ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਕੀਤੇ ਗਏ ਦਾਅਵੇ ਖੋਖਲੇ ਹੁੰਦੇ ਦਿਖਾਈ ਦੇ ਰਹੇ ਹਨ। ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਇੱਕ ਸਰਕਾਰੀ ਸਕੂਲ ਵਿੱਚ ਜਿੱਥੇ ਬੱਚੇ ਪੜ੍ਹਨ ਲਈ ਜਗਾ ਮਿਡ-ਡੇ-ਮੀਲ ਦਾ ਖਾਣਾ ਤਿਆਰ ਕਰ ਰਹੇ ਹਨ। ਇਸ ਸਕੂਲ ਦੇ ਇੰਨ੍ਹਾਂ ਬੱਚਿਆਂ ਵੀਡੀਓ ਵਾਇਰਲ (Video of children cooking in school goes viral) ਹੋ ਰਿਹਾ ਹੈ।
ਜਿਸ ਵਿੱਚ ਸਾਫ ਦਿਖਾਈ ਦਿ ਰਿਹਾ ਹੈ ਕਿ ਬੱਚੇ ਮਿੱਡ ਡੇ ਮਿਲ ਦਾ ਖਾਣਾ ਖੁਦ ਤਿਆਰ ਕਰ ਰਹੇ ਹਨ। ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ਤੋਂ ਖਾਣਾ ਬਣਵਾਉਣ ਦੀ ਗਲਤੀ ਕਿਸ ਨੇ ਕੀਤੀ, ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਲਈ ਉਨ੍ਹਾਂ ਕੋਲ 3 ਕਰਮਚਾਰੀ ਹਨ ਪਰ ਘਟਨਾ ਵਾਲੇ ਦਿਨ ਉਨ੍ਹਾਂ ਦੇ 2 ਵਰਕਰ ਛੁੱਟੀ 'ਤੇ ਸਨ ਅਤੇ ਇਕ ਕਰਮਚਾਰੀ ਬਿਮਾਰ ਹੋਣ ਤੋਂ ਬਾਅਦ ਵਾਪਸ ਸਕੂਲ ਚਲਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਰਕਰ ਦੇ ਜਾਣ ਤੋਂ ਬਾਅਦ ਬੱਚਿਆਂ ਵੱਲੋਂ ਕੁਝ ਰੋਟੀਆਂ ਬਣਾਈਆਂ ਗਈਆਂ ਹਨ, ਜਿਸ ਰਾਹੀਂ ਬੱਚਿਆਂ ਨੇ ਉਸ ਬਿਮਾਰ ਮਜ਼ਦੂਰ ਦੀ ਮਦਦ ਕੀਤੀ ਹੈ।
ਇਹ ਵੀ ਪੜ੍ਹੋ: ਰਿਸਤੇ ਹੋਏ ਤਾਰ-ਤਾਰ !, ਭਾਣਜੇ ਨੇ ਮਾਮੀ ਦਾ ਗੋਲੀ ਮਾਰ ਕੇ ਕੀਤਾ ਕਤਲ, ਦੋਵਾਂ ਦੇ ਸਨ ਪ੍ਰੇਮ ਸਬੰਧ !