ਪਠਾਨਕੋਟ: ਸੂਬੇ ਦੇ ਲੋਕਾਂ ’ਚ ਕੋਰੋਨਾ ਵਾਇਰਸ(Coronavirus) ਤੋਂ ਬਾਅਦ ਹੁਣ ਬਲੈਕ ਫੰਗਸ ਦਾ ਖੌਫ ਨਜਰ ਆ ਰਿਹਾ ਹੈ। ਗੱਲ ਕਰੀਏ ਪਠਾਨਕੋਟ ਦੀ ਤਾਂ ਇੱਥੇ ਅੱਖਾਂ ਦੇ ਮਰੀਜ਼ਾਂ ਦੇ ਵਿੱਚ ਬਲੈਕ ਫੰਗਸ(Black fungus) ਨੂੰ ਲੈ ਕੇ ਡਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਸਿਵਲ ਹਸਪਤਾਲ(Civil Hospital) ਦੇ ਵਿੱਚ ਅੱਖਾਂ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਵੱਡੀ ਗਿਣਤੀ ’ਚ ਲੋਕ ਅੱਖਾਂ ਦਾ ਇਲਾਜ ਕਰਵਾਉਣ ਦੇ ਲਈ ਆ ਰਹੇ ਹਨ।
ਇਸ ਸਬੰਧ ਤੇ ਸਿਵਲ ਹਸਪਤਾਲ ਦੇ ਐਸਐਮਓ ਰਾਕੇਸ਼ ਸਰਪਾਲ ਨੇ ਦੱਸਿਆ ਕਿ ਬਲੈਕ ਫੰਗਸ ਨੂੰ ਲੈ ਕੇ ਲੋਕਾਂ ਚ ਇਸ ਕਦਰ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ ਕਿ ਜਿਨ੍ਹਾਂ ਦੀਆਂ ਅੱਖਾਂ ਕਮਜੋਰ ਹਨ ਉਹ ਆਪਣਾ ਇਲਾਜ ਕਰਵਾਉਣ ਦੇ ਲਈ ਸਿਵਲ ਹਸਪਤਾਲ ਪਹੁੰਚ ਰਹੇ ਹਨ। ਐਸਐਮਓ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਅੱਖਾਂ ਦੇ ਮਰੀਜ਼ਾਂ(eye patients) ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ ਵੱਡੀ ਗਿਣਤੀ ਚ ਲੋਕ ਆਪਣੀਆ ਅੱਖਾਂ ਦਾ ਇਲਾਜ ਕਰਵਾਉਣ ਦੇ ਲਈ ਆ ਰਹੇ ਹਨ।
ਐਸਐਮਓ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ ’ਤੇ ਉਹ ਤੁਰੰਤ ਹੀ ਡਾਕਟਰੀ ਸਹਾਇਤਾ ਲੈਣ।
ਇਹ ਵੀ ਪੜੋ: SPECIAL: ਕੋਰੋਨਾ ਕਾਲ 'ਚ ਸਸਤੀਆਂ ਦਵਾਈਆਂ, ਜੈਪੁਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇਕ ਪਹਿਲ