ਮੋਗਾ: ਮੋਗਾ ਜ਼ਿਲ੍ਹੇ ਦਾ ਪਿੰਡ ਸਫੂਵਾਲਾ ਪਹਿਲਾਂ ਵੀ ਦੇਸ਼ ਭਰ 'ਚ ਸੁਰਖੀਆਂ 'ਚ ਰਿਹਾ ਹੈ, ਜਦੋਂ ਕੋਰੋਨਾ ਦੇ ਦੌਰ ਦੌਰਾਨ ਪੂਰਾ ਪਿੰਡ 100 ਫੀਸਦੀ ਟੀਕਾਕਰਨ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਪਿੰਡ ਬਣਿਆ ਸੀ ਅਤੇ ਇਸ ਪਿੰਡ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ।
8 ਏਕੜ ਛੱਪੜ ਨੂੰ ਸਾਫ਼ ਕਰਕੇ ਸੁੰਦਰ ਬਾਗ ਬਣਾਇਆ: ਇਸ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਨੇ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ, ਜੋ ਹੋਰ ਪਿੰਡਾਂ ਲਈ ਵੀ ਬਹੁਤ ਪ੍ਰੇਰਨਾਦਾਇਕ ਹੈ। ਸਰਪੰਚ ਲਖਵਿੰਦਰ ਸਿੰਘ ਨੇ ਆਪਣੇ ਪਿੰਡ ਵਿੱਚ ਅਜਿਹਾ ਹੀ ਕੀਤਾ ਹੈ, ਜਿੱਥੇ ਪਹਿਲਾਂ ਪੂਰੇ ਪਿੰਡ ਵਿੱਚ ਇੰਟਰਲਾਕਿੰਗ ਕਰਵਾਈ ਗਈ ਸੀ ਅਤੇ ਨਾਲ ਹੀ ਪੂਰੇ ਪਿੰਡ ਨੂੰ ਸੀਵਰੇਜ ਨਾਲ ਜੋੜਿਆ ਗਿਆ ਸੀ ਤੇ ਹੁਣ ਇਸੇ ਪਿੰਡ ਵਿੱਚ ਪੁਰਾਤਨ ਸਮੇਂ ਤੋਂ ਗੰਦੇ ਪਾਣੀ ਲਈ ਬਣੇ 8 ਏਕੜ ਦੇ ਛੱਪੜ ਨੂੰ ਸਾਫ਼ ਕਰਕੇ ਉਸ ਨੂੰ ਸੁੰਦਰ ਬਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਦੀ ਦੇਸ਼-ਵਿਦੇਸ਼ ਵਿੱਚ ਚਰਚਾ ਹੋ ਰਹੀ ਹੈ। ਪਿੰਡ ਦੇ ਸਰਪੰਚ ਨੇ ਕਿਹਾ ਕਿ ਇਹ ਕੰਮ ਉਹਨਾਂ ਨੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕੀਤਾ ਹੈ।
- Satinder Kumar Khosla Passes Away: ਗੁਰਦਾਸਪੁਰ ਦੇ ਜਨਮੇ ਕਾਮੇਡੀ ਅਦਾਕਾਰ 'ਬੀਰਬਲ' ਦਾ ਦਿਹਾਂਤ, ਜਾਣੋ ਕਿਵੇਂ ਹੋਏ ਸਨ ਮਸ਼ਹੂਰ
- Kissan Morcha in Ludhiana: ਇੱਕ ਮਹੀਨੇ ਤੋਂ ਕਮਿਸ਼ਨਰ ਦਫ਼ਤਰ ਬਾਹਰ ਲਾਇਆ ਕਿਸਾਨਾਂ ਦਾ ਪੱਕਾ ਮੋਰਚਾ ਖ਼ਤਮ, ਜਾਣੋ ਮਾਮਲਾ
- School of Eminence In Punjab: ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਵਿੱਚ 'ਸਕੂਲ ਆਫ ਐਮੀਨੈਂਸ' ਦੀ ਕਰਨਗੇ ਸ਼ੁਰੂਆਤ
ਵੱਖ-ਵੱਖ ਮੰਤਰੀਆਂ ਨੇ ਕੀਤਾ ਉਦਘਾਟਨ: ਦੱਸ ਦਈਏ ਕਿ ਸਰਪੰਚ ਵੱਲੋਂ ਬਣਾਏ ਗਏ ਬਾਗ ਦਾ ਉਦਘਾਟਨ ਕਰਨ ਲਈ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਹਰਜੋਤ ਕਮਲ, ਕਾਂਗਰਸ ਦੇ ਮਾਲਵਿਕਾ ਸੂਦ ਅਤੇ ਜ਼ਿਲ੍ਹੇ ਭਰ ਦੇ ਅਧਿਕਾਰੀ ਪਹੁੰਚੇ। ਇਸ ਦੌਰਾਨ ਸਾਂਸਦ ਮੁਹੰਮਦ ਸਦੀਕ ਨੇ ਕਿਹਾ ਕਿ ਸਮੂਹ ਸਰਪੰਚਾਂ ਨੂੰ ਆਪਣੇ ਪਿੰਡਾਂ ਵਿੱਚ ਅਜਿਹੇ ਬਾਗ ਬਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਕਰਨ ਨਾਲ ਪਿੰਡ ਦਾ ਤਾਂ ਵਿਕਾਸ ਹੁੰਦਾ ਹੀ ਤੇ ਨਾਲ ਹੀ ਹੋਰਾਂ ਨੂੰ ਵੀ ਜਾਗਰੂਕਤਾ ਮਿਲਦੀ ਹੈ।