ETV Bharat / state

ਮੋਗਾ 'ਚ ਲੜਕੀਆਂ 'ਤੇ ਗਲਤ ਕਮੈਂਟ ਕਰਨ ਨੂੰ ਲੈ ਕੇ ਹੋਈ ਦੋ ਧਿਰਾਂ ਵਿਚਾਲੇ ਲੜਾਈ, ਘਟਨਾ ਹੋਈ ਸੀਸੀਟੀਵੀ 'ਚ ਕੈਦ

ਮੋਗਾ 'ਚ ਗ਼ਲੀ ਵਿੱਚੋਂ ਲੰਘ ਰਹੀਆਂ ਲੜਕੀਆਂ ਉੱਤੇ ਗਲਤ ਟਿੱਪਣੀਆਂ ਕਰਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ। ਇਸ ਕੁੱਟਮਾਰ ਵਿੱਚ ਦੋਵੋਂ ਧਿਰਾਂ ਦੇ ਕੁੱਝ ਲੋਕ ਜ਼ਖਮੀ ਹੋਏ ਹਨ।

The brother beat up the girls who were loitering in the street for making wrong comments
ਮੋਗਾ 'ਚ ਲੜਕੀਆਂ ਲਈ ਮਾੜੀ ਭਾਸ਼ਾ ਵਰਤਣ 'ਤੇ ਕੁੱਟਮਾਰ, ਘਟਨਾ ਹੋਈ ਸੀਸੀਟੀਵੀ 'ਚ ਕੈਦ
author img

By

Published : May 23, 2023, 10:11 PM IST

Updated : May 25, 2023, 4:43 PM IST

ਮੋਗਾ : ਮੋਗਾ ਦੇ ਪਿੰਡ ਬੁੱਟਰ 'ਚ ਦੋ ਧਿਰਾਂ ਵਿਚਾਲੇ ਕੁੱਟਮਾਰ ਹੋਈ ਹੈ। ਜਾਣਕਾਰੀ ਮੁਤਾਬਿਕ ਲੜਕੀਆਂ ਉੱਤੇ ਗਲਤ ਕਮੈਂਟ ਕਰਨ ਨੂੰ ਲੈ ਕੇ ਝਗੜਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਭਰਾ ਨਾਲ ਮਾਰਕੁਟਾਈ ਹੋਈ ਹੈ। ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਕੁੱਝ ਲੋਕ ਜਖਮੀ ਹਾਲਤ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੋਏ ਹਨ। ਜਾਣਕਾਰੀ ਅਨੁਸਾਰ ਇਹ ਸਾਰਾ ਝਗੜਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ। ਪੁਲਿਸ ਵਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੁਰੀ ਤਰ੍ਹਾਂ ਨਾਲ ਕੁੱਟਮਾਰ : ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਲੜਕੀ ਦੇ ਭਰਾ ਰਘੁਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮੋਗਾ ਤੋਂ ਘਰ ਆ ਰਿਹਾ ਸੀ। ਇਸ ਦੌਰਾਨ ਅਵਤਾਰ ਨਾਂ ਦੇ ਵਿਅਕਤੀ ਅਤੇ ਉਸਦੀ ਪਤਨੀ ਨੇ ਦੋਸਤਾਂ ਨਾਲ ਮਿਲ ਕੇ ਉਸ ਦੀ ਗਲੀ 'ਚ ਕੁੱਟਮਾਰ ਕੀਤੀ ਹੈ। ਇਸ ਦੌਰਾਨ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਕੁੱਟਮਾਰ ਕਰਨ ਵਾਲਿਆਂ ਨੇ ਉਸਦੀ ਬਾਂਹ ਅਤੇ ਅੰਗੂਠਾ ਤੋੜ ਦਿੱਤਾ ਹੈ। ਰਘੁਵੀਰ ਨੇ ਦੱਸਿਆ ਕਿ ਅਵਤਾਰ ਸਿੰਘ ਗਲੀ 'ਚੋਂ ਜਾਂਦੀਆਂ ਕੁੜੀਆਂ 'ਤੇ ਗ਼ਲਤ ਕੁਮੈਂਟ ਕਰਦਾ ਸੀ। ਅਵਤਾਰ ਨੂੰ ਅਜਿਹਾ ਨਾ ਕਰਨ ਲਈ ਕਈ ਵਾਰ ਰੋਕਿਆ ਗਿਆ, ਪਰ ਉਸਨੇ ਆਪਣੀਆਂ ਹਰਕਤਾਂ ਜਾਰੀ ਰੱਖੀਆਂ ਹਨ।

  1. ਅੰਮ੍ਰਿਤਸਰ ‘ਚ ਬਦਮਾਸ਼ਾਂ ਦੇ ਨਿਸ਼ਾਨੇ 'ਤੇ ਭਾਜਪਾ ਆਗੂ, ਫੋਨ 'ਤੇ ਧਮਕੀ ਦੇਕੇ ਘਰ ਦੇ ਬਾਹਰ ਕੀਤੀ ਫਾਇਰਿੰਗ
  2. ਅੰਮ੍ਰਿਤਸਰ STF ਟੀਮ ਨੇ ਤਸਕਰ ਲਖਬੀਰ ਸਿੰਘ ਲੱਖਾ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ
  3. Gyaspura gas leak case: ਗੈਸ ਕਾਂਡ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਨੇ ਵੰਡੇ 2-2 ਲੱਖ ਰੁਪਏ ਦੇ ਚੈੱਕ

ਰਘੁਵੀਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੀ ਉਸਦੇ ਘਰ ਦੇ ਸਾਹਮਣੇ ਹੀ ਦਰਜ਼ੀ ਦੀ ਦੁਕਾਨ ਹੈ। ਇਸ ਦੁਕਾਨ ਉੱਤੇ ਉਹ ਮੁੰਡਿਆਂ ਨੂੰ ਬਿਠਾਉਂਦਾ ਹੈ ਅਤੇ ਲੜਕੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਦੂਜੇ ਪਾਸੇ ਦੂਜੀ ਧਿਰ ਦੀ ਮਹਿਲਾ ਕੁਲਦੀਪ ਕੌਰ ਨੇ ਵੀ ਰੁਘਵੀਰ ਸਿੰਘ ਉੱਤੇ ਗੰਭੀਰ ਇਲਜਾਮ ਲਗਾਏ ਹਨ। ਇਸ ਮਾਮਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

Last Updated : May 25, 2023, 4:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.