ETV Bharat / state

Cctv cameras dispute : ਮੋਗਾ 'ਚ ਸੀਸੀਟੀਵੀ ਕੈਮਰਿਆਂ ਦਾ ਵਿਵਾਦ, ਨਗਰ ਨਿਗਮ ਅਧਿਕਾਰੀ ਨੇ ਦਿੱਤੀ ਸਫ਼ਾਈ - ਲੁਧਿਆਣਾ ਦੀ ਫਰਮ

ਮੋਗਾ ਵਿੱਚ 3 ਸਾਲ ਪਹਿਲਾਂ ਨਗਰ ਨਿਗਮ ਵੱਲੋਂ ਕਰੋੜਾਂ ਰੁਪਏ ਖਰਚ ਕੇ ਲਗਾਏ ਗਏ ਕੈਮਰਿਆਂ ਵਿੱਚੋਂ ਕੁੱਝ ਕੈਮਰੇ ਬੰਦ ਪਏ ਸਨ ਅਤੇ ਸਾਂਭ ਸੰਭਾਲ ਨਹੀਂ ਹੋ ਰਹੀ ਸੀ। ਇਸ ਤੋਂ ਬਾਅਦ ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਠੇਕੇਦਾਰ ਨੂੰ ਕੁੱਝ ਰਕਮ ਦੀ ਅਦਾਇਗੀ ਬਾਕੀ ਸੀ ਜਿਸ ਕਰਕੇ ਸਾਰਾ ਕਲੇਸ਼ ਪਿਆ।

The municipal officer gave a clarification on the CCTV cameras dispute in Moga
Cctv cameras dispute : ਮੋਗਾ 'ਚ ਸੀਸੀਟੀਵੀ ਕੈਮਰਿਆਂ ਦਾ ਵਿਵਾਦ, ਨਗਰ ਨਿਗਮ ਅਧਿਕਾਰੀ ਨੇ ਦਿੱਤੀ ਸਫ਼ਾਈ
author img

By

Published : Mar 4, 2023, 12:25 PM IST

Cctv cameras dispute : ਮੋਗਾ 'ਚ ਸੀਸੀਟੀਵੀ ਕੈਮਰਿਆਂ ਦਾ ਵਿਵਾਦ, ਨਗਰ ਨਿਗਮ ਅਧਿਕਾਰੀ ਨੇ ਦਿੱਤੀ ਸਫ਼ਾਈ

ਮੋਗਾ: ਜ਼ਿਲ੍ਹਾ ਮੋਗਾ ਦੇ ਵਾਸੀਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਇੱਕ ਕਰੋੜ 93 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ 79 ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਸਨ, ਜਿਨ੍ਹਾਂ ਵਿੱਚ ਅੱਜ ਕੁਝ ਕੈਮਰੇ ਚੱਲ ਰਹੇ ਹਨ ਅਤੇ ਜ਼ਿਆਦਾਤਰ ਕੈਮਰੇ ਬੰਦ ਪਏ ਹਨ। ਸ਼ਹਿਰ 'ਚ ਦਿਨੋ-ਦਿਨ ਚੋਰੀਆਂ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ, ਪੁਲਿਸ ਕੋਲ ਇਸ ਸੀ.ਸੀ.ਟੀ.ਵੀ ਨਾਲ ਚੋਰਾਂ ਤੱਕ ਪਹੁੰਚਣ ਦਾ ਵਧੀਆ ਰਸਤਾ ਸੀ ਪਰ ਇਨ੍ਹਾਂ ਦਾ ਕੋਈ ਰੱਖ-ਰਖਾਅ ਨਾ ਹੋਣ ਕਾਰਨ ਇਹ ਬੰਦ ਹਨ।

79 ਕੈਮਰੇ ਲਗਾਏ ਗਏ ਸਨ: 2022 'ਚ ਇਕ ਫਰੇਮ ਨੂੰ 1 ਕਰੋੜ 93 ਲੱਖ 'ਚ ਠੇਕਾ ਦਿੱਤਾ ਗਿਆ ਸੀ, ਦੱਸ ਦਈਏ 3 ਸਾਲ ਪਹਿਲਾਂ ਸ਼ਹਿਰ ਵਿੱਚ ਕੁੱਲ੍ਹ 79 ਕੈਮਰੇ ਲਗਾਏ ਗਏ ਸਨ ਅਤੇ ਕੁੱਝ ਕੈਮਰੇ ਬਿਨਾਂ ਰੱਖ-ਰਖਾਅ ਦੇ ਬੰਦ ਪਏ ਹਨ ਕਿਉਂਕਿ ਕਿਸੇ ਨੇ ਠੇਕਾ ਲੈ ਲਿਆ ਹੈ। ਇਸ ਕਾਰਨ ਉਨ੍ਹਾਂ ਦੇ ਖਿਲਾਫ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਸੀ ਅਤੇ ਠੇਕੇਦਾਰ ਦੀ ਕੁਝ ਅਦਾਇਗੀ ਨਗਰ ਨਿਗਮ ਵੱਲੋਂ ਰੋਕ ਦਿੱਤੀ ਗਈ ਹੈ ਅਤੇ ਪੈਸੇ ਨਾ ਮਿਲਣ 'ਤੇ ਠੇਕੇਦਾਰ ਨੇ ਕੈਮਰਿਆਂ ਦੀ ਸਾਂਭ ਸੰਭਾਲ ਬੰਦ ਕਰ ਦਿੱਤੀ। ਇਸ ਸਬੰਧੀ ਵਿਜੀਲੈਂਸ ਕੋਲ ਜਾਂਚ ਚੱਲ ਰਹੀ ਹੈ, ਤੁਹਾਨੂੰ ਇਹ ਵੀ ਦੱਸ ਦਈਏ ਕਿ ਆਏ ਦਿਨ ਹੀ ਮੋਗੇ ਵਿੱਚ ਲੁੱਟਾਂ ਖੋਹਾਂ ਹੁੰਦੀਆਂ ਨੇ ਅਤੇ ਪਿਛਲੇ ਦਿਨੀ ਵੀ ਮੋਗਾ ਦੇ ਬੇਦੀ ਨਗਰ ਵਿੱਚ ਇੱਕ ਬਜੁਰਗ ਮਹਿਲਾ ਦੀਆਂ ਵਾਲ਼ੀਆਂ ਲਾਹ ਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ, ਪਰ ਮੋਗਾ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਖਰਾਬ ਹੋਣ ਕਰਕੇ ਲੁਟਾ ਖੋਹਾਂ ਕਰਨ ਵਾਲੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

ਕੈਮਰਿਆਂ ਦਾ ਕੰਟਰੋਲ ਐੱਸਐੱਸਪੀ ਦੇ ਦਫ਼ਤਰ ਵਿੱਚ: ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਲੁਧਿਆਣਾ ਦੀ ਫਰਮ ਨੂੰ ਸੀਸੀਟੀਵੀ ਕੈਮਰੇ ਲਗਾਉਣ ਦਾ ਠੇਕਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਪੂਰੇ ਸ਼ਹਿਰ ਦੇ ਅੰਦਰ 79 ਦੇ ਕਰੀਬ ਕੈਮਰੇ ਲਗਾਏ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕੈਮਰਿਆਂ ਦਾ ਕੰਟਰੋਲ ਸਥਾਨਕ ਐੱਸਐੱਸਪੀ ਦੇ ਦਫ਼ਤਰ ਵਿੱਚ ਹੈ ਪਰ ਐੱਸਐੱਸਪੀ ਦਫਤਰ ਤੋਂ ਹੀ ਇਹ ਵੀ ਜਾਣਕਾਰੀ ਨਿਕਲ ਕੇ ਆਈ ਸੀ ਕਿ 79 ਸੀਸੀਟੀਵੀ ਕੈਮਰਿਆਂ ਵਿੱਚੋਂ ਜ਼ਿਆਦਾਤਰ ਕੈਮਰੇ ਬੰਦ ਪਏ ਨੇ ਜਿਸ ਕਰਕੇ ਸ਼ਹਿਰ ਵਿੱਚ ਹੋ ਰਹੀਆਂ ਘਟਨਾਵਾਂ ਪੁਲਿਸ ਦੀ ਨਜ਼ਰ ਵਿੱਚ ਨਹੀਂ ਆ ਰਹੀਆਂ ਨੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਿਸ ਠੇਕੇਦਾਰ ਨੇ ਕੈਮਰੇ ਦਾ ਤਾਇਨਾਤੀ ਕੀਤੀ ਅਤੇ ਉਸ ਤੋਂ ਬਾਅਦ ਦੇੜ ਰੇਖ ਦਾ ਕੰਮ ਸੰਭਾਲਿਆਂ ਪਰ ਬਾਅਦ ਵਿੱਚ ਜਦੋਂ ਉਸ ਨੂੰ ਸਮੇਂ ਸਿਰ ਰਕਮ ਦੀ ਅਦਾਇਗੀ ਨਹੀਂ ਹੋਈ ਤਾਂ ਉਸ ਨੇ ਕੈਮਰਿਆਂ ਦੀ ਦੇਖ ਰੇਖ ਨੂੰ ਬੰਦ ਕਰ ਦਿੱਤਾ ਜਿਸ ਕਰਕੇ ਸਾਰਾ ਮਾਮਲਾ ਵਿਗੜਿਆ।

ਇਹ ਵੀ ਪੜ੍ਹੋ: Police Search Operation: ਮੰਡੀ ਗੋਬਿੰਦਗੜ੍ਹ ਦੇ ਪਿੰਡ ਜਸੜਾਂ 'ਚ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.