ਮੋਗਾ: ਬੀਤੇ ਸੋਮਵਾਰ ਨੂੰ ਅਧਿਆਪਕ ਦਿਵਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੱਖੇ ਗਏ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ਼ਹੀਦ ਹੌਲਦਾਰ ਅਵਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਮਾਸਟਰ ਬੂਟਾ ਸਿੰਘ ਨੇ ਸਟੇਟ ਐਵਾਰਡ ਹਾਸਲ ਕੀਤਾ। ਐਵਾਰਡ ਪ੍ਰਾਪਤ ਕਰਨ ਅੱਜ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਬੂਟਾ ਸਿੰਘ ਦਾ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਤੋਂ ਇਲਾਵਾ ਨਗਰ ਦੀ ਪੰਚਾਇਤ ਨੇ ਵੀ ਬੂਟ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਬੂਟਾ ਸਿੰਘ ਨੇ ਕਿਹਾ ਕਿ ਇਹ ਐਵਾਰਡ ਮੈਨੂੰ ਨਹੀਂ ਬਲਕਿ ਮੇਰੇ ਸਕੂਲ ਦੇ ਬੱਚਿਆਂ ਨੂੰ ਮਿਲਿਆ ਹੈ, ਜਿਨ੍ਹਾਂ ਦੀ ਬਦੌਲਤ ਮੈਨੂੰ ਵੱਖ ਵੱਖ ਤਰੀਕਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਮਾਸਟਰ ਬੂਟਾ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਉਹ ਦਿਨ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲ ਸਕਦਾ।
ਉਨ੍ਹਾਂ ਕਿਹਾ ਕਿ ਜਿਸ ਦਿਨ ਮੈਂ ਦੱਸਵੀਂ ਕਲਾਸ ਪਾਸ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਆਰਥਕ ਹਲਾਤਾਂ ਕਾਰਨ ਛੱਡ ਦਿੱਤੀ ਸੀ। ਪਰ, ਫਿਰ ਅੱਠ ਸਾਲ ਦੇ ਵਕਫੇ ਤੋਂ ਬਾਅਦ ਮੈਂ ਪਲੱਸ ਟੂ ਕਰਨ ਤੋਂ ਬਾਅਦ ਈਟੀਟੀ ਕਰਕੇ ਸੇਵਾਵਾਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਆਪਣੀ ਪੜ੍ਹਾਈ ਜਾਂ ਨੌਕਰੀ ਦੌਰਾਨ ਵੀ ਨਿਰੰਤਰ ਜਾਰੀ ਰੱਖੀ। ਇਸ ਮੌਕੇ ਉੱਤੇ ਉਨ੍ਹਾਂ ਸਮੂਹ ਨਗਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਅਤੇ ਮੈਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸਕੂਲ ਟੀਚਰ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਸਾਡਾ ਮਾਣ ਨਾਲ ਸਿਰ ਉੱਚਾ ਹੋਇਆ ਹੈ ਕਿ ਸਾਡੇ ਸਕੂਲ ਦਾ ਨਾਂ ਰਾਜ ਪੱਧਰੀ ਸਮਾਗਮ ਵਿੱਚ ਬੋਲਿਆ ਗਿਆ ਹੈ ਅਤੇ ਸਾਡੇ ਸਾਥੀ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਅੱਜ ਦੇ ਇਸ ਸ਼ੁੱਭ ਦਿਨ ਉੱਤੇ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਸਰਦਾਰ ਬੂਟਾ ਸਿੰਘ ਵਾਂਗ ਸੱਚੀ ਸੁੱਚੀ ਮਿਹਨਤ ਕਰਕੇ ਚੰਗੀ ਪੜ੍ਹਾਈ ਕਰ ਕੇ ਇਸ ਤਰ੍ਹਾਂ ਦੇ ਐਵਾਰਡ ਹਾਸਲ ਕਰੋ।
ਇਸ ਮੌਕੇ ਸਕੂਲ ਦੀ ਬੱਚੀ ਜਸਪ੍ਰੀਤ ਕੌਰ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਸਾਨੂੰ ਪਲ-ਪਲ ਪ੍ਰੇਰਨਾ ਦੇਣ ਵਾਲੇ ਮਿਹਨਤੀ ਟਿੱਚਰ ਬੂਟਾ ਸਿੰਘ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਅੱਜ ਦੇ ਦਿਨ ਇਨ੍ਹਾਂ ਤੋਂ ਪ੍ਰੇਰਨਾ ਲੈਂਦੇ ਹਾਂ ਅਤੇ ਇਹ ਵਿਸ਼ਵਾਸ ਦੁਆਇਆ ਕਿ ਭਵਿੱਖ ਵਿੱਚ ਸੱਚੀ ਸੁੱਚੀ ਮਿਹਨਤ ਕਰਕੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਦਿਨ ਰਾਤ ਮਿਹਨਤ ਕਰਾਂਗੇ।
ਇਹ ਵੀ ਪੜ੍ਹੋ: ਅਧੂਰੇ ਪਏ ਬੱਸ ਸਟੈਡ ਦਾ ਵਿਧਾਇਕ ਨੇ ਕੀਤਾ ਉਦਘਾਟਨ , ਲੋਕਾਂ ਨੇ ਜਤਾਇਆ ਇਤਰਾਜ਼