ETV Bharat / state

Moga video viral: ਮੋਗਾ ਦੇ ਢਾਬੇ 'ਚ ਸਿਵਲ ਵਰਦੀ 'ਚ ਪੁਲਿਸ ਦੀ ਗੁੰਡਾਗਰਦੀ ਦਾ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਜਾਣੋ ਢਾਬੇ ਵਾਲਿਆਂ ਦਾ ਕੀ ਕਹਿਣਾ... - ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ

ਮੋਗਾ ਵਿੱਚ ਢਾਬਾ ਮਾਲਕਾਂ ਵੱਲੋਂ ਮੋਗਾ ਪੁਲਿਸ 'ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਗਏ ਹਨ। ਦੂਜੇ ਪਾਸੇ ਪੁਲਿਸ ਕੁੱਝ ਹੋਰ ਹੀ ਆਖ ਰਹੀ ਹੈ । ਆਖਰ ਕੀ ਹੈ ਪੂਰਾ ਮਾਮਲਾ?

ਮੋਗਾ 'ਚ ਢਾਬਾ ਮਾਲਕ ਨਾਲ ਪੁਲਿਸ ਦੀ ਗੁੰਡਾਗਰਦੀ ਦਾ ਕੀ ਹੈ ਅਸਲ ਸੱਚ?

author img

By

Published : Feb 26, 2023, 7:06 PM IST

ਮੋਗਾ 'ਚ ਢਾਬਾ ਮਾਲਕ ਨਾਲ ਪੁਲਿਸ ਦੀ ਗੁੰਡਾਗਰਦੀ ਦਾ ਕੀ ਹੈ ਅਸਲ ਸੱਚ?

ਮੋਗਾ: ਪੰਜਾਬ ਪੁਲਿਸ ਅਕਸਰ ਹੀ ਚਰਚਾ 'ਚ ਰਹਿੰਦੀ ਹੈ ਕਾਰਨ ਭਾਵੇਂ ਕੋਈ ਹੋਵੇ। ਇੱਕ ਵਾਰ ਫਿਰ ਮੋਗਾ ਦੇ ਧਰਮਕੋਟ 'ਚ ਪੁਲਿਸ 'ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਹੀ ਨਹੀਂ ਗੁੰਡਾਗਰਦੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।ਢਾਬਾ ਮਾਲਕਾਂ ਵੱਲੋਂ ਪੁਲਿਸ ਪਾਰਟੀ 'ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸਿਵਲ ਕੱਪੜਿਆਂ 'ਚ ਪੁਲਿਸ ਵਾਲੇ ਢਾਬੇ 'ਤੇ ਆਉਂਦੇ ਹਨ ਨਮਕੀਮ ਲੈਂਦੇ ਹਨ। ਜਦੋਂ ਉਨ੍ਹਾਂ ਕੋਲੋ ਪੈਸੇ ਮੰਗੇ ਗਏ ਤਾਂ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਢਾਬਾ ਮਾਲਕ ਦੀ ਧੀ ਰਜਨੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਮੁਲਾਜ਼ਮ ਦਾਰੂ ਨਾਲ ਇਸ ਕਦਰ ਰੱਜੇ ਹੋਏ ਸਨ ਕਿ ਉਨ੍ਹਾਂ ਦੇ ਪੈਰ ਧਰਤੀ 'ਤੇ ਨਹੀਂ ਲੱਗ ਰਹੇ ਸਨ। ਪੈਸੇ ਮੰਗਣ 'ਤੇ ਉਨ੍ਹਾਂ ਨੇ ਮੇਰੇ ਭਰਾ, ਪਿਤਾ, ਮਾਂ ਅਤੇ ਭੈਣ ਨਾਲ ਬਤਜ਼ੀਮੀ ਕੀਤੀ। ਰਜਨੀ ਨੇ ਆਖਿਆ ਕਿ ਇਨ੍ਹਾਂ ਨੇ ਸਾਡੇ ਤੋਂ ਗੱਡੀਆਂ ਦੇ ਕਾਗਜ਼ ਮੰਗੇ ਜੋ ਅਸੀਂ ਦਿਖਾਉਣ ਤੋਂ ਇਨਕਾਰ ਦਿੱਤਾ ਕਿਉਂਕਿ ਉਹ ਸਿਵਲ ਵਰਦੀ 'ਚ ਸਨ। ਜਿਸ ਤੋਂ ਬਾਅਦ ਉਹ ਕੱਟਮਾਰ 'ਤੇ ਉਤਰ ਆਉਂਦੇ ਹਨ।

ਸੀਸੀਟੀਵੀ 'ਚ ਘਟਨਾ ਕੈਦ: ਰਜਨੀ ਨੇ ਆਗਿਆ ਦੱਸਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ, ਜਿਸ ਤੋਂ ਬਾਅਦ ਇਹ ਵੀਡੀਓ ਉਸ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਹੈ ਜਿਸ 'ਚ ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ ਸਾਫ਼ ਨਜ਼ਰ ਆ ਰਹੀ ਹੈ ਕਿ ਉਹ ਆਮ ਲੋਕਾਂ ਨਾਲ ਕਿਵੇਂ ਧੱਕਾ ਕਰਦੇ ਹਨ। ਉਨ੍ਹਾਂ ਅੱਗੇ ਆਖਿਆ ਕਿ ਸਾਡੇ 'ਤੇ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ ਕਿ ਅਸੀਂ ਤੇਲ ਵੇਚਦੇ ਹਾਂ ਜਦਕਿ ਸਾਡੇ ਕੋਲ ਤੇਲ ਦੀਆਂ ਪਰਚੀਆਂ ਹਨ, ਖੇਤੀ ਤੇ ਹੋਟਲ ਦਾ ਕੰਮ ਹੋਣ ਕਾਰਨ ਸਾਡੇ ਕੋਲ ਤੇਲ ਰਹਿੰਦਾ ਹੀ ਹੈ। ਇਸ ਸਾਰੀ ਘਟਨਾ ਤੋਂ ਬਾਅਦ ਰਜਨੀ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਅਸੀਂ ਐੱਮ.ਐੱਲ਼.ਏ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ। ਰਜਨੀ ਨੇ ਸਾਫ਼ ਸ਼ਬਦਾਂ ਚ' ਕਿਹਾ ਕਿ ਅਸੀਂ ਕਿਸੇ ਨਾਲ ਕੋਈ ਵੀ ਰਾਜੀਨਾਮਾ ਨਹੀਂ ਕਰਨਾ, ਜਿੰਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਸਾਡੇ ਨਾਲ ਧੱਕਾ ਕੀਤਾ ਹੈ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪੁਲਿਸ ਦਾ ਪੱਖ: ਉਧਰ ਦੂਜੇ ਪਾਸੇ ਇਸੇ ਮਾਮਲੇ 'ਤੇ ਜਦੋਂ ਐੱਸ.ਐੱਸ.ਪੀ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪੁਲਿਸ ਪਾਰਟੀ ਸਿਵਲ ਕੱਪੜਿਆਂ 'ਚ ਰੇਡ ਮਾਰਨ ਗਈ ਸੀ, ਕਿਉਂਕਿ ਹੋਟਲ ਮਾਲਕ ਕੋਲ ਸਾਨੂੰ 800 ਲੀਟਰ ਤੇਲ ਹੋਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨਾਲ ਹੋਟਲ ਮਾਲਕਾਂ ਵੱਲੋਂ ਬਤਮੀਜ਼ੀ ਕੀਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਤੇਲ ਕਿੱਥੋਂ ਲੈ ਕੇ ਆਏ ਸੀ ਅਤੇ ਕਿਸ ਨੂੰ ਵੇਚਣਾ ਸੀ। ਜਿਹੜੀ ਘਟਨਾ ਵਾਪਰੀ ਹੈ ਉਸ ਨੂੰ ਵੇਖਦੇ ਹੋਏ ਹੋਟਲ ਮਾਲਕਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।ਜਦੋਂ ਮੀਡੀਆ ਵੱਲੋਂ ਹੋਟਲ ਮਾਲਕਾਂ ਵੱਲੋਂ ਲਾਏ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਐੱਸ.ਐੱਸ.ਪੀ. ਸਾਹਿਬ ਨੇ ਕਿਹਾ ਕਿ ਇਲਜ਼ਾਮ ਤਾਂ ਕੋਈ ਵੀ ਲਗਾ ਸਕਦਾ ਹੈ।ਹੋਟਲ ਮਾਲਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਅਸੀਂ ਉਸ ਦੀ ਵੀ ਜਾਂਚ ਕਰਾਂਗੇ।

ਇਹ ਵੀ ਪੜ੍ਹੋ: Husband Wifes conflict: ਵਿਅਕਤੀ ਨੇ ਧੋਖੇ ਨਾਲ ਕਰਵਾਇਆ ਤਿੰਨ ਥਾਂ ਵਿਆਹ; ਥਾਣੇ ਪਹੁੰਚੀਆਂ ਪਤਨੀਆਂ, ਜਾਣੋ ਕੀ ਬਣਿਆ ਮਾਹੌਲ

etv play button

ETV Bharat Logo

Copyright © 2025 Ushodaya Enterprises Pvt. Ltd., All Rights Reserved.