ETV Bharat / state

ਪਠਾਨਕੋਟ: IAF ਨੂੰ ਮਿਲੇ 8 ਅਪਾਚੇ ਹੈਲੀਕਾਪਟਰ

ਮੰਗਲਵਾਰ ਨੂੰ ਪਠਾਨਕੋਟ ਏਅਰਬੇਸ 'ਤੇ ਅੱਠ ਅਪਾਚੇ ਹੈਲੀਕਾਪਟਰ ਭਾਰਤੀ ਹਵਾਈ ਫ਼ੌਜ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਹੈਲੀਕਾਪਟਰਜ਼ ਦੁਨੀਆਂ ਦੇ ਸਭ ਤੋਂ ਉੱਨਤ ਬਹੁ-ਭੂਮਿਕਾ ਲੜਾਕੂ ਹੈਲੀਕਾਪਟਰਾਂ 'ਚੋਂ ਇੱਕ ਹਨ।

author img

By

Published : Sep 3, 2019, 8:58 AM IST

Updated : Sep 3, 2019, 1:01 PM IST

ਫ਼ੋਟੋ

ਪਠਾਨਕੋਟ: ਭਾਰਤੀ ਹਵਾਈ ਫ਼ੌਜ ਦੀ ਤਾਕਤ ਵਿੱਚ ਹੋਰ ਵਾਧਾ ਹੋ ਗਿਆ ਹੈ। ਮੰਗਲਵਾਰ ਨੂੰ ਪਠਾਨਕੋਟ ਏਅਰਬੇਸ 'ਤੇ ਅੱਠ ਅਪਾਚੇ ਹੈਲੀਕਾਪਟਰ ਭਾਰਤੀ ਹਵਾਈ ਫ਼ੌਜ ਵਿੱਚ ਸ਼ਾਮਲ ਕੀਤੇ ਗਏ ਹਨ। ਹੈਲੀਕਾਪਟਰਾਂ ਨੂੰ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਦੀ ਹਾਜ਼ਰੀ ਵਿੱਚ ਪਠਾਨਕੋਟ ਏਅਰਬੇਸ ਵਿਖੇ ਸ਼ਾਮਲ ਕੀਤਾ ਗਿਆ ਹੈ।

ਵੇਖੋ ਵੀਡਿਓ

ਹੈਲੀਕਾਪਟਰਾਂ ਨੂੰ ਏਅਰ ਫੋਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਪਾਚੇ ਹੈਲੀਕਾਪਟਰ ਦੇ ਸਾਹਮਣੇ ਨਾਰੀਅਲ ਤੋੜਿਆ ਗਿਆ ਅਤੇ ਪੂਜਾ ਕੀਤੀ। ਇਸ ਮੌਕੇ ਸਾਰੇ ਧਰਮਾਂ ਦੇ ਰਹਿਨੁਮਾਵਾਂ ਨੂੰ ਵੀ ਸੱਦਿਆ ਗਿਆ ਸੀ। ਜਿੱਥੇ ਹਿੰਦੂ ਪੁਜਾਰੀ ਨੇ ਨਾਰੀਅਲ ਤੋੜ ਕੇ ਅਪਾਚੇ ਹੈਲੀਕਾਪਟਰ ਨੂੰ ਭਾਰਤੀ ਹਵਾਈ ਫ਼ੌਜ ਵਿੱਚ ਸ਼ਾਮਲ ਕੀਤਾ ਤੇ ਬਾਕੀ ਦੇ ਸਿੱਖ ਗ੍ਰੰਥੀ, ਮੁਸਲਿਮ ਮੌਲਵੀ ਤੇ ਈਸਾਈ ਪਾਦਰੀ ਨੇ ਵੀ ਇਸ ਮੌਕੇ ਅਰਦਾਸ ਕੀਤੀ। ਇਸ ਦੌਰਾਨ ਅਪਾਚੇ ਜੰਗੀ ਹੈਲੀਕਾਪਟਰ ਉੱਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਸਲਾਮੀ ਦਿੱਤੀ ਗਈ।

ਵੇਖੋ ਵੀਡਿਓ

ਭਾਰਤੀ ਹਵਾਈ ਸੈਨਾ ਦੇ ਪੀਆਰਓ ਅਨੁਪਮ ਬੈਨਰਜੀ ਨੇ ਕਿਹਾ ਕਿ ਸਾਡੇ ਕੋਲ ਇਸ ਸਮੇਂ 8 ਜਹਾਜ਼ ਹਨ। 22 ਜਹਾਜ਼ ਪੜਾਅਵਾਰ ਪਹੁੰਚਣਗੇ ਅਤੇ ਸਭ ਨੂੰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ।

ਅੱਠ ਜੰਗੀ ਏਐੱਚ–64ਈ ਹੈਲੀਕਾਪਟਰਜ਼ ਅਮਰੀਕਾ ਵਿੱਚ ਬਣੇ ਹਨ। ਅਪਾਚੇ ਹੈਲੀਕਾਪਟਰ ਦੁਨੀਆਂ ਦੇ ਸਭ ਤੋਂ ਉੱਨਤ ਬਹੁ-ਭੂਮਿਕਾ ਲੜਾਕੂ ਹੈਲੀਕਾਪਟਰਾਂ 'ਚੋਂ ਇੱਕ ਹੈ। ਹਵਾਈ ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਹੈਲੀਕਾਪਟਰਜ਼ ਨਾਲ ਭਾਰਤੀ ਹਵਾਈ ਫ਼ੌਜ ਦੀ ਤਾਕਤ ਹੋਰ ਵੱਧ ਜਾਵੇਗੀ।

ਜਿਕਰਯੋਗ ਹੈ ਕਿ ਹਵਾਈ ਫ਼ੌਜ ਨੇ 22 ਅਪਾਚੇ ਹੈਲੀਕਾਪਟਰਾਂ ਲਈ ਸਤੰਬਰ 2015 'ਚ ਅਮਰੀਕੀ ਸਰਕਾਰ ਤੇ ਬੋਇੰਗ ਲਿਮਟਿਡ ਨਾਲ ਕਈ ਅਰਬ ਡਾਲਰ ਦਾ ਇਕਰਾਰ ਕੀਤਾ ਸੀ। ਬੋਇੰਗ ਵਲੋਂ 27 ਜੁਲਾਈ ਨੂੰ 22 ਹੈਲੀਕਾਪਟਰਾਂ 'ਚੋਂ ਪਹਿਲੇ ਚਾਰ ਨੂੰ ਹਵਾਈ ਫ਼ੌਜ ਨੂੰ ਸੌਂਪ ਦਿੱਤਾ ਗਿਆ ਸੀ। ਰੱਖਿਆ ਮੰਤਰਾਲੇ ਨੇ ਸਾਲ 2017 'ਚ ਫ਼ੌਜ ਲਈ 4,168 ਕਰੋੜ ਰੁਪਏ ਦੀ ਲਾਗਤ ਨਾਲ ਬੋਇੰਗ ਤੋਂ ਛੇ ਅਪਾਚੇ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਸੀ।

Intro:Body:

apache

Conclusion:
Last Updated : Sep 3, 2019, 1:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.