ਮੋਗਾ: ਪੰਜਾਬ ਦੇ ਕਈ ਪਿੰਡਾਂ ਨੇ ਸਰਕਾਰਾ ਤੋਂ ਆਸ ਛੱਡ ਕੇ ਐੱਨਆਰਆਈਜ਼ ਅਤੇ ਸੰਤਾਂ ਮਦਦ ਨਾਲ ਆਪਣੇ ਪਿੰਡ ਨੂੰ ਸਵਰਗ ਬਣਾ ਲਿਆ ਹੈ। ਅਜਿਹਾ ਹੀ ਕੁੱਝ ਮਾਲਵਾ ਖਿੱਤੇ ਦੇ ਪਿੰਡ ਲੋਪੋਂ 'ਚ ਵੇਖਣ ਨੂੰ ਮਿਲਿਆ ਹੈ ਜਿੱਥੇ ਸੰਤ ਸੁਆਮੀ ਦਰਬਾਰਾ ਸਿੰਘ ਨੇ ਪਿੰਡ ਦੀ ਨੁਹਾਰ ਬਦਲਣ ਲਈ ਨਵਾਂ ਉਪਰਾਲਾ ਕੀਤਾ ਹੈ ਤੇ ਜਿਸ ਨੂੰ ਸੰਤ ਜਗਜੀਤ ਸਿੰਘ ਲੋਪੋਂ ਅੱਗੇ ਲੈ ਕੇ ਜਾਣਗੇ।
ਸੰਤ ਸੁਆਮੀ ਦਰਬਾਰਾ ਸਿੰਘ ਪੰਜਾਬ 'ਚ ਸੜਕਾਂ ਵਾਲੇ ਸੰਤਾਂ ਦੇ ਨਾਮ ਨਾਲ ਜਾਣੇ ਜਾਦੇ ਸਨ, ਜਿਨ੍ਹਾਂ ਨੇ ਪੰਜਾਬ ਭਰ 'ਚ ਸੜਕਾ ਦਾ ਜਾਲ ਵਿਛਾਉਣ 'ਚ ਸਰਕਾਰ ਦੀ ਮਦਦ ਕੀਤੀ। ਹੁਣ ਉਨ੍ਹਾਂ ਤੋਂ ਬਾਅਦ ਸੁਆਮੀ ਸੰਤ ਜੋਰਾ ਸਿੰਘ ਨੇ ਪਿੰਡ 'ਚ ਕਈ ਸਕੂਲਾਂ ਦਾ ਨਿਰਮਾਣ ਕਰਵਾਇਆਂ ਅਤੇ ਗਊਸ਼ਾਲਾ ਦਾ ਘੇਰਾ ਵੀ ਵਿਸ਼ਾਲ ਕੀਤਾ।
ਇਸ ਤੋਂ ਬਾਅਦ ਸੰਤ ਜਗਜੀਤ ਸਿੰਘ ਲੋਪੋਂ ਨੇ ਸੰਤ ਦਰਬਾਰਾ ਸਿੰਘ ਗਰੀਨ ਐਂਡ ਕਲੀਨ ਵਲੈਫੇਅਰ ਸੋਸਾਇਟੀ ' ਦਾ ਗਠਨ ਕੀਤਾ ਅਤੇ ਪਿੰਡ ਦੇ ਵਿਕਾਸ ਸਬੰਧੀ ਇਕ ਨਕਸ਼ਾ ਤਿਆਰ ਕਰਕੇ ਪਿੰਡ ਦੀਆਂ ਸੱਥਾ ਆਦਿ 'ਚ ਲਾਇਆ ਤੇ ਪਿੰਡ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਲੋਕਾਂ ਤੋਂ ਆਪੋ-ਆਪਣੇ ਵਿਚਾਰ ਲਏ ਗਏ।
ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਜ ਵਿਚ ਯੋਗਦਾਨ ਪਾਉਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨ ਕਿ ਉਨ੍ਹਾਂ ਦੇ ਵੱਡਿਆਂ ਨੇ ਮਿਲ ਕੇ ਪਿੰਡ ਦਾ ਵਿਕਾਸ ਕਰਵਾਇਆ ਸੀ।