ਮੋਗਾ: ਪੰਜਾਬ ਵਿੱਚ ਲਗਤਾਰ ਹੋ ਰਹੀਆਂ ਅਣਸੁਖਾਵੀਆਂ ਘਟਨਾਵਾਂ ਅਤੇ ਮਣੀਪੁਰ ਹਿੰਸਾ ਦੇ ਵਿਰੋਧ 'ਚ ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਵਲੋਂ ਸਾਂਝੇ ਤੌਰ 'ਤੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਪੁਲਿਸ ਵਲੋਂ ਵੀ ਇਸ ਨੂੰ ਲੈਕੇ ਆਪਣੀ ਮੁਸਤੈਦੀ ਵਧਾ ਦਿੱਤੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਇਸ ਦੇ ਚੱਲਦੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਲੋਂ ਆਪਣੀ ਪੁਲਿਸ ਟੀਮ ਦੇ ਨਾਲ ਮੋਗਾ ਦੇ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕੱਢਿਆ ਗਿਆ ਹੈ।
ਜਥੇਬੰਦੀਆਂ ਵਲੋਂ ਬੰਦ ਦਾ ਸੱਦਾ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਜਥੇਬੰਦੀਆਂ ਵਲੋਂ 9 ਅਗਸਤ ਯਾਨੀ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਸਬੰਧੀ ਪੁਲਿਸ ਪੂਰੀ ਤਰਾਂ ਤਿਆਰ ਹੈ। ਐਸਅਸਪੀ ਨੇ ਦੱਸਿਆ ਕਿ 9 ਅਗਸਤ ਨੂੰ ਪੁਲਿਸ ਵਲੋਂ ਥਾਂ-ਥਾਂ 'ਤੇ ਨਾਕੇ ਵੀ ਲਾਏ ਜਾਣਗੇ ਤਾਂ ਜੋ ਕਿਸੇ ਵੀ ਸ਼ਰਾਰਤੀ ਨੂੰ ਸਮਾਂ ਰਹਿੰਦੇ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨਾਲ ਪ੍ਰਸ਼ਾਸਨ ਦੀ ਮੀਟਿੰਗ ਹੋ ਚੁੱਕੀ ਹੈ ਤੇ ਉਨ੍ਹਾਂ ਦਾ ਸਾਰਾ ਪ੍ਰੋਗਰਾਮ ਵੀ ਸ਼ਾਂਤੀਪੂਰਬਕ ਰਹੇਗਾ।
ਲੋਕਾਂ ਨੂੰ ਨਹੀਂ ਆਵੇਗੀ ਕੋਈ ਸਮੱਸਿਆ: ਐਸ ਐਸ ਪੀ ਜੇ. ਇਲਨਚੇਲੀਅਨ ਦਾ ਕਹਿਣਾ ਕਿ ਆਮ ਲੋਕਾਂ ਨੂੰ ਇਸ ਬੰਦ ਦੌਰਾਨ ਕਿਸੇ ਤਰਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜਿਸ ਸਬੰਧੀ ਪੁਲਿਸ ਦੇ ਉਚ ਅਧਿਕਾਰੀ ਤੱਕ 9 ਅਗਸਤ ਨੂੰ ਬੰਦ ਦੌਰਾਨ ਗਰਾਊਂਡ ਲੈਵਲ 'ਤੇ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਫਲੈਗ ਮਾਰਚ ਦਾ ਮੰਤਵ ਹੀ ਲੋਕਾਂ 'ਚ ਸ਼ਾਂਤੀ ਤੇ ਭਾਈਚਾਰਕ ਦਾ ਸੁਨੇਹਾ ਦੇਣਾ ਹੈ।
- ਨੀਤੀ ਵਿਚ ਫ਼ਰਕ ਜਾਂ ਨੀਅਤ 'ਚ ਖਰਾਬੀ ? ਕਿਸਾਨ ਨਿਧੀ ਯੋਜਨਾ ਵਿਚੋਂ ਪੰਜਾਬ ਦੇ 63 ਪ੍ਰਤੀਸ਼ਤ ਕਿਸਾਨ ਬਾਹਰ- ਖਾਸ ਰਿਪੋਰਟ
- ਗ਼ਲਤ ਸਾਈਡ ਤੋਂ ਆ ਰਹੇ ਵਾਹਨ ਨੇ ਮੋਟਰਸਾਈਲ ਨੂੰ ਮਾਰੀ ਟੱਕਰ, ਧਨੌਲਾ ਦੇ ਐਮਸੀ ਬਲਪੱਧਰ ਸਿੰਘ ਦੀ ਮੌਤ
- ਗ਼ਲਤ ਸਾਈਡ ਤੋਂ ਆ ਰਹੇ ਵਾਹਨ ਨੇ ਮੋਟਰਸਾਈਲ ਨੂੰ ਮਾਰੀ ਟੱਕਰ, ਧਨੌਲਾ ਦੇ ਐਮਸੀ ਬਲਪੱਧਰ ਸਿੰਘ ਦੀ ਮੌਤ
ਆਜ਼ਾਦੀ ਦਿਹਾੜੇ ਨੂੰ ਲੈਕੇ ਤਿਆਰੀ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸ ਐਸ ਪੀ ਜੇ. ਇਲਨਚੇਲੀਅਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਜ਼ਾਦੀ ਦਿਹਾੜਾ ਨੇੜੇ ਆ ਗਿਆ ਹੈ, ਜਿਸ ਸਬੰਧੀ ਉਨ੍ਹਾਂ ਵਲੋਂ ਸ਼ਹਿਰ ਦੀ ਸਥਿਤੀ ਨੂੰ ਕੰਟਰੋਲ ਰੱਖਣ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕੋ ਕੋਈ ਸ਼ਰਾਰਤੀ ਅਨਸਰ ਕਿਸੇ ਵੀ ਤਰਾਂ ਦੀ ਕੋਈ ਗਲਤ ਹਰਕਤ ਨਾ ਕਰ ਪਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਲਈ ਇਹ ਫਲੈਗ ਮਾਰਚ ਪੁਲਿਸ ਕੱਢ ਰਹੀ ਹੈ।