ETV Bharat / state

ਅੱਤਵਾਦੀ ਅਰਸ਼ ਡੱਲਾ ਦਾ ਭਰਾ ਜਾਅਲੀ ਪਾਸਪੋਰਟ ਉੱਤੇ ਵਿਦੇਸ਼ ਫਰਾਰ

author img

By

Published : Jan 20, 2023, 11:45 AM IST

ਵੱਖ-ਵੱਖ ਸੰਗੀਨ ਅਦਰਾਧਾਂ 'ਚ ਸ਼ਾਮਲ ਅਰਸ਼ ਡੱਲਾ ਦਾ ਭਰਾ ਬਲਦੀਪ ਸਿੰਘ ਕੁਝ ਸਮਾਂ ਪਹਿਲਾਂ ਜ਼ਮਾਨਤ ਉਤੇ ਰਿਹਾਅ ਹੋਇਆ ਸੀ। ਬਾਹਰ ਰਹਿੰਦਿਆਂ ਬਲਦੀਪ ਜਾਅਲੀ ਦਸਤਾਵੇਜ਼ ਤੇ ਪਾਸਪੋਰਟ ਤਿਆਰ ਕਰਵਾ ਕੇ ਵਿਦੇਸ਼ ਭੱਜਣ ਵਿਚ ਕਾਮਯਾਬ ਹੋ ਗਿਆ। ਮੋਗਾ ਪੁਲੀਸ ਵੱਲੋਂ ਦਰਜ ਕਰਵਾਈ ਐੱਫਆਈਆਰ ਅਨੁਸਾਰ ਪਿਛਲੇ ਸਾਲ ਜੂਨ ਵਿੱਚ ਦਰਜ ਹੋਏ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਗ੍ਰਿਫ਼ਤਾਰ ਬਲਦੀਪ ਸਿੰਘ ਜ਼ਮਾਨਤ ਉਤੇ ਬਾਹਰ ਸੀ।

Terrorist Arsh Dalla's brother absconded abroad on fake passport
ਅੱਤਵਾਦੀ ਅਰਸ਼ ਡੱਲਾ ਦਾ ਭਰਾ ਜਾਅਲੀ ਪਾਸਪੋਰਟ ਉੱਤੇ ਵਿਦੇਸ਼ ਫਰਾਰ

ਅੱਤਵਾਦੀ ਅਰਸ਼ ਡੱਲਾ ਦਾ ਭਰਾ ਜਾਅਲੀ ਪਾਸਪੋਰਟ ਉੱਤੇ ਵਿਦੇਸ਼ ਫਰਾਰ

ਮੋਗਾ : ਮੋਗਾ ਪੁਲਿਸ ਨੇ ਮੰਗਲਵਾਰ ਨੂੰ ਬਲਦੀਪ ਸਿੰਘ, ਉਸਦੇ ਭਰਾ ਅਰਸ਼ਦੀਪ ਡੱਲਾ, ਉਸਦੇ ਪਿਤਾ ਚਰਨਜੀਤ ਸਿੰਘ ਅਤੇ ਚਾਰ ਹੋਰ ਸਾਥੀਆਂ ਵਿਰੁੱਧ ਇੱਕ ਤਾਜ਼ਾ ਮਾਮਲਾ ਦਰਜ ਕੀਤੀ ਹੈ, ਜੋ ਇਸ ਸਮੇਂ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਮੋਗਾ ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਮੁਤਾਬਕ ਜੇਲ੍ਹ ਸਾਥੀਆਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਾਸਪੋਰਟ ਹਾਸਲ ਕਰਨ ਵਿੱਚ ਬਲਦੀਪ ਦੀ ਮਦਦ ਕੀਤੀ ਸੀ।

ਦਸ ਦੇਈਏ ਕਿ ਮੋਗਾ ਦੇ ਪਿੰਡ ਡੱਲਾ ਦੇ ਰਹਿਣ ਵਾਲੇ ਗੈਂਗਸਟਰ ਅਰਸ਼ਦੀਪ ਡੱਲਾ ਅਤੇ ਉਸ ਦੇ ਪਿਤਾ ਚਰਨਜੀਤ ਸਿੰਘ 'ਤੇ ਲੁਧਿਆਣਾ ਦਿਹਾਤੀ ਪੁਲਿਸ ਨੇ ਹਾਲ ਹੀ ਵਿਚ ਪਿੰਡ ਬਰੜੇਕੇ ਦੇ ਇਕ ਪਰਮਜੀਤ ਸਿੰਘ ਦੇ ਕਤਲ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ, ਜਿਸ 'ਤੇ ਦੋ ਸ਼ੂਟਰਾਂ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਗੋਲੀ ਚਲਾ ਦਿੱਤੀ ਸੀ। ਇੱਕ ਫੇਸਬੁੱਕ ਪੋਸਟ ਵਿੱਚ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਸੰਚਾਲਕ ਅਰਸ਼ ਨੇ ਉਸਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਉਸ ਨੂੰ ਖਾਲਿਸਤਾਨ ਲਹਿਰ ਅਤੇ ਅੱਤਵਾਦੀ ਗਤੀਵਿਧੀਆਂ ਨਾਲ ਕਥਿਤ ਸਬੰਧਾਂ ਕਾਰਨ ਕੇਂਦਰ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ।

ਇਹ ਵੀ ਪੜ੍ਹੋ : 4 ਫੁੱਟ ਦੀ ਜੀਪ ਬਣੀ ਖਿੱਚ ਦਾ ਕੇਂਦਰ ,ਨੌਜਵਾਨ ਨੇ ਸ਼ੌਂਕ ਪੂਰਨ ਲਈ ਤਿਆਰ ਕੀਤੀ ਜੀਪ, ਜਾਣੋ ਕੀ ਨੇ ਇਸ ਦੀਆਂ ਖੂਬੀਆਂ...

ਮੋਗਾ ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਪਿਛਲੇ ਸਾਲ ਜੂਨ ਵਿੱਚ ਦਰਜ ਹੋਏ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਗ੍ਰਿਫ਼ਤਾਰ ਬਲਦੀਪ ਸਿੰਘ ਜ਼ਮਾਨਤ ’ਤੇ ਰਿਹਾਅ ਸੀ। ਉਸ ਨੇ ਆਪਣੇ ਭਰਾ ਅਰਸ਼, ਪਿਤਾ ਚਰਨਜੀਤ ਸਿੰਘ ਤੇ ਚਾਰ ਹੋਰ ਸਾਥੀਆਂ ਪਿੰਡ ਰੌਂਤਾ ਦੇ ਹਰਦੀਪ ਸਿੰਘ ਸੂਰਜ, ਡੱਲਾ ਦੇ ਕਮਲਜੀਤ ਸ਼ਰਮਾ, ਫ਼ਿਰੋਜ਼ਪੁਰ ਦੇ ਘੱਲ ਖੁਰਦ ਦੇ ਰਾਮ ਸਿੰਘ ਅਤੇ ਦੀਪਕ ਸ਼ਰਮਾ ਦੀ ਮਿਲੀਭੁਗਤ ਨਾਲ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਸਪੋਰਟ ਬਣਾਏ ਸਨ । ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਹਾਲ ਹੀ ਵਿੱਚ ਪੁਲਿਸ ਦੀਆਂ ਕਈ ਟੀਮਾਂ ਨੇ ਸੂਬੇ ਭਰ ਵਿੱਚ ਛਾਪੇਮਾਰੀ ਕਰ ਕੇ ਡੱਲਾ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਉਸ ਦਾ ਭਰਾ ਬਲਦੀਪ ਸਿੰਘ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜਣ 'ਚ ਕਾਮਯਾਬ ਹੋ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.