ਪਠਾਨਕੋਟ: ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਨੂੰ ਵੇਖਦਿਆਂ ਸਰਹੱਦ ਨੇੜਲੇ ਪਿੰਡਾਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਪਠਾਨਕੋਟ ਰੇਲਵੇ ਕੈਂਟ 'ਚ ਵੀ ਜੀਆਰਪੀ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਹਰ ਆਉਣ-ਜਾਣ ਵਾਲੇ ਹਰ ਬੰਦੇ ਦੀ ਤਲਾਸ਼ੀ ਲਈ ਗਈ।
ਐੱਸਐੱਚਓ ਇੰਦਰਜੀਤ ਸਿੰਘ ਨੇ ਕਿਹਾ ਕਿ ਜੀਆਰਪੀ ਵੱਲੋਂ ਤਿੰਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਕਿ ਤਿੰਨ ਵੱਖ-ਵੱਖ ਸ਼ਿਫਟਾਂ 'ਚ ਡਿਊਟੀ 'ਤੇ ਤਾਇਨਾਤ ਰਹਿਣਗੀਆਂ।
ਐੱਸਐੱਚਓ ਇੰਦਰਜੀਤ ਸਿੰਘ ਨੇ ਲੋਕਾਂ ਅੱਗੇ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਲਾਵਾਰਿਸ ਚੀਜ਼ ਟ੍ਰੇਨ ਦੇ ਅੰਦਰ ਜਾਂ ਰੇਲਵੇ ਸਟੇਸ਼ਨ 'ਚ ਮਿਲਦੀ ਹੈ ਜਾਂ ਕਿਸੇ ਬੰਦੇ ਉੱਤੇ ਸ਼ੱਕ ਹੁੰਦਾ ਹੈ ਤਾਂ ਉਸ ਦੀ ਸੂਚਨਾ ਜੀਆਰਪੀ ਜਾਂ ਰੇਲਵੇ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਣਾ ਨਾ ਵਾਪਰ ਸਕੇ।