ਮੋਗਾ: ਅੱਜ ਬਕਰੀਦ ਮੌਕੇ ਮੁਸਲਿਮ ਭਾਈਚਾਰੇ ਨੇ ਘਰਾਂ ਵਿੱਚ ਹੀ ਨਮਾਜ਼ ਅਦਾ ਕਰਕੇ ਈਦ ਦਾ ਤਿਉਹਾਰ ਮਨਾਇਆ। ਕੋਰੋਨਾ ਲਾਗ ਕਾਰਨ ਮੋਗਾ ਦੇ ਡੀ.ਸੀ ਨੇ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਸਮੇਂ ਕੁਝ ਹਿਦਾਇਤਾਂ ਜਾਰੀ ਕੀਤੀਆਂ ਸਨ ਜਿਨ੍ਹਾਂ ਦੀ ਪਾਲਣਾ ਕਰਕੇ ਮੁਸਲਿਮ ਭਾਈਚਾਰੇ ਨੇ ਈਦ ਮਨਾਈ।
ਸਰਫਰੋਜ਼ ਅਲੀ ਭੁੱਟੋ ਨੇ ਸਮੁੱਚੇ ਦੇਸ਼ ਨੂੰ ਈਦ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਕੋਰੋਨਾ ਕਾਲ ਕਾਰਨ ਪੂਰਾ ਦੇਸ਼ ਇਸ ਸਮੇਂ ਸੰਕਟ ਦੀ ਸਥਿਤੀ ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦੇ ਡੀ.ਸੀ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਨਮਾਜ਼ ਅਦਾ ਕਰਨ ਲਈ ਕੁਝ ਹਿਦਾਇਤਾਂ ਜਾਰੀਆਂ ਕੀਤੀਆਂ ਸਨ। ਉਨ੍ਹਾਂ ਨੇ ਇਨ੍ਹਾਂ ਹਿਦਾਇਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਨਮਾਜ਼ ਅਦਾ ਕਰਨ ਵੇਲੇ 20 ਵਿਅਕਤੀਆਂ ਤੋ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਕੀਤਾ ਜਾਵੇ, ਸਮਾਜਿਕ ਦੂਰੀ ਦਾ ਪਾਲਣਾ ਕੀਤੀ ਜਾਵੇ, ਮਾਸਕ ਦੀ ਵਰਤੋਂ ਕੀਤੀ ਜਾਵੇ, ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ ਕੀਤਾ ਜਾਵੇ। ਇਨ੍ਹਾਂ ਸਾਰੀ ਹਿਦਾਇਤਾਂ ਦੀ ਪਾਲਣਾ ਕਰਕੇ ਹੀ ਉਨ੍ਹਾਂ ਨੇ ਅੱਜ ਨਮਾਜ਼ ਪੜ੍ਹੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਹਰ ਸਾਲ ਨਮਾਜ ਮਸਜਿਦ ਵਿੱਚ ਅਦਾ ਕਰਕੇ ਇੱਕ ਦੂਸਰੇ ਦੇ ਗਲੇ ਲੱਗ ਇੱਕ ਦੂਜੇ ਨੂੰ ਈਦ ਦੀਆਂ ਵਧਾਈਆਂ ਦਿੰਦੇ ਸੀ ਪਰ ਇਸ ਵਾਰ ਸਭ ਉਲਟ ਹੋ ਗਿਆ ਹੈ। ਨਾ ਹੀ ਉਹ ਮਸਜਿਦ ਗਏ ਹਾਂ ਨਾਂ ਇੱਕ ਦੂਜੇ ਗਲੇ ਲਗਾ ਸਕੇ ਹਾਂ।
ਇਹ ਵੀ ਪੜ੍ਹੋ:ਮਲੇਰਕੋਟਲਾ ਵਿੱਚ ਮੁਸਲਿਮ ਭਾਈਚਾਰੇ ਨੇ ਘਰਾਂ ਵਿੱਚ ਪੜ੍ਹੀ ਨਮਾਜ਼, ਹਿੰਦੂ ਭਾਈਚਾਰੇ ਨੇ ਕੀਤਾ ਪ੍ਰਬੰਧ