ਮੋਗਾ: ਮੋਗਾ ਵਿੱਚ ਸਫ਼ਾਈ ਸੇਵਕ ਯੂਨੀਅਨ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਜਾਇਜ ਮੰਗਾਂ ਸਬੰਧੀ ਮੇਅਰ ਦੇ ਦਫਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਗੱਲਬਾਤ ਕਰਦਿਆਂ ਮਿਉਂਸੀਪਲ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਸੇਵਕ ਰਾਮ ਫੌਜ਼ੀ ਨੇ ਕਿਹਾ ਕਿ ਕੱਚੇ ਸਫ਼ਾਈ ਕਰਮਚਾਰੀਆਂ ਅਤੇ ਸੀਵਰੇਜ਼ ਕਰਮਚਾਰੀਆਂ ਨੂੰ ਆਊਟਸੋਰਸ਼ ਤੋਂ ਕੋਨਟਰੇਕਟ ਤੇ ਕਰਨ ਸਬੰਧੀ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਅਤੇ ਹੋਰ ਕਈ ਹੱਕੀ ਅਤੇ ਜਾਇਜ ਕੰਮ ਜੋ ਕਿ ਹਾਊਸ ਦੀ ਜਨਰਲ ਮੀਟਿੰਗ ਨਾਂ ਹੋਣ ਕਰਕੇ ਪਿਛਲੇ ਕਾਫੀ ਸਮੇਂ ਤੋਂ ਪੈਡਿੰਗ ਪਏ ਹਨ।Safai Karamcharis union held indefinite strike.
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਕਮਿਸ਼ਨਰ ਸਾਹਿਬ ਅਤੇ ਮੇਅਰ ਸਾਹਿਬ ਹਾਊਸ ਦੀ ਮੀਟਿੰਗ ਕਰਕੇ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ ਪਰ ਕਮਿਸ਼ਨਰ ਸਾਹਿਬ ਅਤੇ ਮੇਅਰ ਸਾਹਿਬ ਵੱਲੋਂ ਵਾਰ-ਵਾਰ ਆਸ਼ਵਾਸਨ ਦੇ ਕੇ ਹੜਤਾਲ ਮੁਲਤਵੀ ਕਰਵਾ ਚੁੱਕੇ ਹਨ।
ਪਹਿਲਾਂ ਵੀ ਮੇਅਰ ਸਾਹਿਬ ਅਤੇ ਕਮਿਸ਼ਨਰ ਸਾਹਿਬ ਵੱਲੋਂ ਹਾਊਸ ਦੀ ਮੀਟਿੰਗ 26-08-2022 ਨੂੰ ਕਰਨ ਦਾ ਫੈਸਲਾ ਕੀਤਾ ਸੀ ਜੋ ਕਿ ਮਿਤੀ 26-08-2022 ਨੂੰ ਪੰਜਾਬ ਸਰਕਾਰ ਵੱਲੋਂ ਮੇਰਾ ਸ਼ਹਿਰ ਮੇਰਾ ਮਾਨ ਕਰਕੇ ਫਿਰ ਤੋਂ ਇਹ ਮੀਟਿੰਗ ਨਹੀਂ ਕੀਤੀ ਗਈ ਅਤੇ ਅਹੁਦੇਦਾਰਾਂ ਨੂੰ ਫਿਰ ਤੋਂ ਭਰੋਸੇ ਵਿੱਚ ਲੈ ਕੇ ਇਹ ਮੀਟਿੰਗ ਮਿਤੀ 29-08-2022 ਦਿਨ ਸੋਮਵਾਰ ਨੂੰ ਕਰਨ ਦਾ ਭਰੋਸਾ ਦਿਵਾਇਆ।
ਪਰ ਜਦੋਂ ਇਸ ਮੀਟਿੰਗ ਸੰਬੰਧੀ ਫੈਡਰੇਸ਼ਨ ਦੇ ਅਹੁਦੇਦਾਰ ਜਦੋਂ ਮੇਅਰ ਸਾਹਿਬ, ਕੌਂਸਲਰ ਸਹਿਬਾਨ ਅਤੇ ਕਮਿਸ਼ਨਰ ਸਾਹਿਬ ਨੂੰ ਮਿਲੇ ਤਾਂ ਉਹਨਾਂ ਵੱਲੋਂ ਕੋਸ਼ਲਰ ਸਾਹਿਬਾਨ ਦੇ ਕੰਮਾਂ ਦੇ ਐਸਟੀਮੇਟ ਨਾਂ ਬਣਨ ਕਰਕੇ ਪਹਿਲਾਂ ਦੀ ਤਰ੍ਹਾਂ ਇਸ ਵਾਰ ਫੇਰ ਇਹ ਮੀਟਿੰਗ ਮਿਤੀ 09-09-2022 ਨੂੰ ਕਰਨ ਦਾ ਭਰੋਸਾ ਦਿਵਾਇਆ ਹੈ ਪਰ ਅੱਜ ਇਸ ਸੰਬੰਧੀ ਮਿਉਂਸੀਪਲ ਇੰਪਲਾਈਜ ਫੈਡਰੇਸ਼ਨ ਨਗਰ ਨਿਗਮ ਮੋਗਾ ਦੀਆਂ ਸਮੂਹ ਯੂਨੀਅਨਾਂ ਵੱਲੋਂ ਫੈਸਲਾ ਕਰਕੇ ਨਗਰ ਨਿਗਮ ਮੋਗਾ ਦਾ ਮੁਕੰਮਲ ਕੰਮ ਕਾਜ ਠੱਪ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਸਾਨੂ ਨਿਯੁਕਤੀ ਪੱਤਰ ਨਹੀਂ ਦਿੱਤੇ ਤਾਂ ਹੜਤਾਲ ਅਣਮਿੱਥੇ ਸਮੇ ਲਈ ਜਾਰੀ ਰਹੇਗੀ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਸਵੀਰੇਜ ਪਾਣੀ ਦਾ ਕੰਮ ਵੀ ਅਣਮਿੱਥੇ ਸਮੇ ਲਈ ਬੰਦ ਕੀਤਾ ਜਾਵੇਗਾ।
ਉਥੇ ਹੀ ਦੂਜੇ ਪਾਸੇ ਗੱਲਬਾਤ ਕਰਦੀਆਂ ਹੋਈਆਂ ਨਗਰ ਨਿਗਮ ਦੇ ਨੀਤਿਕਾ ਭੱਲਾ ਮੇਅਰ ਨੇ ਕਿਹਾ ਕਿ ਜਿਹੜੀ ਪਹਿਲਾਂ ਮੀਟਿੰਗ ਰੱਖੀ ਗਈ ਸੀ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਲੇਟ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਲੈਟਰ ਜਾਰੀ ਕੀਤੀ ਹੈ। ਸੋਮਵਾਰ ਨੂੰ ਪਹਿਲ ਦੇ ਆਧਾਰ ਤੇ ਮੀਟਿੰਗ ਰੱਖੀ ਜਾਵੇਗੀ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਨੂੰ ਡਿਲੇਅ ਕਰਨਾ ਕਿਸ ਦਾ ਹੱਥ ਹੈ ਮੈਨੂੰ ਇਹ ਵੀ ਸਾਫ ਤੌਰ ਤੇ ਪਤਾ ਹੈ, ਆਉਣ ਵਾਲੇ ਸਮੇਂ ਦੇ ਵਿਚ ਇਹ ਵੀ ਪੱਖ ਸਾਹਮਣੇ ਰੱਖਾਂਗੇ ਕਿਹਾ ਕਿ ਮੈਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਮੀਟਿੰਗ ਨੂੰ ਪਹਿਲ ਦੇ ਆਧਾਰ ਤੇ ਕਰਵਾਵਾਂਗੇ।
ਉੱਥੇ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆ ਰਹੀ ਸਮੱਸਿਆ ਬਾਰੇ ਮੈਨੂੰ ਧਿਆਨ ਹੈ ਅਤੇ ਮੀਟਿੰਗ ਜਲਦ ਕਰਵਾ ਕੇ ਸ਼ਹਿਰ ਦੀ ਸਮੱਸਿਆ ਦਾ ਹੱਲ ਵੀ ਕੱਢ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਰਾਤ ਤੇ ਬਾਰਾਂ ਵੱਜ ਜਾਣ ਪਰ ਅੱਜ ਮੀਟਿੰਗ ਦਾ ਏਜੰਡਾ ਪਾਸ ਕਰਕੇ ਹੀ ਜਾਵਾਂਗੇ। ਉੱਥੇ ਹੀ ਸਫ਼ਾਈ ਕਰਮਚਾਰੀਆਂ ਦੇ ਹੱਕ ਵਿੱਚ ਬੋਲਦਿਆਂ ਹੋਇਆ ਉਨ੍ਹਾਂ ਕਿਹਾ ਕਿ ਮੈਂ ਅੱਜ ਹੀ ਮੀਟਿੰਗ ਦਾ ਏਜੰਡਾ ਪਾਸ ਕਰਵਾ ਕੇ ਮੀਟਿੰਗ ਕਰਕੇ ਇਨ੍ਹਾਂ ਦੀਆਂ ਮੰਗਾਂ ਦੇ ਉਪਰ ਗੌਰ ਕੀਤੀ ਜਾਵੇਗੀ ਅਤੇ ਹੜਤਾਲ ਨੂੰ ਜਲਦੀ ਸਮਾਪਤ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੇਅਰ ਸਾਹਿਬ ਨਾਲ ਗੱਲ ਹੋ ਗਈ ਹੈ ਜਲਦ ਹੀ ਅੱਜ ਸ਼ਾਮ ਤੱਕ ਏਜੰਡਾ ਜਿਹੜਾ ਪੇਸ਼ ਕਰ ਦਿੱਤਾ ਜਾਵੇਗਾ ਕਿਹਾ ਕਿ ਆਉਣ ਵਾਲੀ 12 ਤਰੀਕ ਨੂੰ ਮੀਟਿੰਗ ਰੱਖ ਕੇ ਪ੍ਰਸਤਾਵ ਰੱਖਿਆ ਜਾਵੇਗਾ। ਦੂਜੇ ਪਾਸੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਜਾਇਜ਼ ਹਨ। ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਕੀਤਾ ਜਾਵੇ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਕੰਮਕਾਰ ਤਾਂ ਪਹਿਲਾਂ ਹੀ ਬਹੁਤ ਘੱਟ ਹਨ ਅਤੇ ਹੁਣ ਕੂੜੇ ਦੇ ਢੇਰ ਦੁਕਾਨ ਦੇ ਅੱਗੇ ਲੱਗੇ ਹੋਣ ਕਾਰਨ ਦੁਕਾਨ ਦੇ ਅੰਦਰ ਕੋਈ ਗਾਹਕ ਅੰਦਰ ਨਹੀਂ ਆ ਸਕਦਾ। ਸਾਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਅਸੀਂ ਸਫ਼ਾਈ ਕਰਮਚਾਰੀਆਂ ਦੇ ਨਾਲ ਹਾਂ ਪਰ ਇਸ ਦੇ ਵਿੱਚ ਦੁਕਾਨਦਾਰਾਂ ਦਾ ਕੀ ਕਸੂਰ ਹੈ।
ਇਹ ਵੀ ਪੜ੍ਹੋ: CM ਮਾਨ ਵੱਲੋਂ ਟੈਕਸਟਾਈਲ ਪਾਰਕ ਦੀ ਸਥਾਪਨਾ ਲਈ ਫਤਿਹਗੜ੍ਹ ਸਾਹਿਬ ਵਿੱਚ 1000 ਏਕੜ ਜ਼ਮੀਨ ਦੀ ਪੇਸ਼ਕਸ਼