ਮੋਗਾ: ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਮੋਗਾ ਵਿੱਚ ਇਕ ਅਜਿਹਾ ਸਕੂਲ ਵੀ ਹੈ, ਜੋ 123 ਸਾਲ ਪੁਰਾਣਾ ਹੈ। ਇਹ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਾਰੇ ਹੀ ਚੱਲਦਾ ਹੈ। ਸਕੂਲ ਵਿੱਚ ਕੁੱਲ 900 ਦੇ ਕਰੀਬ ਵਿਦਿਆਰਥੀ ਹਨ ਅਤੇ ਇਨ੍ਹਾਂ ਨੂੰ ਪੜਾਉਣ ਲਈ 50 ਅਧਿਆਪਿਕ ਰੱਖੇ ਗਏ ਹਨ, ਪਰ ਜਿਨ੍ਹਾਂ ਵਿੱਚੋਂ 43 ਅਧਿਆਪਕਾਂ ਦੀਆਂ ਤਨਖ਼ਾਹਾ ਮੈਨੇਜਮੇਂਟ ਕਮੇਟੀ ਦਿੰਦੀ ਹੈ।
ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ ਧਿਆਨ: ਗੱਲਬਾਤ ਕਰਦਿਆਂ ਹੋਏ ਸਕੂਲ ਦੇ ਪ੍ਰਿੰਸਿਪਲ ਨੇ ਕਿਹਾ ਕਿ ਸਰਕਾਰ ਸਕੂਲ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਇਹ ਸਕੂਲ ਆਮ ਸਕੂਲਾਂ ਨਾਲੋਂ ਕਿਤੇ ਹੀ ਵਧੀਆ ਹੈ ਕਿਉਂਕਿ ਸਰਕਾਰ ਸਮਾਟ ਸਕੂਲ ਬਣਾਉਣ ਵਿੱਚ ਰੁੱਝੀ ਹੋਈ ਹੈ, ਜੋ ਕਿ ਇਸ ਸਕੂਲ ਵਿਚ ਬੱਚਿਆਂ ਦੇ ਪੜ੍ਹਨ ਲਈ ਵੱਡੇ ਵੱਡੇ ਪ੍ਰੋਜੈਕਟ ਲੱਗੇ ਹੋਏ ਹਨ। ਇਸ ਕੋਲ ਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬੱਚੇ ਏਥੋਂ ਪੜ੍ਹ ਕੇ ਬਾਹਰ ਚਲੇ ਗਏ ਹਨ। ਉਨ੍ਹਾਂ ਕਰਕੇ ਹੀ ਅੱਜ ਇਹ ਸਕੂਲ ਚੱਲ ਰਿਹਾ ਹੈ, ਕਿਉਂਕਿ ਉਨ੍ਹਾਂ ਬੱਚਿਆਂ ਅਤੇ ਸਮਾਜ ਸੇਵੀਆਂ ਨੇ ਇਸ ਸਕੂਲ ਨੂੰ ਬਹੁਤ ਸਹਿਯੋਗ ਦਿੱਤਾ ਹੈ। ਹੁਣ ਲੋੜ ਹੈ ਸਰਕਾਰਾਂ ਨੂੰ ਕੀ ਸਾਮਾਟ ਦੇ ਨਾਲ ਨਾਲ ਅਰਧ ਸਰਕਾਰੀ ਸਕੂਲਾਂ ਵੱਲ ਵੀ ਧਿਆਨ ਦੇਣ।
ਸਕੂਲ ਵਿੱਚ ਸਾਰੀਆਂ ਤਕਨੀਕੀ ਸਹੂਲਤਾਂ: ਗੱਲ ਕਰਦਿਆਂ ਸਕੂਲ ਮੈਨੇਜਮੈਂਟ ਨੇ ਦੱਸਿਆ ਕਿ ਸਕੂਲ ਵਿੱਚ 45 ਸਮਾਰਟ ਕਲਾਸਾਂ ਮੌਜੂਦ ਹਨ। 7 ਕਮਰੇ ਹੋਰ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸਾਡੇ ਸਕੂਲ ਵਿੱਚ ਕਮੀ ਕੋਈ ਨਹੀਂ ਹੈ। ਦਾਨੀ ਸੱਜਣਾਂ ਵੱਲੋਂ ਇਸ ਨੂੰ ਚਲਾਉਣ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ। ਪਰ, ਅਰਧ ਸਰਕਾਰੀ ਹੋਣ ਦੇ ਨਾਤੇ ਸਰਕਾਰ ਵੱਲੋਂ ਆਪਣਾ ਫ਼ਰਜ਼ ਪੂਰਾ ਨਹੀਂ ਕੀਤਾ ਜਾ ਰਿਹਾ ਹੈ।
ਸਰਕਾਰ ਵੱਲੋਂ ਪੋਸਟਾਂ ਨਹੀ ਭਰੀਆਂ ਜਾ ਰਹੀਆਂ: ਸਕੂਲ ਦੀ ਪ੍ਰਿੰਸੀਪਲ ਨੇ ਗੱਲ ਕਰਦਿਆ ਕਿਹਾ ਕਿ ਉਹ ਖੁਦ ਇਸੇ ਸਕੂਲ ਤੋਂ ਪੜੇ ਹਨ। ਉਨ੍ਹਾਂ ਨੇ ਆਪਣੀ ਪਹਿਲੀ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਇੱਥੋ ਹੀ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੋ ਪੜ੍ਹ ਕੇ, ਉਚੇਰੀ ਪੜ੍ਹਾਈ ਪੂਰੀ ਕਰਕੇ ਇਸੇ ਸਕੂਲ ਵਿੱਚ ਪ੍ਰਿੰਸੀਪਲ ਦੇ ਬਤੌਰ ਸੇਵਾਵਾਂ ਨਿਭਾ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਵੱਲੋਂ ਪੋਸਟਾਂ ਨਹੀਂ ਭਰੀਆਂ ਜਾ ਰਹੀਆਂ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਹ ਸਕੂਲ ਬੰਦ ਹੋਣ ਦੀ ਕਗਾਰ ਉੱਤੇ ਆ ਜਾਵੇਗਾ।
ਦੋ ਰੋਜ਼ਾ ਸਪੋਰਟਸ ਖੇਡਾਂ ਕਰਵਾਈਆਂ ਗਈਆਂ: ਸਕੂਲ ਵਿੱਚ ਦੋ ਰੋਜ਼ਾ ਸਪੋਰਟਸ ਖੇਡਾਂ ਕਰਵਾਈਆਂ ਗਈਆਂ ਹਨ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਖੇਡਾਂ ਦੀ ਸ਼ੁਰੂਆਤ ਸਕੂਲ ਦੇ ਮੈਨੇਜਰ ਦਪਿੰਦਰ ਸਿੰਘ ਸੰਧੂ ਅਤੇ ਐਮ.ਸੀ ਗੌਰਵ ਗੁਪਤਾ ਗੁੱਡੂ ਨੇ ਕੀਤੀ। ਸਭ ਤੋਂ ਪਹਿਲਾਂ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਮਨਮੋਹਕ ਡਾਂਸ ਪੇਸ਼ ਕੀਤਾ ਅਤੇ ਮਾਰਚ ਪਾਸਟ ਕੀਤਾ ਜਿਸ ਵਿੱਚ ਅੱਜ ਪੰਜਵੀਂ ਤੋਂ ਬਾਰਵੀ ਤੱਕ ਦੇ ਚਾਰ ਗਰੁੱਪਾਂ ਦੇ ਵਿਦਿਆਰਥੀ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਵਿੱਚ 100 ਮੀਟਰ, 200 ਮੀਟਰ, ਲੰਬੀ ਛਾਲ, ਰੱਸਾਕਸ਼ੀ, ਸ਼ਾਟ ਪੁਟ, ਸਲੋ ਸਾਈਕਲਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਸਾਰੇ ਮੁਕਾਬਲਿਆਂ ਵਿੱਚ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕਰੋਨਾ ਕਾਲ ਤੋਂ ਬਾਅਦ ਖੇਡਾਂ ਮੁੜ ਸ਼ੁਰੂ ਹੋਣ ਕਾਰਨ ਬੱਚਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: ਆਪਣੇ ਆਪ ਨੂੰ ਬਜ਼ੁਰਗ ਕਹਾਉਣਾ ਇਸ ਜੋੜੇ ਨੂੰ ਨਹੀਂ ਪਸੰਦ, ਪਤੀ-ਪਤਨੀ ਨੇ ਸਕਾਈ ਡਾਇਵਿੰਗ ਕਰ ਦਿੱਤਾ ਇਹ ਕਮਾਲ