ਮੋਗਾ: ਜ਼ਿਲ੍ਹੇ ’ਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਮੋਗਾ ਦੀ ਅਗਵਾਈ ਹੇਠ ਲੜਕੀ ਭਰੂਣ ਹੱਤਿਆ ਰੋਕੂ ਐਕਟ ਪੀਅਨਡੀਟੀ ਅਧੀਨ ਜਾਗਰੂਕਤਾ ਬੈਨਰ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਸਿਹਤ ਵਿਭਾਗ ਸਮੇਂ-ਸਮੇਂ ’ਤੇ ਸੈਮੀਨਾਰ ਅਤੇ ਪੋਸਟਰ ਬੈਨਰ ਰਾਹੀਂ ਧੀਆਂ ਦੀ ਲੋਹੜੀ ਮਨਾ ਕੇ ਇਸ ਤਰ੍ਹਾਂ ਦੀ ਹੋਰ ਜਾਗਰੂਕਤਾ ਕਰਕੇ ਲੜਕੀ ਭਰੂਣ ਹੱਤਿਆਂ ਨੂੰ ਰੋਕਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ।
ਸਿਵਲ ਸਰਜਨ ਨੇ ਅੱਗੇ ਕਿਹਾ ਕਿ ਧੀਆਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ, ਛੋਟੀਆ ਲੜਕੀਆਂ ਦੀ ਸਿੱਖਿਆ ਅਤੇ ਤੰਦਰੁਸਤੀ ਲਈ ਪੌਸ਼ਟਿਕ ਭੋਜਨ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਲੜਕੀਆਂ ਸਾਡੇ ਸਮਾਜ ਦਾ ਸਰਮਾਇਆ ਹਨ ਇਸ ਲਈ ਹਮੇਸ਼ਾ ਲੜਕੀਆਂ ਨੂੰ ਸਤਿਕਾਰ ਦੇਵੋ। ਉਨ੍ਹਾਂ ਨੂੰ ਜਿੰਦਗੀ ਵਿਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੋ।
ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾਕਟਰ ਦੀਪਿਕਾ ਗੋਇਲ, ਐਸ ਐਮ ਓ ਮੋਗਾ ਡਾਕਟਰ ਸੁਖਪ੍ਰੀਤ ਬਰਾੜ, ਸ਼੍ਰੀ ਮਤੀ ਕ੍ਰਿਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਅਤੇ ਸਾਜਨ ਕੁਮਾਰ ਕੰਪਿਊਟਰ ਅਸਿਸਟੈਂਟ ਅਤੇ ਅੰਮ੍ਰਿਤ ਸ਼ਰਮਾ ਦਫ਼ਤਰ ਸਿਵਿਲ ਸਰਜਨ ਵੀ ਹਾਜ਼ਿਰ ਰਹੇ ਸੀ।
ਇਹ ਵੀ ਪੜੋ: ਮਰਦਪ੍ਰਧਾਨ ਸਮਾਜ ਦੀਆਂ ਜੰਜ਼ੀਰਾਂ ਤੋੜ ਕ੍ਰਿਸ਼ਨਾ ਦੇਵੀ ਬਣੀ ਕਾਮਯਾਬ ਠੇਕੇਦਾਰ