ETV Bharat / state

10 ਸਾਲ ਬਾਅਦ ਵੀ ਇਮਾਰਤ ਨਹੀਂ ਤਿਆਰ, ਇੰਪਰੂਵਮੈਂਟ ਟਰੱਸਟ ਸਵਾਲਾਂ ਦੇ ਘੇਰੇ 'ਚ - pathankot news

2011 ਦੇ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਦੇ ਕੰਢੇ ਇਮਾਰਤ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਲੋਕਾਂ ਨੂੰ ਫਲੈਟ ਬਣਾ ਕੇ ਵੇਚਣ ਦੇ ਲਈ ਪੈਸੇ ਵੀ ਇਕੱਠੇ ਕੀਤੇ ਗਏ ਪਰ ਹੁਣ 10 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਇਮਾਰਤ ਤਿਆਰ ਨਹੀਂ ਹੋਈ ਹੈ।

10 ਸਾਲ ਬਾਅਦ ਵੀ ਇਮਾਰਤ ਨਹੀਂ ਤਿਆਰ, ਇੰਪਰੂਵਮੈਂਟ ਟਰੱਸਟ ਸਵਾਲਾਂ ਦੇ ਘੇਰੇ 'ਚ

author img

By

Published : Jul 12, 2020, 10:08 AM IST

ਪਠਾਨਕੋਟ: ਲੋਕਾਂ ਨੂੰ ਵੱਡੇ ਸ਼ਹਿਰਾਂ ਦੀ ਤਰਜ਼ 'ਤੇ ਫਲੈਟ ਬਣਾ ਕੇ ਦੇਣ ਦੇ ਲਈ ਸ਼ਹਿਰ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਦੇ ਕੰਢੇ 2011 ਦੇ ਵਿੱਚ ਇਮਾਰਤ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਲੋਕਾਂ ਨੂੰ ਫਲੈਟ ਬਣਾ ਕੇ ਵੇਚਣ ਦੇ ਲਈ ਪੈਸੇ ਵੀ ਇਕੱਠੇ ਕੀਤੇ ਗਏ ਪਰ ਹੁਣ 10 ਸਾਲ ਬੀਤਣ ਜਾਣ ਤੋਂ ਬਾਅਦ ਵੀ ਇਹ ਇਮਾਰਤ ਤਿਆਰ ਨਹੀਂ ਹੋਈ ਹੈ।

10 ਸਾਲ ਬਾਅਦ ਵੀ ਇਮਾਰਤ ਨਹੀਂ ਤਿਆਰ, ਇੰਪਰੂਵਮੈਂਟ ਟਰੱਸਟ ਸਵਾਲਾਂ ਦੇ ਘੇਰੇ 'ਚ

ਲੋਕ ਪੈਸੇ ਖਰਚ ਕੇ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਅੱਜ ਤੱਕ ਪਠਾਨਕੋਟ ਵਾਸੀਆਂ ਨੂੰ ਆਪਣੇ ਫਲੈਟ ਦੀਆਂ ਚਾਬੀਆਂ ਇੰਪਰੂਵਮੈਂਟ ਟਰੱਸਟ ਵੱਲੋਂ ਨਹੀਂ ਦਿੱਤੀਆਂ ਗਈਆਂ। ਇਸ ਕਾਰਨ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪਠਾਨਕੋਟ ਇੰਪਰੂਵਮੈਂਟ ਟਰੱਸਟ ਅੱਗੇ ਗੁਹਾਰ ਲਗਾਈ ਹੈ ਕਿ ਇਸ ਇਮਾਰਤ ਨੂੰ ਤਿਆਰ ਕਰਕੇ ਜਲਦ ਤੋਂ ਜਲਦ ਲੋਕਾਂ ਨੂੰ ਉਨ੍ਹਾਂ ਦੇ ਫਲੈਟ ਦੀਆਂ ਚਾਬੀਆਂ ਸੌਂਪੀਆਂ ਜਾਣ।

ਇਸ ਬਾਰੇ ਸਥਾਨਕ ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਤਾਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਪਿਛਲੀ ਸਰਕਾਰ ਵੱਲੋਂ ਜੋ ਕੰਮ ਸ਼ੁਰੂ ਕਰਵਾਏ ਗਏ ਸੀ ਇਸ ਸਰਕਾਰ ਵੱਲੋਂ ਉਨ੍ਹਾਂ ਕੰਮਾਂ 'ਤੇ ਥੋੜ੍ਹਾ ਬਹੁਤਾ ਵੀ ਕੰਮ ਨਹੀਂ ਕਰਵਾਇਆ ਗਿਆ।

ਦੂਜੇ ਪਾਸੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਖੁਦ ਇਸ ਗੱਲ ਨੂੰ ਮੰਨਿਆ ਕਿ ਇਹ ਇਮਾਰਤ ਬਹੁਤ ਸਮੇਂ ਪਹਿਲਾਂ ਬਣ ਜਾਣੀ ਚਾਹੀਦੀ ਸੀ ਪਰ ਅਜੇ ਤੱਕ ਨਹੀਂ ਬਣੀ। ਉਨ੍ਹਾਂ ਨੇ ਕਿਹਾ ਕਿ ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਇਸ ਨੂੰ ਮੁਕੰਮਲ ਕਰਵਾ ਕੇ ਲੋਕਾਂ ਨੂੰ ਉਨ੍ਹਾਂ ਦੇ ਫਲੈਟ ਦੀ ਚਾਬੀ ਦਿੱਤੀ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.