ਪਠਾਨਕੋਟ: ਪਿੰਡ ਕੋਟਲੀ ਮੁਗਲਾਂ ਦੇ ਕੋਲ ਪਟਿਆਲਾ ਅੰਮ੍ਰਿਤਸਰ ਕੌਮੀ ਮਾਰਗ ਦੇ ਪੁਲ 'ਤੇ ਇੱਕ ਵਿਅਕਤੀ ਦੀ ਲਟਕਦੀ ਹੋਈ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।
ਮ੍ਰਿਤਕ ਦਾ ਨਾਮ ਮੋਹਿਤ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਹਿਤ ਨੇ ਫੋਨ 'ਚ ਦੱਸਿਆ ਸੀ ਕਿ ਉਹ 10 ਵਜੇ ਤੱਕ ਘਰ ਆ ਜਾਵੇਗਾ ਜਿਸ ਤੋਂ ਕੁਝ ਸਮੇਂ ਬਾਅਦ ਹੀ ਮੋਹਿਤ ਦਾ ਫੋਨ ਬੰਦ ਹੋ ਗਿਆ। ਜਦੋਂ ਸਵੇਰ ਹੋਈ ਤਾਂ ਉਨ੍ਹਾਂ ਨੇ ਮੋਹਿਤ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਰ ਮੋਹਿਤ ਦੀ ਕੋਈ ਖ਼ਬਰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਫਿਰ ਪੁਲਿਸ ਨੇ ਉਨ੍ਹਾਂ ਨੂੰ ਮੋਹਿਤ ਦੀ ਲਾਸ਼ ਦੀ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਵਾਰਦਾਤ ਵਾਲੀ ਥਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਮੋਹਿਤ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਹਿਤ ਦੀ ਲਾਸ਼ ਉਸ ਦੀ ਕਾਰ ਤੋਂ 100 ਫੁੱਟ ਦੂਰ ਸੀ ਤੇ ਉਸ ਦੀ ਕਾਰ ਦੇ ਸ਼ੀਸ਼ੇ ਤੇ ਲੈਪਟਾੱਪ ਵੀ ਟੁੱਟਾ ਹੋਇਆ ਸੀ। ਉਨ੍ਹਾਂ ਪੁਲਿਸ ਤੋਂ ਸਖ਼ਤ ਜਾਚ ਦੀ ਮੰਗ ਕੀਤੀ ਹੈ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ਼ੰਕਾ ਹੈ ਕਿ ਮੋਹਿਤ ਦਾ ਕਤਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਗੰਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਨੇ ਸਾੜੀ ਫਸਲ