ETV Bharat / state

ਤਰਨ ਤਾਰਨ ਵਿੱਚ ਚਰਚ ਦੀ ਭੰਨਤੋੜ ਦਾ ਮਾਮਲਾ, ਇਨਸਾਫ਼ ਲਈ ਵੱਖ ਵੱਖ ਧਰਮਾਂ ਦੇ ਲੋਕ ਆਏ ਅੱਗੇ - ਮੋਗਾ ਦੀ ਚਰਚ

ਕੁੱਝ ਦਿਨ ਪਹਿਲਾਂ ਤਰਨ ਤਾਰਨ ਦੇ ਪੱਟੀ ਨੇੜੇ ਚਰਚ ਵਿੱਚ ਭੰਨਤੋੜ ਕਰਨ ਦੇ ਮਾਮਲੇ ਵਿੱਚ ਇਨਸਾਫ ਲਈ ਵੱਖ ਵੱਖ ਧਰਮਾਂ ਦੇ ਲੋਕ ਅੱਗੇ ਆਏ ਹਨ। ਮੋਗਾ ਦੀ ਚਰਚ ਵਿਚ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇੱਕ ਛੱਤ ਥੱਲੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ।

People of different religions demanded justice

author img

By

Published : Sep 2, 2022, 12:41 PM IST

Updated : Sep 2, 2022, 4:49 PM IST

ਮੋਗਾ: ਮਾਮਲਾ ਬੀਤੇ ਕੁੱਝ ਦਿਨ ਪਹਿਲਾਂ ਪੱਟੀ ਨੇੜੇ ਠਕਰਪੁਰਾ ਵਿਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਦੀ ਭੰਨਤੋੜ ਕਰਨ ਦਾ ਹੈ, ਜਿੱਥੇ ਖੜੀ ਇਕ ਕਾਰ ਨੂੰ ਅੱਗ ਵੀ ਲਗਾਈ ਗਈ। ਇਸ ਨੂੰ ਲੈ ਕੇ ਵੱਖ ਵੱਖ ਧਰਮਾਂ ਦੇ ਵਿਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਅੱਜ ਮੋਗਾ ਦੀ ਚਰਚ ਵਿਚ ਵੱਖ ਵੱਖ (case of church vandalism in Tarn Taran) ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇੱਕ ਛੱਤ ਥੱਲੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ।

ਗੱਲਬਾਤ ਕਰਦਿਆਂ ਮੁਸਲਿਮ ਭਾਈਚਾਰੇ ਦੇ ਆਗੂ ਸਰਫਰੋਜ ਅਲੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਜਦਕਿ ਸਾਡੇ ਵਿੱਚ ਆਪਸੀ ਭਾਇਚਾਰਕ ਸਾਂਝ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਸਮੇਂ ਵੀ ਵੱਖ ਵੱਖ ਧਰਮਾਂ ਨੂੰ ਲੈ ਕੇ ਇਕ ਕਮੇਟੀ ਬਣੀ ਹੋਈ ਸੀ। ਉਸ ਦੇ ਨਾਲ ਆਪਸੀ ਸਦਭਾਵਨਾ ਜਿਹੜੀ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਜਿਹੜੀ ਪਿਛਲੇ ਦਿਨੀਂ ਤਰਨਤਾਰਨ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਵਿਚ ਭੰਨਤੋੜ ਕੀਤੀ ਗਈ। ਅਸੀਂ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਜਿਹੜੇ ਸ਼ਰਾਰਤੀ ਅਨਸਰ ਕਿਸੇ ਧਰਮਾਂ ਨੂੰ ਲੈ ਕੇ ਉਨ੍ਹਾਂ ਦੀ ਬੇਅਦਬੀ ਕਰਦੇ ਹਨ ਅਤੇ ਉਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ ਸਾਨੂੰ ਸਾਡਾ ਧਰਮ ਇਹੀ ਸਿਖਾਉਂਦਾ ਹੈ।

ਤਰਨ ਤਾਰਨ ਵਿੱਚ ਚਰਚ ਦੀ ਭੰਨਤੋੜ ਦਾ ਮਾਮਲਾ

ਇਸ ਮੌਕੇ ਈਸਾਈ ਭਾਈਚਾਰੇ ਦੇ ਪਾਦਰੀ ਨੇ ਕਿਹਾ ਕਿ ਧਰਮ ਦੇ ਨਾਂ 'ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੂੜ ਪ੍ਰਚਾਰ ਕਰਕੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਦੀ (Moga press conference) ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਕੋਈ ਧਰਮ ਨਹੀਂ ਹੈ। ਅਸੀਂ ਹਿੰਦੂ ਮੁਸਲਿਮ ਸਿੱਖ ਇਸਾਈ ਅਸੀਂ ਸਾਰੇ ਭਾਈ ਹਾਂ, ਅਸੀਂ ਇੱਕ ਦੂਜੇ ਦੇ ਧਰਮ ਦੀ ਇੱਜ਼ਤ ਕਰਦੇ ਹਾਂ ਅਤੇ ਇਸ ਤਰ੍ਹਾਂ ਦੇ ਗ਼ਲਤ ਬੰਦਿਆਂ ਨੂੰ ਜਿਹੜੇ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੂੰ ਪੁਲਿਸ ਆਪਣੇ ਆਧਾਰ ਉੱਤੇ ਪੁੱਛਗਿੱਛ ਕਰਕੇ ਉਨ੍ਹਾਂ ਉਪਰ ਬਣਦੀ ਕਾਨੂੰਨੀ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਦਾ ਪੂਰਨ ਤੌਰ ਉੱਤੇ ਸਹਿਯੋਗ ਹੈ। ਉਨ੍ਹਾਂ ਵੱਲੋਂ ਇਕ ਕਮੇਟੀ ਬਣਾ ਕੇ ਸਮੇਂ ਸਮੇਂ ਸਰੀਰ ਦੀ ਜਾਂਚ ਕਰਨ ਦੀ ਗੱਲ ਆਖੀ ਹੈ।

ਉੱਥੇ ਹੀ, ਗੱਲਬਾਤ ਕਰਦਿਆਂ ਸਿੱਖ ਭਾਈਚਾਰੇ ਦੇ ਆਗੂ ਨੇ ਕਿਹਾ ਕਿ ਧਰਮੀ ਇਨਸਾਨ ਜਿਹੜਾ ਹੈ ਉਹ ਦੂਜੇ ਧਰਮ ਦੀ ਬੇਇੱਜ਼ਤੀ ਨਹੀਂ ਕਰਦਾ, ਕੂੜ ਪ੍ਰਚਾਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ, ਜੋ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਜਾਂ ਕਿਸੇ ਲਾਲਚ ਵਿੱਚ ਆ ਕੇ ਗ਼ਲਤ ਪ੍ਰਚਾਰ ਕਰਦੇ ਹਨ। ਇਸ ਤਰ੍ਹਾਂ ਦੇ ਲੋਕ ਹਨ ਜਿਹੜਾ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਤਰਨ ਤਾਰਨ ਵਿੱਚ ਚਰਚ ਦੀ ਭੰਨਤੋੜ ਦਾ ਮਾਮਲਾ

ਉਨ੍ਹਾਂ ਕਿਹਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਵਿਚ ਤਰੇੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਅਤੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇਸ ਸਭ ਦਾ ਅਧਿਕਾਰ ਹੈ ਅਤੇ ਕਿਹਾ ਕਿ ਕੋਈ ਸਾਨੂੰ ਲੜਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਪੁਲਿਸ ਦੇ ਐੱਸਪੀ ਨੇ ਦੱਸਿਆ ਕਿ ਪੱਟੀ ਦੇ ਪਿੰਡ ਵਿੱਚ ਹੋਈ ਮੰਦਭਾਗੀ ਘਟਨਾ ਨਾਲ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਪੁਲਿਸ ਉਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ। ਉਨਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਕੇਵਲ ਪੰਜਾਬ ਦੇ ਸਾਂਤ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ, ਪਰ ਪੁਲਿਸ ਸ਼ਰਾਰਤੀ ਲੋਕਾਂ ਦੇ ਨਾਪਾਕ ਮਨਸੂਬੇ ਕਾਮਯਾਬ ਨਹੀਂ ਹੋਣ ਦੇਵੇਗੀ।

ਮੀਟਿੰਗ ਵਿੱਚ ਪਹੁੰਚੇ ਜ਼ਿਲ੍ਹਾ ਪੁਲਿਸ ਦੇ ਐੱਸਪੀ ਅਤੇ ਡੀਐੱਸਪੀ ਸਿਟੀ ਨੇ ਵੱਖ ਵੱਖ ਧਰਮਾਂ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਮੋਗਾ ਪੁਲਿਸ ਹਰ ਧਰਮ ਦਾ ਸਤਿਕਾਰ ਕਰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ ਵੱਖ ਧਰਮਾਂ ਦੇ ਨਾਲ ਮਿਲ ਕੇ ਇਕ ਕਮੇਟੀ ਬਣਾਈ ਗਈ ਹੈ, ਜੋ ਹਰ ਮਹੀਨੇ ਹਰ ਇੱਕ ਦਾ ਦੁੱਖ ਸੁੱਖ ਸੁਣੇਗੀ ਵਿਸੇਸ਼ ਤੌਰ ਉੱਤੇ ਪੰਜਾਬ ਪੁਲਿਸ ਉਸ ਵਿਚ ਸਾਂਝੇ ਤੌਰ ਉੱਤੇ ਸ਼ਿਰਕਤ ਕਰੇਗੀ।

ਇਹ ਵੀ ਪੜ੍ਹੋ: ਭਾਰਤ ਭੂਸ਼ਨ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਪਨਸਪ ਅਧਿਕਾਰੀਆਂ ਦੀ ਚੈਟ ਨੂੰ ਲੈਕੇ ਉੱਠ ਰਹੇ ਸਵਾਲ

Last Updated : Sep 2, 2022, 4:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.