ਪਠਾਨਕੋਟ: ਸੁਜਾਨਪੁਰ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਰਿਹਾ ਇਸੇ ਤਰ੍ਹਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਸੁਜਾਨਪੁਰ ਦੇ ਵਾਰਡ ਨੰਬਰ 10 ਦੇ ਵਿੱਚ ਜਿੱਥੇ ਕਿ ਇੱਕ ਚੋਰ ਵੱਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਦਿਨ ਦਿਹਾੜੇ ਗਲੀ ਦੇ ਵਿੱਚ ਲੱਗਿਆ ਹੋਇਆ ਮੋਟਰਸਾਈਕਲ ਚੋਰੀ ਕਰ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ।
ਇਹ ਵੀ ਪੜੋ: ਖਾਕੀ ਨੂੰ ਦਾਗਦਾਰ ਕਰਨ ਵਾਲਿਆਂ ਦਾ ਕੱਚਾ ਚਿੱਠਾ
ਪਰਿਵਾਰ ਵਾਲਿਆਂ ਨੂੰ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਮੋਟਰਸਾਈਕਲ ਬਾਹਰ ਗਲੀ ਦੇ ਵਿੱਚ ਖੜ੍ਹਾ ਨਹੀਂ ਵੇਖਿਆ ਤਾਂ ਉਨ੍ਹਾਂ ਨੇ ਜਦੋਂ ਸੀਸੀਟੀਵੀ ਕੈਮਰੇ ਦੇਖੇ ਤਾਂ ਚੋਰ ਉਹਨਾਂ ਦਾ ਮੋਟਰਸਾਈਕਲ ਲੈ ਕੇ ਜਾ ਰਿਹਾ ਸੀ। ਜਿਸਦੇ ਚੱਲਦੇ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਇਨ੍ਹਾਂ ਚੋਰਾਂ ’ਤੇ ਨੱਥ ਪਾਈ ਜਾਵੇ ਅਤੇ ਜਿਹੜਾ ਮੋਟਰਸਾਈਕਲ ਚੋਰੀ ਕੀਤਾ ਗਿਆ ਹੈ ਉਸ ਉਸ ਦੀ ਭਾਲ ਜਲਦ ਤੋਂ ਜਲਦ ਕੀਤੀ ਜਾਵੇ।
ਇਹ ਵੀ ਪੜੋ: ਦਿਨ ਦਿਹਾੜੇ ਬੈਂਕ ਮੁਲਾਜ਼ਮਾਂ ਤੋਂ 45 ਲੱਖ ਦੀ ਕੀਤੀ ਲੁੱਟ