ਪਠਾਨਕੋਟ: ਹੁਣ ਤੱਕ ਪੰਜਾਬ ਦੇ ਕਈ ਕਿਸਾਨ ਰਿਵਾਇਤੀ ਖੇਤੀ ਵਿੱਚ ਹੀ ਫਸੇ ਹੋਏ ਹਨ ਪਰ ਕੁੱਝ ਅਜਿਹੇ ਵੀ ਅਗਾਂਹ ਵਧੂ ਸੋਚ ਵਾਲੇ ਕਿਸਾਨ ਹਨ ਜੋ ਕਿ ਰਿਵਾਇਤੀ ਖੇਤੀ ਤੋਂ ਬਾਹਰ ਨਿਕਲ ਕੇ ਉਨ੍ਹਾਂ ਫਸਲਾਂ ਦੀ ਖੇਤੀ ਕਰਨ ਲਗ ਪਏ ਹਨ ਤੋਂ ਜਿਨ੍ਹਾਂ ਦੀ ਵਿਦੇਸ਼ਾਂ ਵਿੱਚ ਜ਼ਿਆਦਾ ਡਿਮਾਂਡ ਹੈ।
ਅਜਿਹਾ ਹੀ ਇੱਕ ਨੌਜਵਾਨ ਹੈ ਰਮਨ ਸਲਾਰਿਆ ਜਿਸਨੇ ਡਰੈਗਨ ਫਲ ਦੀ ਖੇਤੀ ਕਰਕੇ ਖੇਤੀ ਵਿੱਚ ਇਕ ਮਿਸਾਲ ਕਾਇਮ ਕੀਤੀ ਹੈ। ਰਮਨ ਨੇ ਬੀ.ਟੈਕ. ਪਾਸ ਕਰਨ ਤੋਂ ਬਾਅਦ ਬਤੌਰ ਇੰਜੀਨੀਅਰ 15 ਸਾਲ ਕੰਮ ਕੀਤਾ ਅਤੇ ਆਪਣੀ ਨੌਕਰੀ ਛੱਡ ਕੇ ਖੇਤੀ ਨੂੰ ਅਪਣਾਕੇ ਆਪਣੇ ਪਿੰਡ ਜੰਗਲਾਂ ਪਹੁੰਚ ਕੇ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਦੀ ਖੇਤੀ ਨੂੰ ਛੱਡ ਕੁੱਝ ਵੱਖਰਾ ਕਰਨ ਦੀ ਠਾਣੀ ਜੋ ਕਿ ਲੋਕਾਂ ਦੇ ਲਈ ਮਿਆਲ ਬਣ ਗਿਆ ਹੈ।
ਰਮਨ ਨੇ 4 ਏਕੜ ਜ਼ਮੀਨ 'ਤੇ ਡਰੈਗਨ ਫਲ ਦੀ ਉਪਜ ਸ਼ੁਰੂ ਕੀਤੀ ਜਿਸ ਵਿਚ ਉਸਨੂੰ ਪਹਿਲੇ ਸਾਲ ਇਕ ਲੱਖ ਰੁਪਏ ਦਾ ਮੁਨਾਫ਼ਾ ਹੋਇਆ ਅਤੇ ਸਮਾਂ ਬੀਤਣ ਨਾਲ ਮੁਨਾਫ਼ਾ ਵੀ ਵੱਧਦਾ ਗਿਆ। ਇਸ ਦੇ ਚੱਲਦੇ ਇਸ ਰਮਨ ਨੇ ਇੱਕ ਏਕੜ ਵਿੱਚ ਹਰ ਸਾਲ ਲਗਭਗ 5 ਲਖ ਰੁਪਏ ਦੀ ਕਮਾਈ ਕੀਤੀ। ਡਰੈਗਨ ਫਲ ਦੀ ਉਪਜ ਦੇ ਨਾਲ-ਨਾਲ ਪਿੰਡ ਜੰਗਲ ਦੇ ਰਮਨ ਨੇ ਪਪੀਤੇ ਦੇ ਬੂਟੇ ਵੀ ਲਗਾਏ ਹੋਏ ਹਨ। ਇਸ ਤੋਂ ਇਲਾਨਾ ਰਮਨ ਨੇ ਆਪਣੇ ਖੇਤਾਂ ਵਿੱਚ ਹਲਦੀ ਵੀ ਲਗਾਈ ਹੈ ਤਾਂ ਕਿ ਉਹ ਪੂਰੀ ਤਰਾਂ ਕਮਰਸ਼ਿਅਲ ਖੇਤੀ ਕਰ ਸਕੇ।
ਇਸ ਬਾਰੇ ਗੱਲ ਕਰਦਿਆਂ ਰਮਨ ਨੇ ਦੱਸਿਆ ਕਿ ਉਸ ਨੂੰ ਡਰੈਗਨ ਫਲ ਤੋਂ ਪਹਿਲੇ ਸਾਲ ਹੀ ਮੁਨਾਫ਼ਾ ਹੋਣ ਲੱਗਾਅਤੇ ਇਹ ਮੁਨਾਫ਼ਾ ਹਰ ਸਾਲ ਵੱਧਦਾ ਰਿਹਾ। ਇਸ ਬੂਟੇ ਨੂੰ ਇੱਕ ਵਾਰ ਲਗਾ ਕੇ ਇਸ ਤੋਂ 20 ਤੋਂ 25 ਸਾਲ ਤੱਕ ਫਲ ਲਿਆ ਜਾ ਸਕਦਾ ਹੈ। ਇਸ ਲਈ ਰਮਨ ਦੀ ਕਿਸਾਨਾਂ ਨੂੰ ਇਹ ਹੀ ਸਲਾਹ ਹੈ ਕਿ ਕਿਸਾਨ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਨਕਦੀ ਫਸਲਾਂ ਦੀ ਕਾਸ਼ਤ ਕਰਨ ਅਤੇ ਮੁਨਾਫ਼ਾ ਕਮਾਉਣ। ਇਸ ਤੋਂ ਇਲਾਵਾ ਖੇਤੀਬਾੜੀ ਵਿਵਾਗ ਵੀ ਰਮਨ ਦੇ ਇਸ ਕੰਮ ਦੀ ਸਰਹਾਣਾ ਕਰਦਾ ਹੈ ਅਤੇ ਦੂਜੇ ਕਿਸਾਨਾਂ ਨੂੰ ਵੀ ਰਮਨ ਤੋਂ ਸੇਧ ਲੈਣ ਦੀ ਅਪੀਲ ਕਰਦਾ ਹੈ।