ਮੋਗਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections) ਨੂੰ ਬਹੁਤ ਘੱਟ ਸਮਾਂ ਰਹਿ ਗਿਆ ਹੈ ਤੇ ਪੰਜਾਬ ਦੀ ਸਿਆਸਤ ਦਿਨ-ਬ-ਦਿਨ ਗਰਮਾਉਂਦੀ ਹੀ ਜਾ ਰਹੀ ਹੈ ਤੇ ਇਸੇ ਵਿਚਾਲੇ ਅਦਾਕਾਰ ਤੇ ਸਮਾਜਸੇਵੀ ਸੋਨੂੰ ਸੂਦ (Sonu Sood) ਨੇ ਮੋਗਾ ’ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਸੋਨੂੰ ਸੂਦ (Sonu Sood) ਨੇ ਕਿਹਾ ਕਿ ਮੇਰਾ ਸਿਆਸਤ ਵਿੱਚ ਆਉਣ ਦਾ ਅਜੇ ਕੋਈ ਇਰਾਦਾ ਨਹੀਂ ਹੈ, ਪਰ ਮਾਲਵਿਕਾ ਪੰਜਾਬ ਦੀ ਸੇਵਾ ਲਈ ਜ਼ਰੂਰ ਆਵੇਗੀ, ਕਿਉਂਕਿ ਉਸ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਲਈ ਬਹੁਤ ਕੰਮ ਕੀਤੇ ਹਨ।
ਇਹ ਵੀ ਪੜੋ: AAP ਉਮੀਦਵਾਰ ਪ੍ਰੋ. ਬਲਜਿੰਦਰ ਕੌਰ Exclusive ਗੱਲਬਾਤ ਦੌਰਾਨ ਕਹੀ ਵੱਡੀ ਗੱਲ, ਕਾਂਗਰਸ ਆਪ ਦੀ...
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ਼ ਜਿੱਤਣ। ਉਥੇ ਹੀ ਪਾਰਟੀ ਦੇ ਨਾਂ ਦਾ ਸਵਾਲ ਦਿੰਦੇ ਹੋਏ ਸੋਨੂੰ ਸੂਦ (Sonu Sood) ਕਿਹਾ ਕਿ ਪਾਰਟੀ ਕੋਈ ਅਹਿਮੀਅਤ ਨਹੀਂ ਰੱਖਦੀ ਹੈ ਤੇ ਨਾ ਹੀ ਅਸੀਂ ਅਜੇ ਇਸ ਬਾਕੇ ਕੁਝ ਸੋਚਿਆ ਹੈ।
ਲੋਕਾਂ ਨਾਲ ਕੀਤੇ ਵਾਅਦੇ ਹੋਣ ਪੂਰੇ
ਸੋਨੂੰ ਸੂਦ (Sonu Sood) ਨੇ ਕਿਹਾ ਚੋਣਾਂ ਸਮੇਂ ਜੋ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਹਨ, ਉਹ ਪੂਰੇ ਨਹੀਂ ਹੁੰਦੇ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਲੋਕਾਂ ਦਾ ਵਿਸ਼ਵਾਸ਼ ਜਿੱਤਣਾ ਬਹੁਤ ਮੁਸ਼ਕਿਲ ਹੁੰਦਾ ਹੈ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਜੋ ਵਾਅਦੇ ਕੀਤੇ ਜਾਣ ਉਹ ਲੋਕਾਂ ਨਾਲ ਨਿਭਾਏ ਵੀ ਜਾਣ।
ਉਹਨਾਂ ਨੇ ਕਿਹਾ ਕਿ ਲੋਕਾਂ ਕਾਰਨ ਹੀ ਤੁਹਾਨੂੰ ਇੱਕ ਅਹੁਦਾ ਮਿਲਦਾ ਹੈ ਤੇ ਉਸ ’ਤੇ ਤੁਸੀਂ ਪੂਰੇ ਖਰੇ ਉਤਰਣਾ ਹੁੰਦਾ ਹੈ। ਸੋਨੂੰ ਸੂਦ (Sonu Sood) ਨੇ ਕਿਹਾ ਕਿ ਭੈਣ ਮਾਲਵਿਕਾ ਉਸ ਲਈ ਤਿਆਰ ਹਨ। ਉਹਨਾਂ ਨੇ ਕਿਹਾ ਕਿ ਮਾਲਵਿਕਾ ਨੇ ਪਹਿਲਾ ਵੀ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਉਹਨਾਂ ਅੰਦਰ ਸੇਵਾ ਭਾਵਨਾਂ ਦੀ ਇੱਛਾ ਹੈ। ਸੋਨੂੰ ਸੂਦ (Sonu Sood) ਨੇ ਕਿਹਾ ਕਿ ਜਦੋਂ ਵੀ ਸਮਾਂ ਆਵੇਗਾ ਤਾਂ ਉਹ ਪਾਰਟੀ ਬਾਰੇ ਵੀ ਖੁਲਾਸਾ ਕਰ ਦੇਣਗੇ ਤੇ ਦੁਬਾਰਾ ਇਸ ਬਾਰੇ ਪ੍ਰੈੱਸ ਕਾਨਫਰੰਸ ਵੀ ਕਰਨਗੇ।
ਮੁਲਾਕਾਤਾਂ ਦਾ ਦੌਰ ਰਹੇਗਾ ਜਾਰੀ
ਉਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੁੱਖ ਮੰਤਰੀ ਅਰਵਿੰਦ ਕੇਜਰਵਾਲ ਨਾਲ ਮੁਲਾਕਾਤ ਦੇ ਸਵਾਲ ਸਬੰਧੀ ਸੋਨੂੰ ਸੂਦ (Sonu Sood) ਨੇ ਕਿਹਾ ਕਿ ਇਹ ਆਮ ਮੁਲਾਕਾਤਾਂ ਸਨ ਤੇ ਉਹਨਾਂ ਨੇ ਜਿਸ ਵੀ ਸਿਆਸੀ ਆਗੂ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨਾਲ ਮਿਲਕੇ ਬਹੁਤ ਚੰਗਾ ਲੱਗਿਆ ਹੈ। ਸੋਨੂੰ ਸੂਦ (Sonu Sood) ਨੇ ਕਿਹਾ ਕਿ ਅੱਗੇ ਵੀ ਬਹੁਤ ਮੁਲਾਕਾਤਾਂ ਹੋਣਗੀਆਂ ਤੇ ਨਵੀਂ ਸੋਚ ਨੂੰ ਲੈ ਕੇ ਮਿਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਜ਼ਿੰਦਗੀ ਭਰ ਦੇ ਰਿਸ਼ਤੇ ਹੁੰਦੇ ਹਨ ਤੇ ਜ਼ਿੰਦਗੀ ਦਾ ਬਹੁਤ ਵੱਡਾ ਫੈਸਲਾ ਹੁੰਦਾ ਹੈ ਇਸ ਲਈ ਇਸ ਨੂੰ ਲੈਣਾ ਬਹੁਤ ਔਖਾ ਹੈ ਤੇ ਸੋਚ ਸਮਝ ਕੇ ਹੀ ਲਿਆ ਜਾਂਦਾ ਹੈ।
ਇਹ ਵੀ ਪੜੋ: Punjab Assembly Election: ਚੋਣ ਮੈਦਾਨ 'ਚ ਅਕਾਲੀ ਤੇ 'ਆਪ' ਦੇ ਉਮੀਦਵਾਰ, ਕਾਂਗਰਸ ਤੇ ਭਾਜਪਾ ਪੱਛੜੇ
ਉਹਨਾਂ ਨੇ ਕਿਹਾ ਕਿ ਅੱਗੇ ਜੋ ਵੀ ਮੁਲਾਕਾਤਾਂ ਹੋਣਗੀਆਂ ਉਹਨਾਂ ਵਿੱਚ ਅਸੀਂ ਆਪਣੀ ਸੋਚ ਪਾਰਟੀਆਂ ਤਕ ਲੈ ਕੇ ਜਾਵਾਂਗੇ ਤੇ ਫਿਰ ਹੀ ਕੋਈ ਫੈਸਲਾ ਕੀਤਾ ਜਾਵੇਗਾ।
ਸੋਨੂੰ ਸੂਦ ਦਾ ਡੇਂਗੂ ਪੀੜਤ ਪਰਿਵਾਰਾਂ ਲਈ ਵੱਡਾ ਐਲਾਨ
ਸੋਨੂੰ ਸੂਦ (Sonu Sood) ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤਿਆਰ ਹਾਂ ਤੇ ਜੇਕਰ ਕੋਈ ਵੀ ਵਿਅਕਤੀ ਡੇਂਗੂ ਪੀੜਤ ਹੈ ਤੇ ਉਹ ਆਪਣਾ ਇਲਾਜ਼ ਨਹੀਂ ਕਰਵਾ ਸਕਦਾ ਤਾਂ ਸਾਡੇ ਵੱਲੋਂ ਉਸ ਪਰਿਵਾਰ ਨੂੰ 5 ਹਜ਼ਾਰ ਦੀ ਮਦਦ ਦਿੱਤੀ ਜਾਵੇਗੀ ਉਹ ਜਿਹੜੇ ਮਰਜੀ ਹਸਪਤਾਲ ਵਿੱਚ ਇਲਾਜ਼ ਕਰਵਾ ਸਕਦਾ ਹੈ ਤਾਂ ਜੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਪਾਰਟੀ ਨਹੀਂ ਚਿਹਰੇ ਦੀ ਕਰੋ ਚੋਣ
ਉਹਨਾਂ ਨੇ ਕਿਹਾ ਕਿ ਪਾਰਟੀ ਨਹੀਂ ਲੋਕ ਪੰਜਾਬ ਦਾ ਭਲਾ ਕਰ ਸਕਦੇ ਹਨ। ਸੋਨੂੰ ਸੂਦ (Sonu Sood) ਨੇ ਕਿਹਾ ਕਿ ਮੈਂ ਹਮੇਸ਼ਾਂ ਹੀ ਲੋਕਾਂ ਨੂੰ ਕਹਿੰਦਾ ਹਾਂ ਕਿ ਪਾਰਟੀ ਨਹੀਂ ਚਿਹਰੇ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਵਿਕਾਸ ਹੋ ਸਕੇ।
ਉਹਨਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਚੋਣ ਲੜੇਗਾ ਉਹ ਇੱਕ ਐਗਰੀਮੈਂਟ ਦਸਤਖ਼ਤ ਕਰਦੇ ਜ਼ਰੂਰ ਦੇਵੇ ਤਾਂ ਜੋ ਉਹ ਆਪਣੇ ਕੀਤੇ ਵਾਅਦੇ ਪੂਰੇ ਕਰ ਸਕੇ। ਸੋਨੂੰ ਸੂਦ (Sonu Sood) ਨੇ ਕਿਹਾ ਕਿ ਮੈਂ ਮਾਲਵਿਕਾ ਨੂੰ ਵੀ ਕਹਾਂਗਾ ਕਿ ਉਹ ਵੀ ਜਦੋਂ ਚੋਣ ਲੜੇ ਤਾਂ ਉਹ ਵੀ ਇੱਕ ਐਗਰੀਮੈਂਟ ਹਸਤਾਖ਼ਤ ਕਰਕੇ ਜ਼ਰੂਰ ਦੇਵੇ ਤਾਂ ਜੋ ਵਾਅਦੇ ਪੂਰੇ ਨਾ ਹੋਣ ’ਤੇ ਲੋਕ ਉਸ ਨੂੰ ਸਵਾਲ ਕਰ ਸਕਣ।
ਉਥੇ ਹੀ ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਆਸੀ ਪਾਰਟੀ ਵਿੱਚ ਆ ਕੇ ਲੋਕਾਂ ਦੀ ਮਦਦ ਕਰ ਸਕਦੇ ਹੋ, ਉਹਨਾਂ ਨੇ ਕਿਹਾ ਕਿ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸਿਰਫ਼ ਇੱਕ ਤੁਹਾਡਾ ਦਾਇਰਾ ਵਧ ਜਾਂਦਾ ਹੈ ਤੇ ਲੋਕਾਂ ਜ਼ਿਆਦਾ ਲੋਕਾਂ ਤਕ ਪਹੁੰਚ ਕਰ ਸਕਦੇ ਹੋ।