ਪਠਾਨਕੋਟ: ਸ਼ਹਿਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 11ਵੀਂ ਜਮਾਤ ਦੇ ਵਿਦਿਆਰਥੀ 'ਤੇ ਅਣਪਛਾਤੇ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ। ਇਸ ਕਰਕੇ ਵਿਦਿਆਰਥੀ ਦਾ ਚਿਹਰਾ ਬੂਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਦਰਅਸਲ, ਜਤਿਨ ਆਪਣੇ ਦੋਸਤਾਂ ਨਾਲ ਮੋਟਰ ਸਾਈਕਲ ਬਾਰੇ ਗੱਲ ਕਰਨ ਚੱਲਿਆ ਸੀ ਜਿਸ ਵੇਲੇ ਕੁਝ ਨੌਜਵਾਨ ਉਸ ਨੂੰ ਹੋਲੀ ਦਾ ਰੰਗ ਲਗਾਉਣ ਦੀ ਆੜ 'ਚ ਆਏ ਤੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਤੋਂ ਬਾਅਦ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਦੱਸਿਆ। ਹੁਣ ਜਤਿਨ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਮੌਕੇ 'ਤੇ ਪੁੱਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।