ਮੋਗਾ: ਸੈਕਰੇਡ ਹਾਰਟ ਦੀ ਵੈਨ ਉਸ ਵੇਲੇ ਹਾਦਸਾਗ੍ਰਸਤ ਹੋ ਗਈ ਜਦੋਂ ਸੰਤੁਲਤ ਵਿਗੜਨ ਕਰਕੇ ਵੈਨ ਸੜਕ ਤੋਂ ਹੇਠਾਂ ਡਿੱਗ ਗਈ।
ਇਸ ਮੌਕੇ ਬੱਸ ਡਰਾਈਵਰ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਗਨੀਮਤ ਰਹੀ ਕਿ ਬੱਚਿਆਂ ਦੀ ਜਾਨ ਬੱਚ ਗਈ। ਇਸ ਦੇ ਨਾਲ ਹੀ ਜਿਨ੍ਹਾਂ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਜ਼ਖ਼ਮੀ ਬੱਚਿਆਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ ਤੇ ਉਨ੍ਹਾਂ ਦਾ ਡਾਕਟਰੀ ਇਲਾਜ਼ ਚੱਲ ਰਿਹਾ ਹੈ।