ਜਾਣਕਾਰੀ ਦਿੱਤੀ ਕਿ 226 ਕਰੋੜ ਦੀ ਲਾਗਤ ਨਾਲ ਇਸ ਟਰੈਕ ਦੇ ਬਣਨ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਕੁੱਲ 9 ਫ਼ਾਟਕਾਂ 'ਤੇ ਲੱਗੇ ਜਾਮ 'ਤੇ ਨਹੀਂ ਰੁਕਣਾ ਪਵੇਗਾ। ਕਵਿਤਾ ਖੰਨਾ ਨੇ ਕਿਹਾ ਕਿ ਇਹ ਸਮੱਸਿਆ ਦਾ ਹੱਲ ਜਲਦੀ ਹੋ ਜਾਵੇਗਾ ਕਿਉਂਕਿ ਇਹ ਐਲੀਵੇਟਿਡ ਟਰੈਕ ਬਣਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਮੁੜ ਦੁਹਰਾਈ।ਜ਼ਿਕਰਯੋਗ ਹੈ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਨੈਰੋਗੇਜ ਟਰੇਨ ਦੇ ਕੁੱਲ 9 ਫ਼ਾਟਕ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਲੋਕਾਂ ਦੀ ਇਹ ਮੰਗ ਹੈ ਕਿ ਇਸ ਪ੍ਰੇਸ਼ਾਨੀ ਦਾ ਛੇਤੀ ਤੋਂ ਛੇਤੀ ਹੱਲ ਕੱਢਿਆ ਜਾਵੇ।

REPORTER---JATINDER MOHAN (JATIN) PATHANKOT 9646010222
FEED---FTP
FOLDER---23 Feb Kavita khanna pc
FILES---  2SHOTS_2BYTES
ਐਂਕਰ---
ਪਠਾਨਕੋਟ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਡਲਹੌਜ਼ੀ ਰੋਡ  ਸਟੇਸ਼ਨ ਤੱਕ ਬਣੇਗਾ ਐਲੀਵੇਟਰ ਰੇਲ ਟਰੈਕ, ਮਸ਼ਹੂਰ ਸਾਂਸਦ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ, 227 ਕਰੋੜ ਦੀ ਲਾਗਤ ਨਾਲ ਬਣੇਗਾ ਐਲੀਵੇਟਰ ਰੇਲ ਟਰੈਕ, ਦੂਜੇ ਪਾਸੇ  ਕਾਂਗਰਸ ਦੇ ਵਿਧਾਇਕ ਨੇ ਪ੍ਰੈੱਸ ਨੋਟ ਜਾਰੀ ਕਰ ਇਸ ਪ੍ਰਾਜੈਕਟ ਵਾਸਤੇ ਸੁਨੀਲ ਕੁਮਾਰ ਜਾਖੜ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੇਲੇ ਹੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲੀ ਹੈ ,ਪ੍ਰੈੱਸ ਕਾਨਫਰੰਸ ਦੇ ਵਿੱਚ ਕਵਿਤਾ ਖੰਨਾ ਨੇ ਗੁਰਦਾਸਪੁਰ ਲੋਕ ਸਭਾ ਹਲਕਾ ਚੋਣ ਲੜਨ ਦੀ ਇੱਛਾ ਜਤਾਈ ।

ਵਿਓ----ਤੁਹਾਨੂੰ ਦੱਸ ਦੀਏ ਕਿ ਇਸ ਰੇਲ ਐਲੀਵੇਟਰ ਟਰੈਕ ਬਣ ਜਾਣ ਤੇ ਸ਼ਹਿਰ ਦੇ ਕੁਲ 9 ਫਾਟਕਾਂ ਤੇ ਜਨਤਾ ਨੂੰ ਜਾਮ ਤੇ ਨਹੀਂ ਰੁਕਣਾ ਪਵੇਗਾ ,ਪਠਾਨਕੋਟ ਸ਼ਹਿਰ ਦੇ ਵਿੱਚ ਨੈਰੋਗੇਜ ਟਰੇਨ ਦੇ ਕੁੱਲ 9 ਫਾਟਕ ਨੇ ਜਿਸ ਕਾਰਨ ਜਨਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਜਨਤਾ ਦੀ ਇਹ ਮੰਗ ਹੈ ਕਿ ਕਿਸੇ ਤਰ੍ਹਾਂ ਉਨ੍ਹਾਂ ਦੇ ਮੰਤਰੀ ,ਵਿਧਾਇਕ ਜਾਂ ਸੰਸਦ ਫਾਟਕਾਂ ਦੇ ਇਸ ਪ੍ਰੇਸ਼ਾਨੀ ਦਾ ਕੋਈ ਨਾ ਕੋਈ ਹੱਲ ਕੱਢੇ , ਕਿਉਂਕਿ ਜਿੰਨੇ ਵਾਰ ਨੈਰੋਗੇਜ ਟਰੇਨ ਸ਼ਹਿਰ ਦੇ ਵਿੱਚੋਂ ਲੰਘਦੀ ਹੈ ਉਣੀ ਵਾਰ ਫਾਟਕ ਬੰਦ ਹੁੰਦਾ ਹੈ ਅਤੇ ਸ਼ਹਿਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ । ਕਵਿਤਾ ਖੰਨਾ ਨੇ ਅੱਜ ਪ੍ਰੈੱਸ ਕਾਨਫਰੰਸ ਦੇ ਰਾਹੀਂ ਦੱਸਿਆ ਕੀ ਜਨਤਾ ਦੀ ਇਸ ਸਮੱਸਿਆ ਦਾ ਹੱਲ ਜਲਦੀ ਹੋ ਜਾਵੇਗਾ ਕਿਉਂਕਿ 227 ਕਰੋੜ ਦੀ ਲਾਗਤ ਨਾਲ ਨੈਰੋਗੇਜ ਐਲੀਵੇਟਰ ਟਰੈਕ ਬਣਨ ਦੀ ਮਨਜ਼ੂਰੀ ਮਿਲ ਚੁੱਕੀ ਹੈ, ਕਵਿਤਾ ਖੰਨਾ ਨੇ ਰੇਲ ਮੰਤਰੀ ਪਿਊਸ਼ ਗੋਇਲ ਦੇ ਨਾਲ ਮੁਲਾਕਾਤ ਦੀ ਤਸਵੀਰਾਂ ਵੀ ਸਾਂਝੀ ਕੀਤੀਆਂ, ਉੱਥੇ ਦੂਜੇ ਪਾਸੇ ਵਿਧਾਇਕ ਅਮਿਤ ਵਿਜ ਨੇ ਵੀ ਇੱਕ ਪ੍ਰੈੱਸ ਨੋਟ ਜਾਰੀ ਕਰ ਸੁਨੀਲ ਕੁਮਾਰ ਜਾਖੜ ਅਤੇ ਮੁੱਖ ਮੰਤਰੀ ਦਾ ਧੰਨਵਾਦ ਕਰ ਕਿਹਾ ਕੀ ਉਨ੍ਹਾਂ ਦੇ ਸਰਕਾਰ ਵੇਲੇ  ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲੀ ਸੀ, ਅਮਿਤ ਵਿਜ ਦੇ ਪਿਤਾ ਅਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਨਿਲ ਵਿੱਜ ਨੇ ਮੀਡੀਆ ਨਾਲ ਇਹ ਪ੍ਰੈੱਸ ਨੋਟ ਸਾਂਝਾ ਕੀਤਾ ਅਤੇ ਕਿਹਾ ਕਿ ਸਵਰਨ ਸਲਾਰੀਆ, ਕਵਿਤਾ ਖੰਨਾ ਅਤੇ ਭਾਜਪਾ ਨੇਤਾ ਸਿਰਫ ਕ੍ਰੈਡਿਟ ਲੈਣ ਲਈ ਹੀ ਪ੍ਰੈੱਸ ਕਾਨਫਰੰਸਾਂ ਕਰ ਰਹੇ ਨੇ ਜਦਕਿ ਸਾਰਾ ਕੰਮ ਵਿਧਾਇਕ ਅਮਿਤ ਵਿਜ ਅਤੇ ਸੁਨੀਲ ਕੁਮਾਰ ਜਾਖੜ ਕਰਵਾ ਰਹੇ ਨੇ ਦੂਜੇ ਪਾਸੇ ਸਵਰਨ ਸਲਾਰੀਆ ਵੱਲੋਂ ਵੀ ਪਠਾਨਕੋਟ ਦੇ ਕਈ ਕਮਾ ਤੇ ਪ੍ਰੈੱਸ ਕਾਨਫਰੈਂਸ ਕਰ ਕ੍ਰੈਡਿਟ ਲੈਂਦੇ ਹੋਏ ਨਜ਼ਰ ਆਏ, ਕਵਿਤਾ ਖੰਨਾ ਨੇ ਗੁਰਦਾਸਪੁਰ ਹਲਕੇ ਦੇ ਚੋਣ ਲੜਨ ਦੀ ਇੱਛਾ ਵੀ ਜਤਾਈ 

ਵਾਈਟ--ਕਵਿਤਾ ਖੰਨਾ (ਪਤਨੀ ਸਵਰਗੀ ਵਿਨੋਦ ਖੰਨਾ ਦੀ ਪਤਨੀ)
ਵਾਈਟ--ਅਨਿਲ ਵਿਜ (ਸਾਬਕਾ ਜਿਲਾ ਪ੍ਰਧਾਨ ਕਾਂਗਰਸ ਨੇਤਾ)
ETV Bharat Logo

Copyright © 2025 Ushodaya Enterprises Pvt. Ltd., All Rights Reserved.