ਮੋਗਾ: ਕਰਵਾ ਚੌਥ ਤਿਉਹਾਰ ਭਾਰਤ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ ਜਿਸਨੂੰ ਉੱਤਰੀ ਭਾਰਤ ਦੀਆਂ ਸੁਹਾਗਣਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਇਸ ਵਾਰੀ ਕਰਵਾ ਚੌਥ ਦਾ ਤਿਓਹਰ 13 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸਨੂੰ ਲੈ ਕੇ ਬਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। Karva Chauth will be celebrated October 13 across. Moga latest news in Punjabi.
ਕਰਵਾ ਚੌਥ ਨੂੰ ਲੈ ਕੇ ਸੁਹਾਗਣਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਜਾ ਕੇ ਮਹਿੰਦੀ ਲਗਵਾਈ ਜਾ ਰਹੀ ਹੈ ਅਤੇ ਸੋਹਣੇ-ਸੋਹਣੇ ਗਹਿਣੇ ਖ਼ਰੀਦੇ ਜਾ ਰਹੇ ਹਨ ਅਤੇ ਇਸ ਦੇ ਨਾਲ-ਨਾਲ ਸੂਟਾਂ ਦੀ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਹੋਏ ਮਹਿਲਾਵਾਂ ਨੇ ਦੱਸਿਆ ਕਿ ਕਰਵਾ ਚੌਥ ਦਾ ਵਰਤ ਜੋ ਕਿ ਸੁਹਾਗਣਾਂ ਦੇ ਲਈ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ। ਇਸ ਦਿਨ ਸੁਹਾਗਣਾਂ ਸਵੇਰ ਤੋਂ ਹੀ ਵਰਤ ਰੱਖਦੀਆਂ ਹਨ ਅਤੇ ਬਾਅਦ ਦੁਪਹਿਰ ਨੂੰ ਕਥਾ ਸੁਣਨ ਤੋਂ ਬਾਅਦ ਰਾਤ ਨੂੰ ਚੰਦਰਮਾ ਨੂੰ ਅਰਘ ਦੇ ਕੇ ਆਪਣੇ ਚੰਦ ਦਾ ਦੀਦਾਰ ਕਰਦੀਆਂ ਹਨ।
ਇਸੇ ਦੌਰਾਨ ਮਹਿਲਾਵਾਂ ਨੇ ਦੱਸਿਆ ਕਿ ਕਰਵਾ ਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਪੇਕਿਆਂ ਵੱਲੋਂ ਸਰਗੀ ਭੇਜੀ ਜਾਂਦੀ ਹੈ। ਜਿਸ ਦਾ ਬਹੁਤ ਮਹੱਤਵ ਹੁੰਦਾ ਹੈ। ਕਰਵਾ ਚੌਥ ਦੇ ਵਰਤ ਰੱਖਣ ਤੋਂ ਪਹਿਲਾਂ ਸੁਹਾਗਣ ਸਵੇਰੇ ਸਰਗੀ ਦੀ ਥਾਲੀ ਵਿੱਚ ਰੱਖੀਆਂ ਚੀਜ਼ਾਂ ਦਾ ਸੇਵਨ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਵਰਤ ਦੀ ਸ਼ੁਰੂਆਤ ਹੋ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਸਰਗੀ ਸੂਰਜ ਚੜ੍ਹਨ ਤੋਂ ਪਹਿਲਾਂ ਖਾਣੀ ਚਾਹੀਦੀ ਹੈ। ਸਰਗੀ ਕਰਵਾ ਚੌਥ ਦੇ ਵਰਤ ਦੀ ਇੱਕ ਰਸਮ ਹੁੰਦੀ ਹੈ। ਇਸ ਦੌਰਾਨ ਵਰਤ ਤੋਂ ਪਹਿਲਾਂ ਸੱਸ ਆਪਣੀ ਨੂੰਹ ਨੂੰ ਸਰਗੀ ਦੀ ਥਾਲੀ ’ਚ ਸੁਹਾਗ ਦਾ ਸਾਮਾਨ, ਫਲ ਅਤੇ ਮਿਠਾਈਆਂ ਦੇ ਕੇ ਸੁੱਖੀ ਵਿਆਹੁਤਾ ਜੀਵਨ ਦਾ ਆਸ਼ੀਰਵਾਦ ਦਿੰਦੀ ਹੈ। ਸਰਗੀ ਦੀ ਥਾਲੀ ’ਚ 16 ਸ਼ਿੰਗਾਰ ਦਾ ਸਾਮਾਨ, ਸੁੱਕੇ ਮੇਵੇ, ਫਲ, ਮਿਠਾਈਆਂ, ਫੈਨੀਆਂ ਆਦਿ ਹੁੰਦਾ ਹੈ। ਸਰਗੀ ਵਿੱਚ ਦਿੱਤੇ ਗਏ ਪਕਵਾਨਾਂ ਦਾ ਸੇਵਨ ਕਰਨ ਤੋਂ ਬਾਅਦ ਹੀ ਕਰਵਾ ਚੌਥ ਦਾ ਵਰਤ ਸ਼ੁਰੂ ਕੀਤਾ ਜਾਂਦਾ ਹੈ। ਜੇਕਰ ਕਿਸੇ ਦੀ ਸੱਸ ਨਹੀਂ ਹੈ ਤਾਂ ਜੇਠਾਣੀ ਜਾਂ ਭੈਣ ਵੀ ਇਹ ਰਸਮ ਹੈ ਨਿਭਾ ਸਕਦੀ ਹੈ।
ਦੂਜੇ ਪਾਸੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਮੰਦੀ ਦੀ ਬੜੀ ਮਾਰ ਹੈ ਕਿਉਂਕਿ ਜਿੱਥੇ ਪਹਿਲਾਂ ਇਨ੍ਹਾਂ ਹੀ ਬਾਜ਼ਾਰਾਂ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਸੀ, ਉਹੀ ਬਾਜ਼ਾਰ ਅੱਜ ਸੁੰਨੇ ਨਜ਼ਰ ਆ ਰਹੇ ਹਨ ਕਿਉਂਕਿ ਰੋਜ਼ਮੱਰਾ ਦੀਆਂ ਚੀਜ਼ਾਂ ਦੇ ਆਏ ਦਿਨ ਵਧ ਰਹੇ ਰੇਟਾਂ ਨੂੰ ਲੈ ਕੇ ਕਿਤੇ ਨਾ ਕਿਤੇ ਗਾਹਕਾਂ ਉਪਰ ਵੀ ਬਹੁਤ ਅਸਰ ਪੈਂਦਾ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਇੱਕ ਹਲਵਾਈ ਦੀ ਦੁਕਾਨ ਵਾਲੇ ਦੁਕਾਨਦਾਰ ਨੇ ਕਿਹਾ ਕਿ ਹਰ ਸਾਲ ਇਸੇ ਹੀ ਦੁਕਾਨ ਉੱਪਰ ਅਤੇ ਇਸੇ ਹੀ ਮਾਰਕੀਟ ਵਿਚ ਸਾਨੂੰ ਮੱਠੀਆਂ ਦੇ ਆਰਡਰ ਅਡਵਾਂਸ ਵਿੱਚ ਬੁੱਕ ਹੋ ਜਾਂਦੇ ਸੀ ਪਰ ਇਸ ਵਾਰ ਤਾਂ ਬਹੁਤ ਹੀ ਜ਼ਿਆਦਾ ਮੰਦੀ ਚੱਲ ਰਹੀ ਹੈ।
ਇਹ ਵੀ ਪੜ੍ਹੋ: ਵੰਡ ਤੋਂ ਬਾਅਦ ਆਪਣੀ ਭੈਣ ਨੂੰ ਪਾਕਿਸਤਾਨ ਮਿਲਣ ਜਾਣਗੇ ਗੁਰਮੇਲ ਸਿੰਘ, ਪਿੰਡ 'ਚ ਚੱਲ ਰਹੀਆਂ ਤਿਆਰੀਆਂ ਕਿਹਾ ਭੈਣ ਤੋਂ ਬਣਾਵਾਂਗਾ ਰੱਖੜੀ