ਪਠਾਨਕੋਟ: ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਅੱਤਵਾਦੀ ਸੰਗਠਨ ਲਗਾਤਾਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਗੁਰਦਾਸਪੁਰ ਸੈਕਟਰ 'ਚ ਡਰੋਨ ਨੇ ਫਿਰ ਦਸਤਕ ਦਿੱਤੀ। ਆਵਾਜ਼ ਸੁਣ ਕੇ ਬੀਐਸਐਫ ਦੇ ਚੌਕਸ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਵਾਪਸ ਚਲਾ ਗਿਆ। ਪੁਲਿਸ ਅਤੇ ਬੀਐਸਐਫ ਦੇ ਜਵਾਨ ਹੁਣ ਸਵੇਰ ਤੋਂ ਹੀ ਸਰਹੱਦੀ ਖੇਤਰ ਦੀ ਤਲਾਸ਼ੀ ਲੈ ਰਹੇ ਹਨ।
![ਸਰਚ ਅਭਿਆਨ ਜਾਰੀ](https://etvbharatimages.akamaized.net/etvbharat/prod-images/drone_17072022092918_1707f_1658030358_244.jpg)
![ਸਰਚ ਅਭਿਆਨ ਜਾਰੀ](https://etvbharatimages.akamaized.net/etvbharat/prod-images/drone_17072022092918_1707f_1658030358_743.jpg)
ਸਰਹੱਦੀ ਪਿੰਡ ਡਿੰਡਾ 'ਚ ਦੇਖਿਆ ਡਰੋਨ: ਜਾਣਕਾਰੀ ਮੁਤਾਬਕ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਦੀਨਾਨਗਰ ਦੇ ਸਰਹੱਦੀ ਪਿੰਡ ਡਿੰਡਾ 'ਚ ਬੀਤੀ ਰਾਤ 12 ਵਜੇ ਦੇ ਕਰੀਬ ਡਰੋਨ ਨੇ ਦਸਤਕ ਦਿੱਤੀ। ਇਹ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਭਾਰਤ 'ਚ ਆਇਆ ਸੀ। ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਨੇਰਾ ਦੂਰ ਕਰਨ ਲਈ ਜਵਾਨਾਂ ਵਲੋਂ 3 ਰੋਸ਼ਨੀ ਬੰਬ ਵੀ ਸੁੱਟੇ ਗਏ। ਇਸ ਤੋਂ ਬਾਅਦ ਕੁੱਲ 46 ਰਾਊਂਡ ਵੀ ਕੀਤੇ ਗਏ। ਬੀਐਸਐਫ ਦੇ ਜਵਾਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਵੱਲ ਵਾਪਸ ਪਰਤ ਗਿਆ। ਇਹ ਸਾਰੇ ਮਾਮਲੇ ਦੀ ਪੁਸ਼ਟੀ ਡੀਆਈਜੀ ਸੀਮਾ ਸੁਰਖਿਆ ਬਲ ਸ਼੍ਰੀ ਪ੍ਰਭਾਕਰ ਜੋਸ਼ੀ ਨੇ ਕੀਤੀ ਹੈ।
![ਸਰਚ ਅਭਿਆਨ ਜਾਰੀ](https://etvbharatimages.akamaized.net/etvbharat/prod-images/drone_17072022092918_1707f_1658030358_653.jpg)
![ਸਰਚ ਅਭਿਆਨ ਜਾਰੀ](https://etvbharatimages.akamaized.net/etvbharat/prod-images/drone_17072022092918_1707f_1658030358_315.jpg)
ਸਰਚ ਅਭਿਆਨ ਜਾਰੀ: ਡਰੋਨ ਵਾਪਸ ਚਲਾ ਗਿਆ ਪਰ ਚੌਕਸੀ ਲਈ ਬੀਐਸਐਫ ਦੇ ਜਵਾਨਾਂ ਅਤੇ ਪੁਲਿਸ ਨੇ ਸਵੇਰ ਤੋਂ ਹੀ ਡਿੰਡਾ ਅਤੇ ਆਸਪਾਸ ਦੇ ਇਲਾਕੇ ਵਿੱਚ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪਰ ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਅੱਤਵਾਦੀ ਸੰਗਠਨ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
![ਸਰਚ ਅਭਿਆਨ ਜਾਰੀ](https://etvbharatimages.akamaized.net/etvbharat/prod-images/drone_17072022092918_1707f_1658030358_934.jpg)
![ਸਰਚ ਅਭਿਆਨ ਜਾਰੀ](https://etvbharatimages.akamaized.net/etvbharat/prod-images/drone_17072022092918_1707f_1658030358_1035.jpg)
ਹਥਿਆਰ ਅਤੇ ਨਸ਼ੇ ਦੀ ਹੋ ਰਹੀ ਸਪਲਾਈ: ਪਿਛਲੇ ਕੁਝ ਸਾਲਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਾਕਿਸਤਾਨ ਤੋਂ ਲਗਾਤਾਰ ਨਸ਼ੇ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜੀ ਜਾ ਰਹੀ ਹੈ। ਜਿਸ 'ਤੇ ਬੀਐਸਐਫ ਵਲੋਂ ਆਪਣੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਵਾਰ ਇਸ ਵਾਰਦਾਤ ਨੂੰ ਬੀਐਸਐਫ ਵਲੋਂ ਨਾਕਾਮ ਵੀ ਕੀਤਾ ਗਿਆ ਹੈ।
![ਸਰਚ ਅਭਿਆਨ ਜਾਰੀ](https://etvbharatimages.akamaized.net/etvbharat/prod-images/drone_17072022092918_1707f_1658030358_877.jpg)
![ਸਰਚ ਅਭਿਆਨ ਜਾਰੀ](https://etvbharatimages.akamaized.net/etvbharat/prod-images/drone_17072022092918_1707f_1658030358_606.jpg)
ਇਹ ਮਾਮਲੇ ਆ ਚੁੱਕੇ ਸਾਹਮਣੇ:
- 13 ਜੁਲਾਈ ਨੂੰ 2.6 ਕਿ.ਗ੍ਰਾ. ਹੈਰੋਇਨ ਅੰਮ੍ਰਿਤਸਰ ਸੈਕਟਰ ਤੋਂ ਬਰਾਮਦ ਹੋਈ।
- 24 ਜੂਨ ਨੂੰ ਅੰਮ੍ਰਿਤਸਰ ਸੈਕਟਰ ਤੋਂ 3 ਕਿਲੋ ਹੈਰੋਇਨ ਅਤੇ ਪਿਸਤੌਲ ਬਰਾਮਦ ਹੋਏ ਸੀ।
- 8 ਜੂਨ ਨੂੰ ਅੰਮ੍ਰਿਤਸਰ ਸੈਕਟਰ ਤੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ ਸੀ।
- 9 ਮਈ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਡਰੋਨ ਡੇਗਿਆ ਗਿਆ ਸੀ। ਨਾਲ ਹੀ 10.5 ਕਿਲੋ ਵਜ਼ਨ ਦੀ ਹੈਰੋਇਨ ਵੀ ਬਰਾਮਦ ਕੀਤੀ ਸੀ।
- 29 ਅਪ੍ਰੈਲ ਨੂੰ ਅੰਮ੍ਰਿਤਸਰ ਸੈਕਟਰ 'ਚ ਡਰੋਨ ਬਰਾਮਦ ਹੋਇਆ।
- 19 ਅਪ੍ਰੈਲ ਨੂੰ ਅੰਮ੍ਰਿਤਸਰ ਸੈਕਟਰ ਵਿਚ 2 ਕਿ.ਗ੍ਰਾ. ਹੈਰੋਇਨ, ਪਿਸਤੌਲ ਅਤੇ 47 ਰੌਂਦ ਬਰਾਮਦ ਹੋਏ।
- 9 ਮਾਰਚ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਡਰੋਨ ਬਰਾਮਦ ਹੋਇਆ ਸੀ।
- 7 ਮਾਰਚ ਨੂੰ ਫਿਰੋਜ਼ਪੁਰ ਸੈਕਟਰ 'ਚ ਇਕ ਡਰੋਨ ਨੂੰ ਡੇਗ ਕੇ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।
- 15 ਫਰਵਰੀ ਨੂੰ ਫਿਰੋਜ਼ਪੁਰ ਸੈਕਟਰ ਵਿੱਚ 2 ਕਿ.ਗ੍ਰਾ. ਹੈਰੋਇਨ ਸਮੇਤ ਪਿਸਤੌਲ, 26 ਰੌਂਦ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਸਨ।
ਇਹ ਵੀ ਪੜ੍ਹੋ: ਪੰਜਾਬ ‘ਚ ਵੱਡੇ ਐਕਸ਼ਨ ਦੀ ਤਿਆਰ ‘ਚ ਕਾਂਗਰਸ, ਸਰਕਾਰ ਨੂੰ ਲੈਕੇ ਵੀ ਕਹੀ ਇਹ ਗੱਲ