ETV Bharat / state

ਨਸ਼ੇ ਨੇ ਉਜਾੜੀਆ ਪਰਿਵਾਰ, 21 ਸਾਲਾ ਨੌਜਵਾਨ ਨੇ ਨਸ਼ੇ ਲਈ ਵੇਚੀਆ ਘਰ ਦਾ ਸਾਰਾ ਸਾਮਾਨ - ਨਸ਼ੇ ਦੀ ਲੱਤ

ਪੰਜਾਬ ਸਰਕਾਰ ਸੂਬੇ ਚੋਂ ਨਸ਼ੇ ਨੂੰ ਖ਼ਤਮ ਕਰਨ ਦੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਪੱਧਰ 'ਤੇ ਇਹ ਦਾਅਵੇ ਝੂਠੇ ਪੈਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਮਾਮਲਾ ਮੋਗਾ 'ਚ ਸਾਹਮਣੇ ਆਇਆ ਹੈ। ਇਥੇ ਨਸ਼ੇ ਕਾਰਨ ਇੱਕ ਪਰਿਵਾਰ ਪੂਰੀ ਤਰ੍ਹਾਂ ਉਜੜ ਗਿਆ ਹੈ। ਇੱਕ 21 ਸਾਲਾ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਹੈ। ਪਰਿਵਾਰ ਵਾਲਿਆਂ ਵੱਲੋਂ ਹੁਣ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਗਈ ਹੈ।

ਫੋਟੋ
ਫੋਟੋ
author img

By

Published : Mar 2, 2020, 12:09 AM IST

ਮੋਗਾ: ਸੂਬਾ ਸਰਕਾਰ ਵੱਲੋਂ ਨਸ਼ੇ ਰੋਕਣ ਦੇ ਦਾਅਵੇ ਉਦੋਂ ਧੁੰਦਲੇ ਪੈਂਦੇ ਨਜ਼ਰ ਆਏ ਜਦ ਮੋਗਾ 'ਚ ਇੱਕ ਨੌਜਵਾਨ ਨੇ ਨਸ਼ੇ ਲਈ ਆਪਣੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਤੇ ਪਰਿਵਾਰਕ ਮੈਂਬਰਾਂ ਨੂੰ ਘਰੋਂ ਬਾਹਰ ਕੱਢ ਦਿੱਤਾ।

ਸ਼ਹਿਰ 'ਚ ਨਸ਼ੇ ਦੀ ਓਵਰਡੋਜ਼ ਨਾਲ ਕਈ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਨਸ਼ੇ ਦੀ ਲੱਤ ਕਾਰਨ ਇਥੇ ਇੱਕ 21 ਸਾਲਾ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਇਨ੍ਹਾਂ ਹੀ ਨਹੀਂ ਉਕਤ ਨੌਜਵਾਨ ਨੇ ਆਪਣੀ ਵਿਧਵਾ ਮਾਂ, ਭੈਣ ਤੇ ਬਜ਼ੁਰਗ ਦਾਦੇ ਨੂੰ ਘਰੋਂ ਬਾਹਰ ਕੱਢ ਦਿੱਤਾ।

ਨਸ਼ੇ ਨੇ ਉਜਾੜੀਆ ਪਰਿਵਾਰ

ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਇਸ ਵਿਵਹਾਰ ਤੋਂ ਬੇਹਦ ਦੁੱਖੀ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨ ਬੀਤੇ ਤਿੰਨ -ਚਾਰ ਸਾਲਾਂ ਤੋਂ ਨਸ਼ੇ ਦਾ ਆਦੀ ਹੈ। ਨਸ਼ੇ ਦੀ ਪੂਰਤੀ ਲਈ ਉਹ ਘਰ ਦੇ ਲੋਕਾਂ ਤੋਂ ਪੈਸਿਆਂ ਦੀ ਮੰਗ ਕਰਦਾ ਹੈ, ਜੇਕਰ ਉਸ ਨੂੰ ਰੁਪਏ ਨਾ ਮਿਲਣ ਤਾਂ ਉਹ ਉਨ੍ਹਾਂ ਨਾਲ ਕੁੱਟਮਾਰ ਕਰਦਾ ਹੈ। ਨੌਜਵਾਨ ਦੀ ਭੈਣ ਨੇ ਦੱਸਿਆ ਕਿ ਬੀਤੇ ਦਿਨੀਂ ਨਸ਼ੇ ਲਈ ਪੈਸੇ ਨਾ ਦੇਣ ਕਾਰਨ ਉਸ ਦੇ ਭਰਾ ਨੇ ਮਾਂ ਤੇ ਦਾਦਾ ਸਣੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਮਜਬੂਰਨ ਉਨ੍ਹਾਂ ਗੁਰਦੁਆਰੇ 'ਚ ਆਸਰਾ ਲੈਣਾ ਪਿਆ। ਜਦ ਉਹ ਘਰ ਮੁੜੇ ਤਾਂ ਉਸ ਦੇ ਭਰਾ ਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਉਨ੍ਹਾਂ ਦਾ ਪਰਿਵਾਰ ਉਜੜ ਗਿਆ ਹੈ। ਉਨ੍ਹਾਂ ਸਰਕਾਰ ਕੋਲੋਂ ਮਦਦ ਦੀ ਅਪੀਲ ਕਰਦਿਆਂ ਨਸ਼ੇ ਉੱਤੇ ਠੱਲ ਪਾਉਣ ਤੇ ਨੌਜਵਾਨ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ : ਜੇ ਮੇਰੇ ਪੁਤਲੇ ਸਾੜ ਕੇ ਬਚਾਈ ਜਾ ਸਕਦੀ ਹੈ ਕਿਸਾਨਾਂ ਦੀ 'ਫ਼ਸਲ' ਤੇ ਲੋਕਾਂ ਦੀ 'ਜਾਨ' ਤਾਂ ਜਿਅ ਸਦਕੇ ਸਾੜੋ: ਅਮਨ ਅਰੋੜਾ

ਇਸ ਬਾਰੇ ਜਦ ਮੋਗਾ ਦੇ ਐਸਪੀਡੀ ਹਰਿੰਦਰਪਾਲ ਸਿੰਘ ਪਰਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿ ਸ਼ਹਿਰ 'ਚ ਸਰੇਆਮ ਨਸ਼ਾ ਨਹੀਂ ਵਿਕਦਾ। ਪੁਲਿਸ ਨੂੰ ਜਦ ਵੀ ਕੋਈ ਅਜਿਹੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਤੁਰੰਤ ਕਾਰਵਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ 'ਚ ਪੁਲਿਸ ਨੇ ਨਸ਼ੇ ਦੀ ਵੱਡੀ ਰਿਕਵਰੀ ਕੀਤੀ ਹੈ। ਇਸ ਤੋਂ ਇਲਾਵਾ ਨਸ਼ਾ ਕਰਨ ਵਾਲੇ ਨੌਜਾਵਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਨਸ਼ਾ ਤਸਕਰੀ ਵਾਲੇ ਖੇਤਰਾਂ 'ਚ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.