ਪਠਾਨਕੋਟ: ਜੰਮੂ ਕਸ਼ਮੀਰ ਦੇ ਲੋਕਾਂ ਵਲੋਂ ਦੋ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦਾ ਪੰਜਾਬ ਦੇ ਸਰਹੱਦੀ ਖੇਤਰ ਬਮਿਆਲ ਦੇ ਪਿੰਡ ਭਖੜੀ ਵਿਚ ਸਸਕਾਰ ਕਰਨ ਕੋੋਸ਼ਿਸ਼ ਕੀਤੀ ਗਈ ਹੈ ਜਿਸਦਾ ਸਥਾਨਕ ਵਾਸੀਆਂ ਦੇ ਵਲੋਂ ਵਿਰੋਧ ਕੀਤਾ ਗਿਆ।
ਮਾਹੌਲ ਬਣਿਆ ਤਣਾਅਪੂਰਨ
ਲੋਕਾਂ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਆਪਣੀ ਥਾਂ ਤੇ ਸਸਕਾਰ ਨਹੀਂ ਕਰਨ ਦੇਣਗੇ ਜਿਸਦੇ ਚੱਲਦੇ ਮਾਹੌਲ ਤਣਾਅਪੂਰਨ ਬਣ ਗਿਆ। ਸਥਾਨਕ ਲੋਕਾਂ ਦੇ ਇਸ ਵਿਰੋਧ ਤੋਂ ਬਾਅਦ ਸਸਕਾਰ ਕਰਨ ਆਏ ਲੋਕ ਮ੍ਰਿਤਕਾਂ ਦੀ ਲਾਸ਼ਾਂ ਨੂੰ ਲੈਕੇ ਉੱਥੋਂ ਵਾਪਸ ਚਲੇ ਗਏ।ਇਸ ਦੌਰਾਨ ਉਨਾਂ ਵਲੋਂ ਸਸਕਾਰ ਦੇ ਲਈ ਲਿਆਂਦਾ ਸਮਾਨ ਉੱਥੇ ਹੀ ਛੱਡ ਗਏ।
'ਸਿਹਤ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਸਨ ਮੌਜੂਦ'
ਇਸ ਬਾਰੇ ਜਾਣਕਾਰੀ ਦੇਂਦੇ ਹੋਏ ਸਥਾਨਿਕ ਨਿਵਾਸੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਪਿੰਡ ਪੰਡੋਰੀ ਦੇ ਨੇੜਿਓਂ ਇਕ ਐਮਬੂਲੈਂਸ ਆਈ ਅਤੇ ਜਿਸਦੇ ਨਾਲ ਇੱਕ ਟਰੈਕਟਰ ਵੀ ਆਇਆ ਜਿਸ ਕਾਫੀ ਲੱਕੜਾਂ ਵੀ ਸਨ। ਇਸ ਤੋਂ ਇਲਾਵਾ ਉਨਾਂ ਦੇ ਨਾਲ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੀ ਨਾਲ ਮੌਜੂਦ ਸੀ ।
'ਲਾਵਾਰਿਸ਼ ਲਾਸ਼ਾਂ ਦਾ ਸਸਕਾਰ ਕਰਨ ਦੀ ਕੋਸ਼ਿਸ਼'
ਲੋਕਾਂ ਨੇ ਦੱਸਿਆ ਕਿ ਉਨਾਂ ਵੱਲੋ ਪੰਜਾਬ ਦੀ ਹੱਦ ਦੇ ਕਰੀਬ 2 ਕਿਲੋਮੀਟਰ ਅੰਦਰ ਦਾਖਲ ਹੋ ਕੇ ਸਸਕਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।ਲੋਕਾਂ ਨੇ ਦੱਸਿਆ ਕਿ ਚਾਰ ਲੋਕਾਂ ਵਲੋਂ ਪੀ ਪੀ ਕਿੱਟ ਵੀ ਪਾਈ ਹੋਈ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿੰਨਾਂ ਲਾਸ਼ਾਂ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਲਾਸ਼ਾਂ ਲਵਾਰਿਸ ਸਨ ਜੋ ਜੰਮੂ ਕਸ਼ਮੀਰ ਪ੍ਰਸ਼ਾਸਨ ਪੰਜਾਬ ਦੀ ਹੱਦ ਵਿਚ ਲਿਆ ਕੇ ਸੰਸਕਾਰ ਕਰ ਰਿਹਾ ਸੀ।
ਇਹ ਵੀ ਪੜੋ:ਲੁਧਿਆਣਾ: ਕੋਰੋਨਾ ਨੇ ਇੱਕ ਦਿਨ 'ਚ 28 ਜਾਨਾਂ ਨੂੰ ਨਿਗਲਿਆ