ETV Bharat / state

ਪੁੱਤ ਨੇ ਬੇਰਹਿਮੀ ਨਾਲ ਕੀਤਾ ਮਾਂ ਦਾ ਕਤਲ - ਪਿੰਡ ਹਿੰਮਤਪੁਰਾ ਵਿੱਚ ਕਤਲ

ਮੋਗਾ ਦੇ ਪਿੰਡ ਹਿੰਮਤਪੁਰਾ ਵਿੱਚ ਇੱਕ ਪੁੱਤ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਦਰਅਸਲ ਨੌਜਵਾਨ ਕੁੱਝ ਹੀ ਸਮਾਂ ਪਹਿਲਾਂ ਵਿਦੇਸ਼ ਤੋਂ ਆਇਆ ਸੀ ਅਤੇ ਥੋੜੇ ਸਨਕੀ ਸੁਭਾਅ ਦਾ ਸੀ। ਇਸ ਸਮੇਂ ਉਹ ਫ਼ਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਪੁੱਤ ਨੇ ਬੇਰਹਿਮੀ ਨਾਲ ਕੀਤਾ ਮਾਂ ਦਾ ਕਤਲ
author img

By

Published : Sep 20, 2019, 1:45 PM IST

ਮੋਗਾ: ਇਨਸਾਨੀ ਰਿਸ਼ਤੇ ਨਾਤੇ ਅੱਜ ਕੱਲ੍ਹ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਪੈਸੇ ਜਾਂ ਜ਼ਮੀਨ ਦੇ ਲਾਲਚ ਵਿੱਚ ਲੋਕ ਆਪਣਿਆਂ ਦਾ ਹੀ ਕਤਲ ਕਰ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਦੇ ਪਿੰਡ ਹਿੰਮਤਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੁੱਤ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ।

ਪੁੱਤ ਨੇ ਬੇਰਹਿਮੀ ਨਾਲ ਕੀਤਾ ਮਾਂ ਦਾ ਕਤਲ

ਜਾਣਕਾਰੀ ਮੁਤਾਬਕ 25 ਸਾਲਾ ਸਤਵਿੰਦਰ ਸਿੰਘ ਸਨਕੀ ਸੁਭਾਅ ਦਾ ਨੌਜਵਾਨ ਹੈ ਜਿਸ ਨੇ ਸ਼ੁੱਕਰਵਾਰ ਸਵੇਰੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾ ਕਰਮਜੀਤ ਕੌਰ ਰਸੋਈ ਵਿੱਚ ਕੰਮ ਕਰ ਰਹੀ ਸੀ ਅਤੇ ਮੁਲਜ਼ਮ ਨੇ ਉਸ ਸਮੇਂ ਘੋਟਣਾ ਅਤੇ ਕਹੀ ਨਾਲ ਉਸ ਦੇ ਸਿਰ ਉੱਤੇ ਡੂੰਘੇ ਵਾਰ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਹਾਲ ਸਿੰਘ ਵਾਲਾ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਸਤਵਿੰਦਰ ਸਿੰਘ ਸਨਕੀ ਸੁਭਾਅ ਦਾ ਵਿਅਕਤੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਸਵੀਡਨ ਤੋਂ ਪਿੰਡ ਵਾਪਸ ਪਰਤਿਆ ਸੀ। ਉਸ ਨੇ ਸ਼ੁੱਕਰਵਾਰ ਸਵੇਰੇ ਰਸੋਈ ਵਿੱਚ ਕੰਮ ਕਰਦੀ ਆਪਣੀ ਮਾਂ ਨੂੰ ਘੋਟਣੇ ਅਤੇ ਕਹੀ ਨਾਲ ਡੂੰਘੇ ਵਾਰ ਕਰਕੇ ਕਤਲ ਕਰ ਦਿੱਤਾ ਅਤੇ ਆਪ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Intro:ਕੁਝ ਸਮਾਂ ਪਹਿਲਾਂ ਹੀ ਸਵੀਡਨ ਤੋਂ ਪਿੰਡ ਪਰਤਿਆ ਸੀ ਨੌਜਵਾਨ ।

ਅੱਜ ਸਵੇਰੇ 7:45 ਤੇ ਰਸੋਈ ਵਿੱਚ ਕੰਮ ਕਰਦੀ ਆਪਣੀ ਮਾਤਾ ਤੇ ਹੀ ਕੀਤਾ ਹਮਲਾ ।

ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਹੋਇਆ ਫਰਾਰ ।

ਪੁਲਸ ਕਰ ਰਹੀ ਹੈ ਦੋਸ਼ੀ ਦੀ ਭਾਲ ।Body:ਇਨਸਾਨੀ ਰਿਸ਼ਤੇ ਨਾਤੇ ਅੱਜ ਕੱਲ੍ਹ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਖੂਨ ਵੀ ਲੱਗਦਾ ਹੈ ਜਿਵੇਂ ਪਾਣੀ ਬਣ ਗਿਆ ਹੋਵੇ । ਗੁੱਸੇ ਵਿੱਚ ਅੰਨ੍ਹਾ ਹੋਇਆ ਇਨਸਾਨ ਰਿਸ਼ਤੇ ਨਾਤਿਆਂ ਦੀ ਮਰਿਆਦਾ ਵੀ ਭੁੱਲ ਬੈਠਦਾ ਹੈ ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦਾ ਜਿੱਥੋਂ ਦੇ ਰਹਿਣ ਵਾਲੇ 25 ਸਾਲਾਂ ਸਤਵਿੰਦਰ ਸਿੰਘ ਨਾਮਕ ਨੌਜਵਾਨ ਨੇ ਆਪਣੀ ਮਾਂ ਕਰਮਜੀਤ ਕੌਰ ਵਿਧਵਾ ਭੋਲਾ ਸਿੰਘ ਉਮਰ 50 ਸਾਲ ਦੀ ਅੱਜ ਸਵੇਰੇ 7:45 ਤੇ ਰਸੋਈ ਵਿੱਚ ਕੰਮ ਕਰਦੇ ਸਮੇਂ ਘੋਟਣਾ ਅਤੇ ਕਹੀ ਨਾਲ ਸਿਰ ਉੱਪਰ ਡੂੰਘੇ ਵਾਰ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਸਤਵਿੰਦਰ ਸਿੰਘ ਸਨਕੀ ਸੁਭਾਅ ਦਾ ਵਿਅਕਤੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਸਵੀਡਨ ਤੋਂ ਪਿੰਡ ਵਾਪਸ ਪਰਤਿਆ ਸੀ । ਜਿਸ ਨੇ ਅੱਜ ਸਵੇਰੇ ਰਸੋਈ ਵਿੱਚ ਕੰਮ ਕਰਦੀ ਆਪਣੀ ਮਾਤਾ ਨੂੰ ਘੋਟਨੇ ਅਤੇ ਕਹੀ ਨਾਲ ਡੂੰਘੇ ਵਾਰ ਕਰਕੇ ਕਤਲ ਕਰ ਦਿੱਤਾ ਅਤੇ ਆਪ ਮੌਕੇ ਤੋਂ ਫਰਾਰ ਹੋ ਗਿਆ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

Byte: DSP Nihal singh wala Manjit SinghConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.