ਪਠਾਨਕੋਟ: ਸ਼ਹਿਰ ਦੇ ਨਾਲ ਲਗਦੇ ਪੰਜਾਬ ਅਤੇ ਹਿਮਾਚਲ ਬਾਰਡਰ (Punjab and Himachal border) ‘ਤੇ ਇੱਕ ਹਾਦਸਾ ਹੋਇਆ ਹੈ। ਇਸ ਹਾਦਸੇ ਵਿੱਚ ਭਾਰਤੀ ਸੈਨਾ (Indian Army) ਦੀ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ ਹੈ। ਜਾਣਕਾਰੀ ਮੁਤਾਬਕ ਜਦੋਂ ਸੈਨਾ ਦੀ ਗੱਡੀ ਚੱਕੀ ਪੁਲ ‘ਤੇ ਪਹੁੰਚੀ ਤਾਂ ਅਚਾਨਕ ਬ੍ਰੇਕ ਫੇਲ੍ਹ ਹੋ ਗਈ। ਜਿਸ ਕਰਕੇ ਕੰਟਰੋਲ ਤੋਂ ਬਾਹਰ ਹੋਈ ਇਹ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 3 ਸੈਨਾ ਦੇ ਜਵਾਨ ਜ਼ਖ਼ਮੀ (injured) ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਮਿਲਟਰੀ ਹਸਪਤਾਲ (Military Hospital) ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਸ ਬਾਰੇ ਜਾਣਕਾਰੀ ਜਾਣਕਾਰੀ ਦਿੰਦੇ ਹੋਏ ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਇਹ ਹਾਦਸਾ ਉਨ੍ਹਾਂ ਦੇ ਸਾਹਮਣੇ ਹੋਇਆ ਹੈ। ਉਨ੍ਹਾਂ ਕਿਹਾ ਦੱਸਿਆ ਕਿ ਹਾਦਸੇ ਦੌਰਾਨ ਕਿਸੇ ਵੀ ਜਵਾਨ ਨੂੰ ਗੰਭੀਰ ਸੱਟਾ ਨਹੀਂ ਲੱਗੀਆ। ਘਟਨਾ ਤੋਂ ਬਾਅਦ ਮੌਕੇ ‘ਤੇ ਸਥਾਨਕ ਪੁਲਿਸ ਅਤੇ ਆਰਮੀ ਦੇ ਜਵਾਨ ਪਹੁੰਚ ਗਏ ਸਨ, ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ।
ਇਹ ਵੀ ਪੜ੍ਹੋ:ਬਾਰ ਵਿੱਚ ਛਾਪੇਮਾਰੀ, ਗੁਪਤ ਬੇਸਮੈਂਟ ਵਿੱਚ ਮਿਲੀਆਂ ਬਾਰ ਦੀਆਂ 17 ਲੜਕੀਆਂ