ਪਠਾਨਕੋਟ: ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਪਹਾੜੀਪੁਰ ਪੋਸਟ ਰੀਡਿੰਗ ਨੇੜੇ ਬੀਤੀ ਰਾਤ ਦੋ ਤੋਂ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ। ਬੀ.ਐਸ.ਐਫ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਦੋ ਤੋਂ ਤਿੰਨ ਵਿਅਕਤੀਆਂ ਦੀ ਹਰਕਤ ਨੂੰ ਦੇਖ ਤਿੰਨ ਤੋਂ ਚਾਰ ਰਾਊਂਡ ਫਾਇਰ ਵੀ ਕੀਤੇ।
ਆਏ ਦਿਨ ਪਾਕਿਸਤਾਨ ਭਾਰਤ-ਪਾਕਿ ਸਰਹੱਦ 'ਤੇ ਡਰੋਨ ਗਤੀਵਿਧੀ ਕਰਕੇ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ-ਪਾਕਿ ਸਰਹੱਦ 'ਤੇ ਸਾਡੇ ਬੀ.ਐੱਸ.ਐੱਫ ਦੇ ਜਵਾਨ ਵੀ ਪੂਰੀ ਤਰ੍ਹਾਂ ਅਲਰਟ ਹਨ। ਅਜਿਹਾ ਹੀ ਕੁਝ ਬੀਤੀ ਰਾਤ ਬਮਿਆਲ ਸੈਕਟਰ 'ਚ ਪਹਾੜੀਪੁਰ ਚੌਂਕੀ ਦੇ ਸਾਹਮਣੇ ਦੇਖਣ ਨੂੰ ਮਿਲਿਆ। ਜਿੱਥੇ ਪਾਕਿਸਤਾਨ ਵਾਲੇ ਪਾਸੇ ਤੋਂ ਕਰੀਬ 3 ਲੋਕਾਂ ਦੀ ਆਵਾਜਾਈ ਦੇਖੀ ਗਈ।
ਇਲਾਕੇ ਦੀ ਕੀਤੀ ਗਈ ਤਲਾਸ਼ੀ: ਜਿਸ ਨੂੰ ਦੇਖ ਕੇ ਬੀ.ਐਸ.ਐਫ ਦੇ ਜਵਾਨਾਂ ਨੂੰ ਸ਼ੱਕ ਹੋ ਗਿਆ ਅਤੇ ਉਨ੍ਹਾਂ ਨੇ ਕਰੀਬ 4 ਰਾਉਂਡ ਫਾਇਰ ਕੀਤੇ। ਜਿਸ ਕਾਰਨ ਬੀ.ਐਸ.ਐਫ ਵੱਲੋਂ ਰਾਤ ਤੋਂ ਹੀ ਉਸ ਇਲਾਕੇ ਵਿਚ ਜ਼ੀਰੋ ਲਾਈਨ ਨੇੜੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉਥੇ ਹੀ ਬੀ.ਐਸ.ਐਫ ਦੇ ਜਵਾਨਾਂ ਤੋਂ ਵੀ ਸਹਿਯੋਗ ਮੰਗਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਹਾੜੀਪੁਰ ਚੌਂਕੀ ਦੇ ਇਲਾਕੇ ਵਿੱਚ ਸਵੇਰ ਤੋਂ ਹੀ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਜਿਸ ਵਿੱਚ ਹੁਣ ਤੱਕ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ।
ਮੁਹਿੰਮ ਜਾਰੀ ਹੈ: ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਨਰੋਟ ਜੈਮਲ ਸਿੰਘ ਵਿੱਚ ਪੈਂਦੇ ਪਿੰਡ ਪਹਾੜੀਪੁਰ ਦੇ ਸਾਹਮਣੇ ਪਹਾੜੀਪੁਰ ਚੌਕੀ ’ਤੇ ਭਾਰਤ-ਪਾਕਿ ਸਰਹੱਦ ਜ਼ੀਰੋ ਲਾਈਨ ’ਤੇ ਪਾਕਿਸਤਾਨ ਵਾਲੇ ਪਾਸੇ ਤੋਂ ਕਰੀਬ 3 ਵਿਅਕਤੀਆਂ ਦੀ ਆਵਾਜਾਈ ਦੇਖੀ ਗਈ। ਜਿਸ ਤੋਂ ਬਾਅਦ ਕਰੀਬ 4 ਰਾਉਂਡ ਫਾਇਰ ਕੀਤੇ ਗਏ, ਫਿਲਹਾਲ ਪੁਲਿਸ ਅਤੇ ਬੀ.ਐਸ.ਐਫ ਦੀ ਸਾਂਝੀ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਹੁਣ ਤੱਕ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ।
ਇਹ ਵੀ ਪੜ੍ਹੋ:- Ludhiana Gas Leak: ਸਿਹਤ ਮੰਤਰੀ ਬੋਲੇ ਮੈਂ ਖੁਦ ਹੈਰਾਨ... ਅਜਿਹੀ ਕਿਹੜੀ ਗੈਸ ਜਿਸਨੇ ਇਕੋਦਮ ਲਈ ਲੋਕਾਂ ਦੀ ਜਾਨ?