ਪਠਾਨਕੋਟ: ਪਠਾਨਕੋਟ ਤੋਂ ਹਿਮਾਚਲ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇਅ ਦੇ ਚੱਕੀ ਦਰਿਆ 'ਤੇ ਬਣੇ ਪੁਲ ਦੀ ਮੁਰੰਮਤ ਦਾ ਕੰਮ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਹੈ, ਜਿਸ ਕਾਰਨ ਭਾਰੀ ਵਾਹਨਾਂ ਨੂੰ ਪੁਲ ਦੇ ਉੱਪਰੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ,ਜਿਸ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ, ਲੋਕਾਂ ਦੀ ਮੰਗ ਹੈ ਕਿ ਬੱਸਾਂ ਪੁਲ ਉਪਰੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕਾਰਨ ਜਿੱਥੇ ਦੋਵਾਂ ਰਾਜਾਂ ਦੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹਰਿਆਲ, ਜੰਡਵਾਲਾ, ਕੰਡਵਾਲ, ਨਾਗਬਾੜੀ ਤੋਂ ਮਾਮੂਨ ਤੱਕ ਇਸ ਮਾਰਗ ’ਤੇ ਪੈਂਦੇ ਦੁਕਾਨਦਾਰਾਂ ਅਤੇ ਹੋਰ ਵਪਾਰੀਆਂ ਨੂੰ ਵੀ ਰੋਜ਼ਾਨਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਆਮ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ: ਐਤਵਾਰ ਨੂੰ ਪਿੰਡ ਹਰਿਆਲ ਦੇ ਸਰਪੰਚ ਪ੍ਰਦੀਪ ਮਨਹਾਸ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਸਥਾਨਕ ਲੋਕਾਂ ਨੇ ਚੱਕੀ ਪੁਲ 'ਤੇ ਹੰਗਾਮਾ ਕਰ ਦਿੱਤਾ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਆਪਣੇ ਵਾਹਨ ਹਨ, ਉਹ ਪੁਲ ਤੋਂ ਆਸਾਨੀ ਨਾਲ ਲੰਘ ਸਕਦੇ ਹਨ, ਜਦਕਿ ਆਮ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਕਰੀਬ 10 ਮਹੀਨਿਆਂ ਤੋਂ ਪੁਲ ਦੇ ਉਪਰੋਂ ਬੱਸਾਂ ਦੇ ਲੰਘਣ 'ਤੇ ਪਾਬੰਦੀ ਲੱਗੀ ਹੋਈ ਹੈ। ਪਾਬੰਦੀ ਦੇ ਬਾਵਜੂਦ ਟਰੱਕ, ਟਰਾਲੀਆਂ ਆਦਿ ਵੱਡੇ ਵਾਹਨ ਖੁੱਲ੍ਹੇਆਮ ਲੰਘਦੇ ਹਨ, ਜੇਕਰ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ ਤਾਂ ਕੀ ਉਨ੍ਹਾਂ ਵੱਡੇ ਵਾਹਨਾਂ ਦੇ ਅੱਧੇ ਤੋਂ ਵੀ ਘੱਟ ਵਜ਼ਨ ਵਾਲੀਆਂ ਬੱਸਾਂ ਲੰਘਣ 'ਤੇ ਪੁਲ ਤਬਾਹ ਹੋ ਜਾਵੇਗਾ।
- ਚੇਨਈ 'ਚ ਰੇਲਗੱਡੀ ਪਟੜੀ ਤੋਂ ਉਤਰੀ, ਸਾਰੇ ਯਾਤਰੀ ਸੁਰੱਖਿਅਤ
- BIPARJOY CYCLONIC UPDATE: ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਦਾ ਜਾਰੀ ਕੀਤਾ ਅਲਰਟ
- ਸਾਂਸਦ ਬ੍ਰਿਜਭੂਸ਼ਣ ਸਿੰਘ ਨੇ ਸੁਣਾਈ ਕਵਿਤਾ, ਕਿਹਾ- "ਕਭੀ ਅਸ਼ਕ, ਕਭੀ ਗਮ ਔਰ ਕਭੀ ਜ਼ਹਿਰ ਪੀਆ ਜਾਤਾ ਹੈ"
ਕਾਰੋਬਾਰੀਆਂ ਨੇ ਵੀ ਦਮ ਤੋੜਨਾ ਸ਼ੁਰੂ ਕਰ ਦਿੱਤਾ: ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲ ਦੇ ਖੰਭਿਆਂ ਦੀ ਸੁਰੱਖਿਆ ਲਈ ਪੱਥਰ ਦੀ ਕੰਧ ਬੰਨ੍ਹਣ ਦਾ ਕੰਮ ਚੱਲ ਰਿਹਾ ਹੈ। ਪਰ ਹੁਣ 10 ਮਹੀਨੇ ਬੀਤ ਜਾਣ 'ਤੇ ਵੀ ਬੱਸਾਂ, ਟਰੱਕਾਂ ਵਰਗੇ ਵੱਡੇ ਵਾਹਨਾਂ ਲਈ ਰਸਤਾ ਨਾ ਖੁੱਲ੍ਹਣ ਕਾਰਨ ਜਿੱਥੇ ਆਮ ਲੋਕਾਂ ਨੂੰ ਬੱਸਾਂ ਰਾਹੀਂ 15-20 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ, ਉੱਥੇ ਹੀ ਇਸ ਮਾਰਗ 'ਤੇ ਚੱਲਣ ਵਾਲੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਵੀ ਦਮ ਤੋੜਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੁਣ ਚੱਕੀ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਬਹੁਤ ਨੀਵਾਂ ਹੈ, ਇਸ ਲਈ ਹਰਿਆਲ-ਕੰਡਵਾਲ ਵਿਚਕਾਰ ਚੱਕੀ ਪੁਲ ਉਪਰੋਂ ਬੱਸਾਂ ਚਲਾਈਆਂ ਜਾਣ।