ਮੋਗਾ: ਮੋਗਾ ਦੇ ਇੱਕ ਪਿੰਡ ਘੋਲੀਆ ਵਿਖੇ ਉਸ ਵੇਲੇ ਤਨਾਅ ਵੱਧ ਗਿਆ ਜਦੋਂ ਪਿੰਡ ਦੇ ਗਰੀਬ ਕਿਸਾਨ ਗੁਰਦੇਵ ਸਿੰਘ ਦੇਬੀ ਦੀ ਚਾਰ ਏਕੜ ਜ਼ਮੀਨ 'ਤੇ ਕਬਜ਼ਾ ਕਰਨ ਲਈ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।
ਪੁਲਿਸ ਨੂੰ ਘਟਨਾ ਦੀ ਬਾਰੇ ਦੱਸਦੇ ਹੋਏ ਗੁਰਦੇਵ ਸਿੰਘ ਨੇ ਕੁਝ ਲੋਕ ਉਸ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਡਾਂਗਾਂ ਨਾਲ ਲੈਸ ਹੋ ਕੇ ਦਰਜਨਾਂ ਦੀ ਗਿਣਤੀ ਵਿੱਚ ਕੁਝ ਲੋਕ ਜ਼ਬਰਨ ਉਸ ਦੇ ਖੇਤਾਂ ਵਿੱਚ ਵੜ ਆਏ। ਉਹ ਖ਼ੇਤਾਂ ਵਿੱਚ ਲਗਾਤਾਰ ਟਰੈਕਟਰ ਚਲਾ ਰਹੇ ਸਨ। ਗੁਰਦੇਵ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਿੰਡ ਵਾਸੀਆਂ ਵੱਲੋੋਂ ਉਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਗੁਰਦੇਵ ਨੇ ਸਬੂਤ ਦੇ ਤੌਰ ਤੇ ਪੁਲਿਸ ਨੂੰ ਇੱਕ ਘਰ ਦੀ ਸੀਸੀਟੀਵੀ ਫੁੱਟੇਜ ਦਿੱਤੀ ਹੈ। ਇਹ ਸੀਸੀਟੀਵੀ ਫੁੱਟੇਜ ਖੇਤਾਂ ਨੇੜੇ ਇੱਕ ਘਰ ਦੇ ਬਾਹਰ ਲੱਗੇ ਕੈਮਰਿਆਂ ਵਿੱਚ ਹਮਲੇ ਦੀ ਘਟਨਾ ਦੀ ਰਿਕਾਰਡ ਹੋ ਗਈ ਸੀ। ਪੀੜਤ ਗੁਰਦੇਵ ਨੇ ਦੱਸਿਆ ਕਿ ਮੇਰੀ ਚਾਰ ਏਕੜ ਜ਼ਮੀਨ ਹੈ ਜਿਸ ਦਾ ਅਦਾਲਤੀ ਸਟੇਅ ਸਾਡੇ ਕੋਲ ਹੈ ਪਰ ਏ.ਐਸ.ਆਈ. ਗੁਰਜੰਟ ਸਿੰਘ ਨੇ ਆਪਣੀ ਸ਼ਹਿ ਤੇ ਦਰਜਨਾਂ ਲੋਕਾਂ ਨੂੰ ਸਾਡੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਭੇਜ ਦਿੱਤਾ। ਮੁਲਜ਼ਮਾਂ ਨੇ ਟਰੈਕਟਰ ਨਾਲ ਮੇਰੀ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ ਜਦ ਮੈਂ ਰੋਕਿਆ ਤਾਂ ਉਨ੍ਨੇਹਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਵੱਲੋਂ ਉਨ੍ਹਾਂ ਨੂੰ ਪਹਿਲਾਂ ਵੀ ਧਮਾਕਿਆ ਗਿਆ ਹੈ।
ਸਿਵਲ ਹਸਪਤਾਲ ਮੋਗਾ ਵਿੱਚ ਦਾਖ਼ਲ ਜ਼ਖਮੀ ਵਿਅਕਤੀਆਂ ਦੇ ਬਿਆਨ ਦਰਜ ਕਰਨ ਆਏ ਪੁਲਿਸ ਅਧਿਕਾਰੀ ਦਰਸਨ ਸਿੰਘ ਨੇ ਦੱਸਿਆ ਕਿ ਪੀੜਤਾਂ ਦੇ ਬਿਆਨ ਲੈ ਲਏ ਗਏ ਹਨ ਅਤੇ ਜਾਂਚ ਦੇ ਆਧਾਰ ਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇਗਾ।