ਮੋਗਾ : ਮੋਗਾ ਵਿਖੇ ਇਕ ਫਾਇਨਾਂਸ ਕੰਪਨੀ ਵਿੱਚ ਕੰਮ ਕਰਦੇ ਫੀਲਡ ਅਫਸਰ ਨੇ ਲੁੱਟ ਦਾ ਝੂਠਾ ਡਰਾਮਾ ਰਚ ਕੇ ਕੰਪਨੀ ਦੇ ਪੈਸੇ ਹੜੱਪਣ ਦੀ ਕੋਸ਼ਿਸ਼ ਕੀਤੀ, ਪਰ ਆਪਣੀ ਇਸ ਸਾਜ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕਿਆ। ਦਰਅਸਲ ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆ ਨਜ਼ਦੀਕ ਜ਼ੀਰਾ ਰੋਡ ਮੋਗਾ ਸਥਿਤ ਐਲਐਂਡਟੀ ਫਾਇਨਾਂਸ ਕੰਪਨੀ ਦੇ ਫੀਲਡ ਅਫਸਰ ਗੁਰਭੇਜ ਸਿੰਘ, ਜੋ ਕਿ ਕੰਪਨੀ ਦੀਆਂ ਕਿਸ਼ਤਾਂ ਤੇ ਹੋਰ ਪੈਸੇ ਇਕੱਠੇ ਕਰਨ ਦਾ ਕੰਮ ਕਰਦਾ ਸੀ।
ਜ਼ਿਆਦਾ ਰਕਮ ਕਾਰਨ ਉਸ ਦੀ ਨੀਅਤ ਵਿੱਚ ਖੋਟ ਆਈ ਤੇ ਉਸ ਨੇ ਆਪਣੇ ਭਰਾ ਨਾਲ ਮਿਲ ਕੇ ਇਹ ਖੇਡ ਰਚੀ, ਪਰ ਨਾਕਾਮਯਾਬ ਰਿਹਾ। ਉਕਤ ਮੁਲਜ਼ਮ ਨੇ ਲੁੱਟ ਦੀ ਝੂਠੀ ਜਾਣਕਾਰੀ ਪੁਲਿਸ ਨੂੰ ਦਿੱਤੀ, ਪਰ ਪੁਲਿਸ ਨੂੰ ਕੋਈ ਸਬੂਤ ਨਾ ਮਿਲਣ ਕਾਰਨ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨਾਲ ਕੋਈ ਲੁੱਟ ਨਹੀਂ ਹੋਈ, ਸਗੋਂ ਉਸ ਨੇ ਇਹ ਲੁੱਟ ਦੀ ਝੂਠੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ।
- ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਰੋ-ਰੋ ਕੇ ਨਸ਼ਰ ਕੀਤੇ ਮੁਲਜ਼ਮਾਂ ਦੇ ਨਾਂ, ਫਿਰ ਭਰਾ ਨੂੰ ਵੀਡੀਓ ਭੇਜ ਕੇ ਮਾਰ ਦਿੱਤੀ ਨਹਿਰ 'ਚ ਛਾਲ
- 4161 ਮਾਸਟਰ ਕੇਡਰ ਯੂਨੀਅਨ ਵੱਲੋਂ ਖ਼ਰਾਬ ਮੌਸਮ ਦੇ ਬਾਵਜੂਦ ਦੂਜੇ ਦਿਨ ਵੀ ਧਰਨਾ ਜਾਰੀ
- Sangrur News: ਧੁਰੀ ਸਿਲੰਡਰ ਬਲਾਸਟ 'ਚ ਪਿਓ ਪੁੱਤ ਨੇ ਗੁਆਈਆਂ ਦੋਵੇਂ ਲੱਤਾਂ, ਰੋਜੀ ਰੋਟੀ ਤੋਂ ਵੀ ਮੁਹਤਾਜ ਹੋਏ ਪਰਿਵਾਰ ਦੀ ਕਿਸੇ ਨੇ ਨਹੀਂ ਫੜ੍ਹੀ ਬਾਂਹ
ਪੁਲਿਸ ਕੋਲ ਦਰਜ ਕਰਵਾਇਆ ਝੂਠਾ ਮਾਮਲਾ : ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਮੋਗਾ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 4 ਮਈ ਨੂੰ ਸ਼ਾਮ ਕਰੀਬ 05.35 ਵਜੇ ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆ ਦੇ ਕੋਲ ਜ਼ੀਰਾ ਰੋਡ ਮੋਗਾ ਸਥਿਤ ਐੱਲਐਂਡਟੀ ਫਾਇਨਾਂਸ ਕੰਪਨੀ ਦੇ ਫੀਲਡ ਅਫ਼ਸਰ ਗੁਰਭੇਜ ਸਿੰਘ ਪੈਸੇ ਇਕੱਠੇ ਕਰਨ ਉਪਰੰਤ ਮੋਗਾ ਨੂੰ ਆ ਰਿਹਾ ਸੀ ਤਾਂ ਪਿੰਡ ਤਲਵੰਡੀ ਭੰਗੇਰੀਆ ਕੋਲ ਪਹੁੰਚਿਆ ਤਾਂ 5/6 ਵਿਅਕਤੀਆਂ ਨੇ ਉਸਦਾ ਮੋਟਰਸਾਈਕਲ ਰੋਕ ਕੇ ਅਤੇ ਬੰਦੂਕ ਦਿਖਾ ਕੇ ਫਾਇਨਾਂਸ ਕੰਪਨੀ ਦੇ 1 ਲੱਖ 87 ਹਜ਼ਾਰ ਰੁਪਏ ਦੀ ਰਾਸ਼ੀ, ਰਸੀਦ ਕੱਟਣ ਵਾਲੀ ਮਸ਼ੀਨ ਅਤੇ ਇੱਕ ਮੋਬਾਈਲ ਫ਼ੋਨ ਲੁੱਟਣ ਦੀ ਸੂਚਨਾ ਦਿੱਤੀ 112 ਉਤੇ ਦਿਤੀ ਸੀ, ਜਿਸ ਤੋਂ ਬਾਅਦ ਮਹਿਣਾ ਪੁਲਿਸ਼ ਮੌਕੇ 'ਤੇ ਪਹੁੰਚੀ ਅਤੇ ਗੁਰਭੇਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 379-ਬੀ.34 ਆਰਮਜ਼ ਐਕਟ ਦੀ ਧਾਰਾ 25/54/59 182,193,420 ਤਹਿਤ ਮਾਮਲਾ ਦਰਜ ਕਰ ਲਿਆ।
ਪੁਲਿਸ ਨੂੰ ਨਹੀਂ ਮਿਲਿਆ ਕੋਈ ਠੋਸ ਸਬੂਤ : ਤਫ਼ਤੀਸ਼ ਕਰਦਿਆਂ ਵੱਖ-ਵੱਖ ਥਾਵਾਂ ਤੇ ਲਗੇ ਸੀਸੀਟੀਵੀ ਚੈਕ ਕਰਨ 'ਤੇ ਕੋਈ ਠੋਸ ਸਬੂਤ ਨਾ ਮਿਲਣ ਕਰਕੇ ਪੁਲਿਸ ਨੇ ਗੁਰਭੇਜ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਗੁਰਭੇਜ ਸਿੰਘ ਨੇ ਸਾਰੀ ਸਚਾਈ ਦਸੀ ਅਤੇ ਗੁਰਭੇਜ ਸਿੰਘ ਅਤੇ ਉਸਦੇ ਭਰਾ ਅੰਗਰੇਜ ਸਿੰਘ ਨੇ ਮਿਲ ਕੇ ਲੁੱਟ ਦਾ ਝੂਠਾ ਡਰਾਮਾ ਰਚਣ ਦੀ ਸਾਜਿਸ਼ ਰਚੀ ਸੀ।ਦੋਹਾਂ ਦੋਸ਼ੀਆਂ ਨੂੰ ਕਲ ਮਾਣਯੋਗ ਅਦਾਲਤ ਚ, ਪੇਸ਼ ਕੀਤਾ ਜਾਵੇਗਾ।